Banner
Banner

NRI ਪਰਿਵਾਰ ਦਾ ਵੱਡਾ ਉਪਰਾਲਾ, ਗ੍ਰੰਥੀ ਸਿੰਘਾਂ ਨੂੰ ਨਵੇਂ ਮੋਟਰ ਸਾਈਕਲਾਂ ਅਤੇ ਨਵੀਂ ਸਵਿਫਟ ਕਾਰ ਨਾਲ ਕੀਤਾ ਸਨਮਾਨਿਤ

Punjab News; ਰਾਏਕੋਟ ਦੇ ਪਿੰਡ ਬੱਸੀਆਂ ਦੇ ਇੱਕ NRI ਤੇ ਸਮਾਜ ਸੇਵੀ ਪਰਵਾਰ ਵੱਲੋਂ ਕੀਤੇ ਨੇਕ ਉਪਰਾਲੇ ਦੀ ਪੂਰੇ ਇਲਾਕੇ ਵਿੱਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਜਿੰਨ੍ਹਾ ਪਿੰਡ ਬੱਸੀਆਂ ਵਿਚਲੇ ਅੱਧੀ ਦਰਜਨ ਦੇ ਕਰੀਬ ਗੁਰੂਘਰਾਂ ਦੇ ਵਜ਼ੀਰ ਵਜੋਂ ਜਾਣੇ ਜਾਂਦੇ ਗ੍ਰੰਥੀ ਸਿੰਘਾਂ ਨੂੰ ਮੋਟਰ ਸਾਈਕਲਾਂ ਤੇ ਕਾਰ ਭੇਂਟ ਕਰਕੇ ਹੌਂਸਲਾ ਅਫਜ਼ਾਈ ਕੀਤੀ, ਉਥੇ ਹੀ ਗੁਰੂਘਰ […]
Jaspreet Singh
By : Updated On: 31 Jan 2026 12:37:PM
NRI ਪਰਿਵਾਰ ਦਾ ਵੱਡਾ ਉਪਰਾਲਾ, ਗ੍ਰੰਥੀ ਸਿੰਘਾਂ ਨੂੰ ਨਵੇਂ ਮੋਟਰ ਸਾਈਕਲਾਂ ਅਤੇ ਨਵੀਂ ਸਵਿਫਟ ਕਾਰ ਨਾਲ ਕੀਤਾ ਸਨਮਾਨਿਤ

Punjab News; ਰਾਏਕੋਟ ਦੇ ਪਿੰਡ ਬੱਸੀਆਂ ਦੇ ਇੱਕ NRI ਤੇ ਸਮਾਜ ਸੇਵੀ ਪਰਵਾਰ ਵੱਲੋਂ ਕੀਤੇ ਨੇਕ ਉਪਰਾਲੇ ਦੀ ਪੂਰੇ ਇਲਾਕੇ ਵਿੱਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਜਿੰਨ੍ਹਾ ਪਿੰਡ ਬੱਸੀਆਂ ਵਿਚਲੇ ਅੱਧੀ ਦਰਜਨ ਦੇ ਕਰੀਬ ਗੁਰੂਘਰਾਂ ਦੇ ਵਜ਼ੀਰ ਵਜੋਂ ਜਾਣੇ ਜਾਂਦੇ ਗ੍ਰੰਥੀ ਸਿੰਘਾਂ ਨੂੰ ਮੋਟਰ ਸਾਈਕਲਾਂ ਤੇ ਕਾਰ ਭੇਂਟ ਕਰਕੇ ਹੌਂਸਲਾ ਅਫਜ਼ਾਈ ਕੀਤੀ, ਉਥੇ ਹੀ ਗੁਰੂਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ, ਦਰਅਸਲ ਪਿੰਡ ਬੱਸੀਆਂ ਦੇ ਮਨਜੀਤ ਸਿੰਘ ਦੇ ਉਜਵਲ ਭਵਿੱਖ ਅਤੇ ਰੋਜ਼ਗਾਰ ਦੀ ਭਾਲ ਲਈ ਸਪੇਨ ਗਏ ਪੁੱਤਰਾਂ ਮਨਦੀਪ ਸਿੰਘ ਕੈਲੇ, ਸੰਦੀਪ ਸਿੰਘ ਕੈਲੇ ਨੇ ਆਪਣੇ ਘਰ ਵਿੱਚ ਪਰਿਵਾਰ ਦੀ ਚੜ੍ਹਦੀ ਕਲਾ ਤੇ ਸੁੱਖ ਸ਼ਾਂਤੀ ਲਈ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ। ਇਸ ਦੌਰਾਨ ਐਨਆਰਆਈ ਅਤੇ ਸਮਾਜ ਸੇਵੀ ਮਨਦੀਪ ਸਿੰਘ ਨੇ ਪਿੰਡ ਦੇ ਵਿਚਲੇ ਸਾਰੇ ਗੁਰੂਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਆਵਾਜਾਈ ਲਈ ਸਹੂਲਤ ਪ੍ਰਦਾਨ ਕਰਨ ਲਈ ਵਹੀਕਲਾਂ ਨਾਲ ਸਨਮਾਨਿਤ ਕਰਨ ਦੇ ਮਨ ਵਿੱਚ ਆਏ ਵਿਚਾਰ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕੀਤਾ, ਜਿਸ ਉਪਰ ਪਿਤਾ ਮਨਜੀਤ ਸਿੰਘ ਤੇ ਮਾਤਾ ਤੋਂ ਇਲਾਵਾ ਭੈਣ ਅਮਨਦੀਪ ਕੌਰ ਤੇ ਭਣੋਈਏ ਹਰਪ੍ਰੀਤ ਸਿੰਘ ਸਪੇਨ ਨੇ ਖੁਸ਼ੀ ਨਾਲ ਸਹਿਮਤੀ ਪ੍ਰਗਟਾਈ।

ਇਸ ਉਪਰੰਤ ਐਨਆਰਆਈ ਮਨਦੀਪ ਸਿੰਘ ਕੈਲੇ ਨੇ ਪਿੰਡ ਵਿਚਲੇ ਪੰਜ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਨਵੇਂ ਪਲੈਟੀਨਾ ਮੋਟਰਸਾਈਕਲਾਂ ਅਤੇ ਆਪਣੇ ਘਰਾਂ ਕੋਲ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ ਭਾਈ ਗੁਰਜੰਟ ਸਿੰਘ ਨੂੰ ਨਵੀਂ ਸਵਿਫਟ ਕਾਰ ਨਾਲ ਸਤਿਕਾਰ ਸਹਿਤ ਸਨਮਾਨਿਤ ਕੀਤਾ, ਸਗੋਂ ਪਰਿਵਾਰ ਦੇ ਉੱਦਮ ਤੋਂ ਹੈਰਾਨ ਅਤੇ ਖੁਸ਼ ਗ੍ਰੰਥੀ ਸਿੰਘਾਂ ਨੇ ਪਰਿਵਾਰ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ। ਐਨਆਰਆਈ ਪਰਿਵਾਰ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਜਿੱਥੇ ਢਾਡੀ ਜੱਥਿਆਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਵਾਇਆ, ਉੱਥੇ ਹੀ ਗੱਤਕਾ ਜੱਥੇ ਸੱਦ ਕੇ ਖਾਲਸਾਈ ਜੋਸ਼ ਦੇ ਪ੍ਰਤੀਕ ਗਤਕਾ ਦੇ ਜੌਹਰ ਵੀ ਦਿਖਾਏ।ਐਨਆਰਆਈ ਪਰਿਵਾਰ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ, ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕ ਭਰਵੀ ਸਲਾਂਘਾ ਕਰ ਰਹੇ ਹਨ।

Read Latest News and Breaking News at Daily Post TV, Browse for more News

Ad
Ad