Journalism Of Hope
BREAKING NEWS
ਪੰਜਾਬ ਭਰ ‘ਚ ਅੱਜ ਪ੍ਰਾਈਵੇਟ ਸਕੂਲ-ਕਾਲਜ ਬੱਸਾਂ ਦਾ ਚੱਕਾ ਜਾਮ.....ਪੰਜਾਬ ‘ਚ CM ਦਫ਼ਤਰ ‘ਚ ਭ੍ਰਿਸ਼ਟਾਚਾਰ ਦੇ ਦਾਅਵਿਆਂ ਨੂੰ ਲੈ ਕੇ ਪੁਲਿਸ ਤੇ ED ਆਹਮੋ-ਸਾਹਮਣੇ....ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲਾ: ਭਾਜਪਾ ਆਗੂ ਵਿਜੇ ਕੁਮਾਰ ਸਾਂਪਲਾ ਅੱਜ SIT ਸਾਹਮਣੇ ਹੋਣਗੇ ਪੇਸ਼....ਦਰਦਨਾਕ ਹਾਦਸਾ: ਵਾਹਨ ਨੇ ਸੜਕ ‘ਤੇ ਖੜੇ ਨੌਜਵਾਨ ਨੂੰ ਕੁਚਲਿਆ, ਹਾਦਸੇ ਦੀ CCTV ਵੀਡੀਓ ਵਾਇਰਲ....ਅਮਨਦੀਪ ਕਤਲ ਮਾਮਲਾ, ਅਦਾਲਤ ਵੱਲੋਂ ਮ੍ਰਿਤਕ ਦੇ ਮਾਸੀ ਦੇ ਪੁੱਤ ਸਣੇ ਦੋ ਨੂੰ ਉਮਰ ਕੈਦ....ਮੋਹਾਲੀ ’ਚ ਦਰਦਨਾਕ ਹਾਦਸਾ, ਤੀਜੀ ਮੰਜ਼ਿਲ ਤੋਂ ਡਿੱਗੀ ਸਮਾਨ ਚੜ੍ਹਾਉਣ ਵਾਲੀ ਲਿਫਟ; 25 ਸਾਲਾ ਮਜ਼ਦੂਰ ਦੀ ਮੌਤ....ਨੇਪਾਲ ‘ਚ ਹੜ੍ਹ ਨੇ ਮਚਾਈ ਭਾਰੀ ਤਬਾਹੀ, ਮੌਤਾਂ ਦੀ ਗਿਣਤੀ 1,243 ਤੱਕ ਪਹੁੰਚੀ.....ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਕਿਸਾਨ ਅੰਦੋਲਨ ਦਾ ਅੱਜ ਤੀਜਾ ਦਿਨ.....ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਅੱਜ ਅਹਿਮ ਮੀਟਿੰਗ

ਗੁਰੂ ਘਰਾਂ ਵਿੱਚ ਯੋਗਾ ਕਰਵਾਉਣ ਦੇ ਮਾਮਲੇ ’ਤੇ ਅਕਾਲ ਤਖ਼ਤ ਸਾਹਿਬ ਨੂੰ ਵੀ ਲਿਖਿਆ ਜਾਵੇਗਾ ਪੱਤਰ; ਜਥੇਦਾਰ ਅਵਤਾਰ ਸਿੰਘ ਰਿਆ

Sikh maryada controversy; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ ਨੇ ਗੁਰੂ ਘਰਾਂ ਵਿੱਚ ਯੋਗਾ ਕਰਵਾਉਣ ਦੇ ਮਾਮਲੇ ਨੂੰ ਗੰਭੀਰ ਦੱਸਦਿਆਂ ਇਸ ’ਤੇ ਸਖਤ ਐਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਈ ਅਜਿਹੀਆਂ ਸ਼ਿਕਾਇਤਾਂ ਪਹੁੰਚੀਆਂ ਹਨ ਜਿਨ੍ਹਾਂ ਵਿੱਚ ਕੁਝ ਗੁਰਦੁਆਰਾ ਸਾਹਿਬਾਨਾਂ ਅੰਦਰ ਯੋਗਾ ਲਈ ਵੱਖਰੇ ਸਥਾਨ […]
Nishant Malyan
By : Updated On: 14 May 2026 20:47:PM
ਗੁਰੂ ਘਰਾਂ ਵਿੱਚ ਯੋਗਾ ਕਰਵਾਉਣ ਦੇ ਮਾਮਲੇ ’ਤੇ ਅਕਾਲ ਤਖ਼ਤ ਸਾਹਿਬ ਨੂੰ ਵੀ ਲਿਖਿਆ ਜਾਵੇਗਾ ਪੱਤਰ; ਜਥੇਦਾਰ ਅਵਤਾਰ ਸਿੰਘ ਰਿਆ

Sikh maryada controversy; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ ਨੇ ਗੁਰੂ ਘਰਾਂ ਵਿੱਚ ਯੋਗਾ ਕਰਵਾਉਣ ਦੇ ਮਾਮਲੇ ਨੂੰ ਗੰਭੀਰ ਦੱਸਦਿਆਂ ਇਸ ’ਤੇ ਸਖਤ ਐਤਰਾਜ਼ ਜਤਾਇਆ ਹੈ।

ਇਸ਼ਤਿਹਾਰ

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਈ ਅਜਿਹੀਆਂ ਸ਼ਿਕਾਇਤਾਂ ਪਹੁੰਚੀਆਂ ਹਨ ਜਿਨ੍ਹਾਂ ਵਿੱਚ ਕੁਝ ਗੁਰਦੁਆਰਾ ਸਾਹਿਬਾਨਾਂ ਅੰਦਰ ਯੋਗਾ ਲਈ ਵੱਖਰੇ ਸਥਾਨ ਬਣਾਕੇ ਲੋਕਾਂ ਨੂੰ ਯੋਗਾ ਕਰਵਾਇਆ ਜਾ ਰਿਹਾ ਹੈ, ਜੋ ਕਿ ਸਿੱਖ ਮਰਿਆਦਾ ਅਤੇ ਗੁਰੂ ਘਰਾਂ ਦੀ ਪਰੰਪਰਾ ਦੇ ਉਲਟ ਹੈ।

ਜਥੇਦਾਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਗੁਰੂ ਘਰ ਸਿੱਖ ਕੌਮ ਲਈ ਸਭ ਤੋਂ ਪਵਿੱਤਰ ਅਸਥਾਨ ਹਨ, ਜਿੱਥੇ ਮਨੁੱਖ ਗੁਰੂ ਦੀ ਬਾਣੀ ਨਾਲ ਜੁੜ ਕੇ ਆਤਮਕ ਸ਼ਾਂਤੀ ਅਤੇ ਆਨੰਦ ਪ੍ਰਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਂ ਵਿੱਚ ਸਿਰਫ਼ ਗੁਰੂ ਘਰ ਨਾਲ ਸੰਬੰਧਿਤ ਧਾਰਮਿਕ ਗਤੀਵਿਧੀਆਂ ਜਿਵੇਂ ਕਿ ਕੀਰਤਨ, ਕਥਾ, ਗੁਰਬਾਣੀ ਪਾਠ, ਸੰਗਤ ਦੀ ਸੇਵਾ ਅਤੇ ਧਾਰਮਿਕ ਪ੍ਰਚਾਰ ਹੀ ਹੋਣਾ ਚਾਹੀਦਾ ਹੈ। ਸਰੀਰਕ ਕਸਰਤਾਂ ਜਾਂ ਹੋਰ ਗੈਰ-ਧਾਰਮਿਕ ਕਾਰਜਾਂ ਲਈ ਗੁਰੂ ਘਰਾਂ ਦੀ ਵਰਤੋਂ ਕਰਨਾ ਠੀਕ ਨਹੀਂ ਮੰਨਿਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਅੱਜਕੱਲ੍ਹ ਕੁਝ ਲੋਕ ਆਧੁਨਿਕਤਾ ਦੇ ਨਾਮ ’ਤੇ ਗੁਰੂ ਘਰਾਂ ਦੀ ਮਰਿਆਦਾ ਨਾਲ ਖਿਲਵਾੜ ਕਰ ਰਹੇ ਹਨ, ਜਿਸ ਕਾਰਨ ਸੰਗਤਾਂ ਵਿੱਚ ਵੀ ਚਿੰਤਾ ਦਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਆਗੂਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਗੁਰੂ ਘਰਾਂ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਹਰ ਹਾਲ ਵਿੱਚ ਕਾਇਮ ਰੱਖਣ।

ਜਥੇਦਾਰ ਰਿਆ ਨੇ ਕਿਹਾ ਕਿ ਮਨੁੱਖ ਨੂੰ ਅਸਲ ਸੁਖ ਅਤੇ ਆਤਮਕ ਸ਼ਾਂਤੀ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਮਿਲਦੀ ਹੈ। ਗੁਰੂ ਘਰ ਵਿੱਚ ਜਾ ਕੇ ਸਿਮਰਨ, ਸੇਵਾ ਅਤੇ ਗੁਰਬਾਣੀ ਨਾਲ ਜੁੜਨਾ ਹੀ ਸਿੱਖੀ ਦਾ ਅਸਲ ਮਕਸਦ ਹੈ। ਉਨ੍ਹਾਂ ਕਿਹਾ ਕਿ ਯੋਗਾ ਜਾਂ ਹੋਰ ਸਰੀਰਕ ਕਸਰਤਾਂ ਕਰਨ ਲਈ ਹੋਰ ਥਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਗੁਰੂ ਘਰਾਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਵਰਤਣਾ ਠੀਕ ਨਹੀਂ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਜਲਦ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ ਦੀ ਜਾਣਕਾਰੀ ਦੇਣਗੇ ਅਤੇ ਅਜਿਹੀਆਂ ਗਤੀਵਿਧੀਆਂ ਕਰਨ ਵਾਲੀਆਂ ਗੁਰਦੁਆਰਾ ਕਮੇਟੀਆਂ ਅਤੇ ਆਗੂਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕਰਨਗੇ।

ਜਥੇਦਾਰ ਅਵਤਾਰ ਸਿੰਘ ਰਿਆ ਨੇ ਸਿੱਖ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਘਰਾਂ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਸਚੇਤ ਰਹਿਣ ਅਤੇ ਕਿਸੇ ਵੀ ਅਜਿਹੀ ਗਤੀਵਿਧੀ ਦਾ ਵਿਰੋਧ ਕਰਨ ਜੋ ਗੁਰੂ ਘਰ ਦੀ ਪਰੰਪਰਾ ਅਤੇ ਸਿੱਖ ਰਹਿਤ ਮਰਿਆਦਾ ਦੇ ਖਿਲਾਫ ਹੋਵੇ।

Read Latest News and Breaking News at Daily Post TV, Browse for more News

Ad
Ad

Punjab District News