ਸ਼ਰੇਆਮ ਡਾਂਗਾਂ ਲੈ ਕੇ ਦੋ ਧਿਰਾਂ ‘ਚ ਹੋਈ ਖੂਨੀ ਝੜਪ, ਪੀੜਿਤ ਪਰਿਵਾਰ ਨੇ ਇਨਸਾਫ ਦੀ ਲਗਾਈ ਗੁਹਾਰ
Patiala Beatan Viral Video; ਪਟਿਆਲਾ ਦੇ ਹਲਕਾ ਸ਼ਤਰਾਨਾ ਦੇ ਪਿੰਡ ਅਰਨੋ ਥਾਣਾ ਪਾਤੜਾਂ ਜ਼ਿਲਾ ਪਟਿਆਲਾ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸ਼ਰੇਆਮ ਡਾਂਗਾਂ ਲੈ ਕੇ ਦੋ ਧਿਰਾਂ ਆਪਸ ਦੇ ਵਿੱਚ ਲੜਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਇੱਕ ਦੂਜੇ ਦੀ ਡਾਂਗਾਂ ਦੇ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਇਸ ਮਾਮਲੇ ਦੇ ਸਬੰਧ ਦੇ ਵਿੱਚ ਨੌਜਵਾਨ ਵਰਿੰਦਰ ਸਿੰਘ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਇਹ ਵੀਡੀਓ 12 ਜੁਲਾਈ ਦੀ ਹੈ ਜਦੋਂ ਮਨਜੀਤ ਕੌਰ ਅਤੇ ਉਸਦੇ ਪਰਿਵਾਰ ਨੇ ਕੁਝ ਹੋਰ ਵਿਅਕਤੀਆਂ ਨਾਲ ਰਲ ਕੇ ਸਾਡੇ ਘਰ ਦੇ ਵਿੱਚ ਵੜ ਕੇ ਪਿੰਡਾਂ ਨੂੰ ਵਿਖੇ ਸਾਡੀ ਕੁੱਟ ਮਾਰ ਕੀਤੀ ਜਿਸ ਦੀ ਕਿ ਸਾਡੇ ਕੋਲ ਵੀਡੀਓ ਵੀ ਮੌਜੂਦ ਹੈ ਉਹਨਾਂ ਕਿਹਾ ਕਿ ਵੀਡੀਓ ਦੇ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਸਾਡੇ ਪਰਿਵਾਰ ਦੀ ਕੁੱਟਮਾਰ ਹੋਈ ਹੈ ਪਰ ਦੂਜੇ ਪਾਸੇ ਦੂਜੀ ਧਿਰ ਦੇ ਦੁਆਰਾ ਪੁਲਿਸ ਦੇ ਉੱਪਰ ਰਾਜਨੀਤਿਕ ਦਬਾਵ ਪਵਾ ਕੇ ਸਾਡੇ ਉੱਪਰ ਹੀ ਪਰਚਾ ਕਟਵਾ ਦਿੱਤਾ ਗਿਆ ਕਿ ਅਸੀਂ ਸਾਡੇ ਘਰ ਆਈ ਆਪਣੀ ਭੂਆ ਦੇ ਨਾਲ ਛੇੜਛਾੜ ਕੀਤੀ ਹੈ ਜੋ ਕਿ ਸਰਾਸਰ ਗਲਤ ਹੈ । ਉਹਨਾਂ ਕਿਹਾ ਕਿ ਅਸੀਂ ਲੜਾਈ ਤੋਂ ਬਾਅਦ ਹਸਪਤਾਲ ਦੇ ਵਿੱਚ ਵੀ ਦਾਖਲ ਰਹੇ ਆ ‘ਤੇ ਸਾਡਾ ਮੈਡੀਕਲ ਵੀ ਹੋਇਆ ਪਰ ਪੁਲਿਸ ਨਾ ਤਾਂ ਸਾਡਾ ਪੱਖ ਸੁਣਨ ਦੇ ਲਈ ਤਿਆਰ ਹੈ ਸਗੋਂ ਸਾਡੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੁਸੀਂ ਦੂਜੀ ਧਿਰ ਦੇ ਨਾਲ ਸਮਝੌਤਾ ਕਰ ਲਓ।
ਇਸ ਸਬੰਧ ਦੇ ਵਿੱਚ ਪੁਲਿਸ ਦੇ ਮੁਤਾਬਿਕ ਔਰਤ ਆਪਣੇ ਪੇਕੇ ਪਿੰਡ ਗਈ ਸੀ ਅਤੇ ਉਸਦੇ ਭਤੀਜਿਆਂ ਦੇ ਦੁਆਰਾ ਉਸ ਨਾਲ ਉਸਦੀ ਮਾਰਕੁੱਟ ਕੀਤੀ ਗਈ ਅਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜੇਕਰ ਦੂਜੀ ਧਿਰ ਦੇ ਦੁਆਰਾ ਸਾਡੇ ਅੱਗੇ ਕੋਈ ਸਬੂਤ ਰੱਖੇ ਜਾਣਗੇ ਤਾਂ ਅਸੀਂ ਉਹਨਾਂ ਦੀ ਵੀ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।