ਵੱਡਾ ਹਾਦਸਾ ਟਲਿਆ! ਗੈਸ ਸਿਲੰਡਰਾਂ ਨਾਲ ਲੱਦੀ ਗੱਡੀ ‘ਚੋਂ ਲੀਕ ਹੋਈ ਗੈਸ, ਇਲਾਕੇ ‘ਚ ਮਚੀ ਹਫੜਾ-ਦਫੜੀ

Faridkot gas leak news; ਫਰੀਦਕੋਟ ਵਿਚ ਦੇਰ ਸ਼ਾਮ CNG ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੌਰਾਨ ਕੋਟਕਪੂਰਾ ਜੈਤੋ ਰੋਡ ਤੇ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਨਜ਼ਦੀਕ ਗੈਸ ਸਪਲਾਈ ਲੈ ਕੇ ਜਾ ਰਹੀ ਗੱਡੀ ਵਿਚ ਲੱਦੇ ਹੋਏ ਸਿਲੰਡਰ ਮੁੱਖ ਪਾਈਪ ਲੀਕ ਹੋਣ ਕਾਰਨ ਗੈਸ ਰਿਸਣ ਲੱਗੀ, ਕਾਫੀ ਹਫੜਾ ਤਫੜੀ ਵਾਲਾ ਮਹੌਲ ਬਣਿਆ ਤਾਂ […]
Jaspreet Singh
By : Updated On: 17 Mar 2026 10:31:AM
ਵੱਡਾ ਹਾਦਸਾ ਟਲਿਆ! ਗੈਸ ਸਿਲੰਡਰਾਂ ਨਾਲ ਲੱਦੀ ਗੱਡੀ ‘ਚੋਂ ਲੀਕ ਹੋਈ ਗੈਸ, ਇਲਾਕੇ ‘ਚ ਮਚੀ ਹਫੜਾ-ਦਫੜੀ

Faridkot gas leak news; ਫਰੀਦਕੋਟ ਵਿਚ ਦੇਰ ਸ਼ਾਮ CNG ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੌਰਾਨ ਕੋਟਕਪੂਰਾ ਜੈਤੋ ਰੋਡ ਤੇ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਨਜ਼ਦੀਕ ਗੈਸ ਸਪਲਾਈ ਲੈ ਕੇ ਜਾ ਰਹੀ ਗੱਡੀ ਵਿਚ ਲੱਦੇ ਹੋਏ ਸਿਲੰਡਰ ਮੁੱਖ ਪਾਈਪ ਲੀਕ ਹੋਣ ਕਾਰਨ ਗੈਸ ਰਿਸਣ ਲੱਗੀ, ਕਾਫੀ ਹਫੜਾ ਤਫੜੀ ਵਾਲਾ ਮਹੌਲ ਬਣਿਆ ਤਾਂ ਘਟਨਾ ਦਾ ਪਤਾ ਚਲਦੇ ਹੀ DSP ਜੈਤੋ ਇਕਬਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਕਰੀਬ ਆਸ ਪਾਸ ਦੇ 2 ਕਿਲੋਮੀਟਰ ਦੇ ਏਰੀਏ ਨੂੰ ਖਾਲੀ ਕਰਵਾ ਕੇ ਹਾਲਾਤ ਨੂੰ ਸੰਭਾਲਿਆ ਅਤੇ ਗੱਡੀ ਦੇ ਡਰਾਈਵਰ ਦੀ ਮਦਦ ਨਾਲ ਗੱਡੀ ਵਿਚ ਲੱਦੇ 40 ਗੈਸ ਸਿਲੰਡਰਾਂ ਦੇ ਵਾਲਵ ਬੰਦ ਕਰ ਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆ DSP ਜੈਤੋ ਇਕਬਾਲ ਸਿੰਘ ਨੇ ਕਿਹਾ ਕਿ ਕੋਟਕਪੂਰਾ ਜੈਤੋ ਰੋਡ ਤੇ CNG ਗੈਸ ਲਿਜਾ ਰਹੀ ਗੱਡੀ ਦਾ ਵਾਲਵ ਬਰੇਕ ਹੋਣ ਕਾਰਨ ਇਸ ਵਿਚ ਲੱਦੇ ਹੋਏ ਸਿਲੰਡਰਾਂ ਵਿਚੋਂ ਗੈਸ ਲੀਕ ਹੋਣ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਸੀ। ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪਹੁੰਚ ਕੇ ਪਹਿਲਾਂ ਟਰੈਫਿਕ ਡਾਇਵਰਟ ਕੀਤਾ ਫਿਰ ਅਹਿਆਤ ਵਜੋਂ ਆਸ ਪਾਸ ਦੇ ਏਰੀਏ ਨੂੰ ਖਾਲੀ ਕਰਵਾਇਆ , ਉਹਨਾਂ ਕਿਹਾ ਕਿ ਇਸ ਗੱਡੀ ਵਿਚ 40 ਗੈਸ ਸਿਲੰਡਰ ਸਨ ਜਿਨਾਂ ਵਿਚ ਕਰੀਬ 400 ਕਿਲੋ ਗੈਸ ਭਰੀ ਹੋਈ ਸੀ ਜੋ ਗੈਸ ਲੀਕ ਹੋਣ ਸਮੇਂ ਗੱਡੀ ਦੇ ਡਰਾਈਵਰ ਨੇ ਬੜੀ ਦਲੇਰੀ ਨਾਲ ਕੰਮ ਕੀਤਾ ਅਤੇ ਸਾਰੇ ਸਿਲੰਡਰਾਂ ਦੇ ਵਾਲਵ ਬੰਦ ਕਰ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ।

Read Latest News and Breaking News at Daily Post TV, Browse for more News

Ad
Ad