ATM’ ਚੋਂ ਪੈਸੇ ਕੱਢਵਾਉਣ ਆਏ ਬਜ਼ੁਰਗ ਨਾਲ 70000 ਰੁਪਏ ਦੀ ਠੱਗੀ
ATM Fraud News: ਕਪੂਰਥਲਾ ਦੇ ਪੁਲਾਹੀ ਪਿੰਡ ਦਾ ਇੱਕ ਬਜ਼ੁਰਗ ਤਰਸੇਮ ਲਾਲ ਐੱਸ.ਬੀ.ਆਈ. (SBI) ਬੈਂਕ ਦੇ ਏਟੀਐਮ ਚੋਂ ਪੈਸੇ ਕੱਢਵਾਉਣ ਗਿਆ ਤਾਂ ਠੱਗੀ ਦਾ ਸ਼ਿਕਾਰ ਹੋ ਗਿਆ।
Kapurthala News: ਅੱਜ ਕਲ੍ਹ ਸ਼ਾਤਰ ਠੱਗ-ਚੋਰ ਤੁਹਾਨੂੰ ਕਿਸੇ ਵੀ ਰੂਪ ‘ਚ ਮਿਲ ਜਾਣਗੇ। ਜੋ ਤੁਹਾਨੂੰ ਕਿਸੇ ਤਰ੍ਹਾਂ ਠੱਗ ਕੇ ਫ਼ਰਾਰ ਹੋ ਜਾਣਗੇ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਏਟੀਐਮ ਚੋਂ ਪੈਸੇ ਕੱਢਵਾਉਣ ਦੀ ਲੋੜ ਹਰ ਕਿਸੇ ਨੂੰ ਪੈਂਦੀ ਹੈ ਬੇਸ਼ੱਕ ਆਨਲਾਈਨ ਪੇਮੈਂਟ ਕਰਕੇ ਹੁਣ ਅਜਿਹਾ ਘੱਟ ਹੁੰਦਾ ਹੈ ਪਰ ਬਜ਼ੁਰਗਾਂ ਲਈ ਆਨਲਾਈਨ ਪੇਮੈਂਟ ਕਰਨਾ ਕੁਝ ਮੁਸ਼ਕਲ ਹੁੰਦਾ ਹੈ।
ਅਜਿਹੇ ਹੀ ਮੌਕੇ ਦਾ ਫਾਇਦਾ ਕਈ ਸ਼ਾਤਰ ਅਕਸਰ ਚੁੱਕਦੇ ਹਨ। ਏਟੀਐਮ ਚੋਂ ਪੈਸੇ ਕੱਢਵਾਉਣ ਆਏ ਬਜ਼ੁਰਗ ਠੱਗਾਂ ਦਾ ਅਸਾਨ ਸ਼ਿਕਾਰ ਹੁੰਦੇ ਹਨ ਉਹ ਉਨ੍ਹਾਂ ਨੂੰ ਆਪਣੀਆਂਂ ਗੱਲਾਂ ‘ਚ ਉਲਝਾ ਕੇ ਚਕਮਾ ਦੇਣ ‘ਚ ਕਾਮਯਾਬ ਰਹਿੰਦੇ ਹਨ। ਤਾਜ਼ਾ ਮਾਮਲਾ ਕਪੂਰਥਲਾ ਦਾ ਹੈ। ਜਿੱਥੇ ਪੁਲਾਹੀ ਪਿੰਡ ਦਾ ਇੱਕ ਬਜ਼ੁਰਗ ਤਰਸੇਮ ਲਾਲ ਐੱਸ.ਬੀ.ਆਈ. (SBI) ਬੈਂਕ ਦੇ ਏਟੀਐਮ ਚੋਂ ਪੈਸੇ ਕੱਢਵਾਉਣ ਗਿਆ ਤਾਂ ਠੱਗੀ ਦਾ ਸ਼ਿਕਾਰ ਹੋ ਗਿਆ।
ਬਜ਼ੁਰਗ ਦੀ ਸ਼ਿਕਾਇਤ ਮੁਤਾਬਕ ਜਦੋਂ ਪੈਸੇ ਕੱਢਵਾਉਣ ਲੱਗਾ ਤਾਂ ਉਸੇ ਏਟੀਐਮ ਦੇ ਬਾਹਰ ਖੜ੍ਹੇ ਇੱਕ ਨੌਜਵਾਨ ਨੇ ਉਸ ਨੂੰ ਕਿਹਾ ਕਿ ਬਾਪੂ ਤੁਸੀਂ ਪੈਸੇ ਕੱਢਵਾਉਣੇ ਹਨ, ਜਿਸ ਦੇ ਜਵਾਬ ‘ਚ ਉਨ੍ਹਾਂ ਨੇ ਹਾਂਜੀ ਕਿਹਾ। ਪਹਿਲਾਂ ਏਟੀਐਮ ਖਰਾਬ ਸੀ ਹੁਣ ਤੁਸੀਂ ਪੈਸੇ ਕਢਵਾ ਸਕਦੇ ਹੋ।

ਇਸ ਮਗਰੋਂ ਜਦੋਂ ਤਰਸੇਮ ਲਾਲ ਵੱਲੋਂ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਤਾਂ ਪੈਸੇ ਨਾ ਨਿਕਲੇ। ਉਨ੍ਹਾਂ ਉਸੇ ਮੁੰਡੇ ਨੇ ਕਿਹਾ ਮੈਂ ਮਕੈਨਿਕ ਹਾਂ ਏਟੀਐਮ ਠੀਕ ਕਰਕੇ ਪਹਿਲਾਂ ਵੀ ਆਇਆ, ਏਟੀਐਮ ਠੀਕ ਹੈ ਤੁਸੀਂ ਪੈਸੇ ਹੋਣ ਕਢਵਾਓ। ਪੀੜਤ ਤਰਸੇਮ ਲਾਲ ਦੇ ਦੱਸਣ ਅਨੁਸਾਰ ਨੌਜਵਾਨ ਨੇ ਕਿਸੇ ਬਹਾਨੇ ਏਟੀਐਮ ਕਾਰਡ ਬਦਲ ਦਿੱਤਾ ਅਤੇ ਬਾਅਦ ਵਿੱਚ ਦੂਜੇ ਏਟੀਐਮ ਤੋਂ 70,000 ਰੁਪਏ ਕਢਵਾ ਲਏ।