Accident in Mohali: ਘਟਨਾ 21 ਜਨਵਰੀ ਨੂੰ ਨਯਾਗਾਂਵ ਇਲਾਕੇ ‘ਚ ਵਾਪਰੀ ਸੀ। ਹੁਣ ਇਸ ਘਟਨਾ ਦਾ 15 ਸੈਕਿੰਡ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ।
Mohali Accident: ਮੋਹਾਲੀ ‘ਚ 2 ਸਾਲ ਦਾ ਬੱਚਾ ਭੱਜਦਾ ਹੋਇਆ ਕਾਰ ਦੇ ਹੇਠਾਂ ਆ ਗਿਆ। ਔਰਤ ਕਾਰ ਚਲਾ ਰਹੀ ਸੀ। ਕਾਰ ਦੇ ਅਗਲੇ ਅਤੇ ਪਿਛਲੇ ਟਾਇਰ ਬੱਚੇ ਦੇ ਉਪਰੋਂ ਲੰਘ ਗਏ। ਉਦੋਂ ਉੱਥੋਂ ਲੰਘ ਰਹੀਆਂ ਔਰਤਾਂ ਨੇ ਦੌੜ ਕੇ ਬੱਚੇ ਨੂੰ ਸੰਭਾਲਿਆ। ਬੱਚਾ ਬਿਲਕੁਲ ਠੀਕ ਸੀ।
ਕਾਰ ਦੇ ਜਾਣ ਤੋਂ ਬਾਅਦ ਉਹ ਆਪਣੇ ਆਪ ਹੀ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਬੱਚਿਆਂ ਨੂੰ ਕੋਈ ਸੱਟ ਨਹੀਂ ਲੱਗੀ। ਇਹ ਘਟਨਾ 21 ਜਨਵਰੀ ਨੂੰ ਨਯਾਗਾਂਵ ਇਲਾਕੇ ‘ਚ ਵਾਪਰੀ ਸੀ। ਹੁਣ ਇਸ ਘਟਨਾ ਦਾ 15 ਸੈਕਿੰਡ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ 2 ਸਾਲ ਦਾ ਅਯਾਨ ਮੰਗਲਵਾਰ ਨੂੰ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਪਰਿਵਾਰ ਵਾਲੇ ਵੀ ਗਲੀ ਵਿੱਚ ਬੈਠੇ ਸੀ। ਗਲੀ ਤੋਂ ਇੱਕ ਔਰਤ ਕਾਰ ਵਿੱਚ ਜਾ ਰਹੀ ਸੀ। ਅਚਾਨਕ ਅਯਾਨ ਭੱਜਦਾ ਹੋਇਆ ਕਾਰ ਦੇ ਸਾਹਮਣੇ ਆਇਆ। ਕਾਰ ਦਾ ਅਗਲਾ ਟਾਇਰ ਅਤੇ ਪਿਛਲਾ ਟਾਇਰ ਅਯਾਨ ਦੇ ਉਪਰੋਂ ਲੰਘ ਗਿਆ। ਉਸ ਦੌਰਾਨ ਕਾਰ ਦੀ ਰਫ਼ਤਾਰ ਜ਼ਿਆਦਾ ਨਹੀਂ ਸੀ।
ਕੱਦ ਛੋਟਾ ਹੋਣ ਕਾਰਨ ਔਰਤ ਆਪਣੇ ਸਾਹਮਣੇ ਆਉਂਦੇ ਬੱਚੇ ਨੂੰ ਨਹੀਂ ਦੇਖ ਸਕੀ। ਦੋ ਔਰਤਾਂ ਵੀ ਨੇੜਿਓਂ ਲੰਘ ਰਹੀਆਂ ਸੀ। ਉਹ ਤੁਰੰਤ ਅਯਾਨ ਕੋਲ ਪਹੁੰਚ ਗਈ। ਅਯਾਨ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚੇ। ਜਦੋਂ ਉਨ੍ਹਾਂ ਨੇ ਅਯਾਨ ਨੂੰ ਚੁੱਕਿਆ ਤਾਂ ਉਹ ਠੀਕ ਸੀ। ਇਸ ਤੋਂ ਬਾਅਦ ਮਹਿਲਾ ਕਾਰ ਚਾਲਕ ਅੱਗੇ ਜਾ ਕੇ ਰੁਕੀ। ਉਹ ਤੁਰੰਤ ਮੌਕੇ ‘ਤੇ ਪਹੁੰਚੀ ਤੇ ਅਯਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਕਾਰ ਵਿਚ ਚੰਡੀਗੜ੍ਹ ਦੇ ਸੈਕਟਰ-16 ਹਸਪਤਾਲ ਲੈ ਗਈ।
ਪਰਿਵਾਰ ਨੇ ਕਿਹਾ- ਔਰਤ ਨੇ ਜਾਣ ਬੁੱਝ ਕੇ ਨਹੀਂ ਕੀਤਾ ਅਜਿਹਾ
ਚੈੱਕਅਪ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਅਯਾਨ ਬਿਲਕੁਲ ਠੀਕ ਹੈ। ਉਸ ਨੂੰ ਸੱਟ ਨਹੀਂ ਲੱਗੀ। ਪਰਿਵਾਰ ਤੇ ਗੁਆਂਢੀਆਂ ਨੇ ਦੱਸਿਆ ਕਿ ਮਹਿਲਾ ਡਰਾਈਵਰ ਨੇ ਜਾਣਬੁੱਝ ਕੇ ਬੱਚੇ ਦੇ ਉਪਰੋਂ ਨਹੀਂ ਭੱਜਿਆ। ਉਹ ਆਪ ਹੀ ਅਚਾਨਕ ਦੌੜਦਾ ਹੋਇਆ ਕਾਰ ਦੇ ਅੱਗੇ ਆ ਗਿਆ। ਮਹਿਲਾ ਡਰਾਈਵਰ ਨੂੰ ਵੀ ਘਟਨਾ ਬਾਰੇ ਪਤਾ ਨਹੀਂ ਲੱਗਿਆ।