Journalism Of Hope
BREAKING NEWS
ਚੰਡੀਗੜ੍ਹ ’ਚ ਅੱਜ ਤੋਂ ਕਿਸਾਨ ਲਾਉਣਗੇ ਪੱਕਾ ਮੋਰਚਾ.....ਅੰਮ੍ਰਿਤਸਰ ਦੇ ਮਸ਼ਹੂਰ ‘ਕਾਲੇ ਕੁਲਚਿਆਂ ਵਾਲੇ’ ’ਤੇ GST ਵਿਭਾਗ ਦੀ ਰੇਡ.....ਥਾਣੇ ਦੇ ਬਾਹਰ ਬੰਬ ਧਮਾਕਾ ਮਾਮਲੇ ’ਚ NIA ਦਾ ਵੱਡਾ ਐਕਸ਼ਨ, ਪੰਜਾਬ ਦੇ 3 ਗੈਂਗਸਟਰ ਗ੍ਰਿਫ਼ਤਾਰ.......ਅੱਜ 1 ਸਤੰਬਰ ਤੋਂ ਵੱਡੇ ਬਦਲਾਅ: ਕਮਰਸ਼ੀਅਲ ਸਿਲੰਡਰ ਮਹਿੰਗਾ, ਦੁੱਧ ਦੇ ਰੇਟ ਵਧੇ; ਟਾਟਾ-ਹੁੰਡਈ ਦੀਆਂ ਕਾਰਾਂ ਵੀ ਮਹਿੰਗੀਆਂ.......ਵਿਆਹ ਤੋਂ ਸਿਰਫ਼ 5 ਮਹੀਨੇ ਬਾਅਦ ਰੈਪਰ ਬਾਦਸ਼ਾਹ-ਈਸ਼ਾ ਰਿਖੀ ਹੋ ਰਹੇ ਵੱਖ !.....ਨੇਪਾਲ ਹੜ੍ਹ ਨਾਲ ਤਬਾਹ ਘਰ ’ਚੋਂ ਮਿਲੀਆਂ 24 ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ 955 ਹੋਈ.....ਅੱਜ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡਾ ਬਦਲਾਅ, ਹੁਣ ਬੋਰਡਿੰਗ ਪਾਸ ’ਤੇ ਨਹੀਂ ਲੱਗੇਗੀ ਇਮੀਗ੍ਰੇਸ਼ਨ ਸਟੈਂਪ......

ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਵਾਪਰਿਆ ਵੱਡਾ ਹਾਦਸਾ, 25 ਵਾਹਨ ਆਪਸ ‘ਚ ਟਕਰਾਏ, ਚਾਰ ਦੀ ਮੌਕੇ ‘ਤੇ ਹੀ ਮੌਤ

Delhi Mumbai Expressway: ਅੱਜ ਸਵੇਰੇ ਸੰਘਣੀ ਧੁੰਦ ਨੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ। ਸੀਜ਼ਨ ਦੀ ਪਹਿਲੀ ਧੁੰਦ ਕਾਰਨ ਸੋਮਵਾਰ ਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ 25 ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਵਿੱਚ ਚਾਰ ਲੋਕ ਮਾਰੇ ਗਏ ਅਤੇ ਲਗਭਗ 20 ਜ਼ਖਮੀ ਹੋ ਗਏ। ਇਨ੍ਹਾਂ ਹਾਦਸਿਆਂ […]
Nishant Malyan
By : Updated On: 15 Dec 2025 13:59:PM
ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਵਾਪਰਿਆ ਵੱਡਾ ਹਾਦਸਾ, 25 ਵਾਹਨ ਆਪਸ ‘ਚ ਟਕਰਾਏ, ਚਾਰ ਦੀ ਮੌਕੇ ‘ਤੇ ਹੀ ਮੌਤ

Delhi Mumbai Expressway: ਅੱਜ ਸਵੇਰੇ ਸੰਘਣੀ ਧੁੰਦ ਨੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ। ਸੀਜ਼ਨ ਦੀ ਪਹਿਲੀ ਧੁੰਦ ਕਾਰਨ ਸੋਮਵਾਰ ਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ 25 ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਵਿੱਚ ਚਾਰ ਲੋਕ ਮਾਰੇ ਗਏ ਅਤੇ ਲਗਭਗ 20 ਜ਼ਖਮੀ ਹੋ ਗਏ। ਇਨ੍ਹਾਂ ਹਾਦਸਿਆਂ ਵਿੱਚ ਅਮਰੂਦ ਇੱਕ ਵੱਡਾ ਕਾਰਕ ਸੀ। ਇੱਕ ਟਰੱਕ ਪਲਟ ਗਿਆ, ਜਿਸ ਦੇ ਵਿੱਚ ਅਮਰੂਦ ਭਰਿਆ ਹੋਇਆ ਸੀ।

ਇਸ਼ਤਿਹਾਰ

ਹਾਦਸਾ ਕਦੋਂ ਅਤੇ ਕਿਵੇਂ ਹੋਇਆ?
ਰਿਪੋਰਟਾਂ ਅਨੁਸਾਰ, ਸੀਜ਼ਨ ਦੀ ਪਹਿਲੀ ਸੰਘਣੀ ਧੁੰਦ ਕਾਰਨ ਸੋਮਵਾਰ ਸਵੇਰੇ 5 ਵਜੇ ਦੇ ਕਰੀਬ ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਇਹ ਹਾਦਸੇ ਹੋਏ। ਸੰਘਣੀ ਧੁੰਦ ਕਾਰਨ ਐਕਸਪ੍ਰੈਸਵੇਅ ‘ਤੇ ਦ੍ਰਿਸ਼ਟੀ ਬਹੁਤ ਘੱਟ ਸੀ, ਜਿਸ ਕਾਰਨ ਲਗਭਗ 25 ਵਾਹਨ ਇੱਕ ਤੋਂ ਬਾਅਦ ਇੱਕ ਟਕਰਾ ਗਏ। ਇਸ ਦੁਖਦਾਈ ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਨ੍ਹਾਂ ਹਾਦਸਿਆਂ ਵਿੱਚ ਲਗਭਗ 20 ਲੋਕ ਗੰਭੀਰ ਜ਼ਖਮੀ ਹੋ ਗਏ।

ਰਿਪੋਰਟਾਂ ਅਨੁਸਾਰ, ਹਾਦਸਾ ਦੋ ਓਵਰਲੋਡ ਡੰਪ ਟਰੱਕਾਂ ਵਿਚਕਾਰ ਟੱਕਰ ਨਾਲ ਸ਼ੁਰੂ ਹੋਇਆ। ਟੱਕਰ ਤੋਂ ਤੁਰੰਤ ਬਾਅਦ, ਪਿੱਛੇ ਤੋਂ ਆ ਰਿਹਾ ਇੱਕ ਟਰੱਕ ਵਾਹਨਾਂ ਨਾਲ ਟਕਰਾ ਗਿਆ। ਜਿਵੇਂ ਹੀ ਟਰੱਕ ਪਲਟ ਗਿਆ, ਵੱਡੀ ਮਾਤਰਾ ਵਿੱਚ ਅਮਰੂਦ ਸੜਕ ‘ਤੇ ਡਿੱਗ ਪਏ, ਜਿਸ ਨਾਲ ਸਾਰੀ ਸੜਕ ਅਮਰੂਦਾਂ ਨਾਲ ਭਰ ਗਈ ਅਤੇ ਹਫੜਾ-ਦਫੜੀ ਮਚ ਗਈ। ਧੁੰਦ ਅਤੇ ਖਿੰਡੇ ਹੋਏ ਫਲਾਂ ਕਾਰਨ, ਪਿੱਛੇ ਤੋਂ ਆ ਰਹੇ ਵਾਹਨ ਸਮੇਂ ਸਿਰ ਬ੍ਰੇਕ ਨਹੀਂ ਲਗਾ ਸਕੇ, ਜਿਸ ਕਾਰਨ ਕਈ ਵਾਹਨ ਆਪਸ ‘ਚ ਟਕਰਾ ਗਏ।

ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਛਾਈ ਧੁੰਦ

ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਧੁੰਦ ਛਾਈ ਹੋਈ, ਜਿਸ ਕਾਰਨ ਦ੍ਰਿਸ਼ਟੀ 10 ਮੀਟਰ ਤੱਕ ਘੱਟ ਗਈ ਹੈ। ਇਸ ਕਾਰਨ ਹਿਸਾਰ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਰਾਸ਼ਟਰੀ ਰਾਜਮਾਰਗ 52 ‘ਤੇ ਢਿਕਤਾਨਾ ਮੋਡ ਵਿਖੇ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ਦੂਜੇ ਵਾਹਨਾਂ ਨਾਲ ਟਕਰਾ ਗਈਆਂ।

ਜਾਣਕਾਰੀ ਅਨੁਸਾਰ ਕੈਥਲ ਰੋਡਵੇਜ਼ ਡਿਪੂ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਟਰੱਕ ਨਾਲ ਟਕਰਾ ਗਈ। ਇਕ ਦੇ ਨਾਲ ਹੀ ਪਿੱਛੇ ਆ ਰਹੀ ਇੱਕ ਬੱਸ ਆਲਟੋ ਕਾਰ ਨਾਲ ਟਕਰਾ ਗਈ। ਇਸ ਦੇ ਬਾਈਕ ਟਕਰਾ ਗਈ । ਕੁੱਲ ਪੰਜ ਵਾਹਨ ਆਪਸ ਵਿੱਚ ਟਕਰਾ ਗਏ। ਹਾਦਸੇ ਵਿਚ ਬਾਈਕ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ। ਰਾਹਤ ਦੀ ਗੱਲ ਰਹੀ ਕਿ ਹਾਦਸੇ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਬਚ ਗਈ ਜ਼ਖ਼ਮੀ ਬਾਈਕ ਸਵਾਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News