‘ਚਿਰਾਗ’ ਕਾਰਨ ਇਮਾਰਤ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਂ ਸੜ ਕੇ ਸੁਆਹ
Ajnala fire incident; ਅਜਨਾਲਾ ਸ਼ਹਿਰ ਅੰਦਰ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਇੱਕ ਪੀਰਾਂ ਦੀ ਜਗ੍ਹਾ ਤੇ ਚਿਰਾਗ ਤੋਂ ਅੱਗ ਲੱਗਣ ਕਰਕੇ ਸਾਰੀ ਜਗ੍ਹਾ ਅਤੇ ਘਰ ਸੜ ਕੇ ਸੁਆਹ ਹੋ ਗਿਆ। ਜਿਸ ਦੌਰਾਨ ਦੋ ਗੱਡੀਆਂ ਸਮੇਤ ਹੋਰ ਪਿਆ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਦੌਰਾਨ ਪਰਿਵਾਰ ਨੇ ਕਿਹਾ ਕਿ ਘਰ ਦੀ ਬਿਲਡਿੰਗ ਸਾੜੀ ਸੜ ਕੇ ਸਵਾਹ ਹੋ ਗਈ ਹੈ ਉੱਥੇ ਹੀ ਦੋ ਗੱਡੀਆਂ ਸਮੇਤ ਹੋਰ ਕੀਮਤੀ ਸਮਾਨ ਦੇ ਸੜਨ ਨਾਲ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਮੌਕੇ ਪੀੜਿਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਘਰ ਅੰਦਰ ਪੀਰਾਂ ਦੀ ਜਗ੍ਹਾ ਹੈ, ਜਿੱਥੇ ਚਿਰਾਗ ਤੋਂ ਅੱਗ ਲੱਗਣ ਕਰਕੇ ਕਾਫੀ ਜਿਆਦਾ ਨੁਕਸਾਨ ਹੋ ਗਿਆ ਹੈ। ਉਹਨਾਂ ਦੱਸਿਆ ਕਿ ਘਰ ਦੀ ਪੂਰੀ ਬਿਲਡਿੰਗ ਖਤਮ ਹੋ ਚੁੱਕੀ ਹੈ ਅਤੇ ਉੱਥੇ ਹੀ ਘਰ ਵਿੱਚ ਖੜੀਆਂ ਦੋ ਗੱਡੀਆਂ ਵੀ ਪੂਰੀ ਤਰਾਂ ਸੜ ਕੇ ਸੁਆਹ ਹੋ ਗਈਆਂ ਹਨ। ਉਹਨਾਂ ਦੱਸਿਆ ਕਿ ਹੁਣ ਤੱਕ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।
ਇਸ ਮੌਕੇ ਪੁਲਿਸ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਕ੍ਰਿਸ਼ਨ ਲਾਲ ਨਾਮ ਦੇ ਵਿਅਕਤੀ ਦੀ ਅਜਨਾਲਾ ਵਿੱਚ ਦੁਕਾਨ ਹੈ ਜਿਨਾਂ ਦਾ ਕਾਫੀ ਕੰਮ ਹੈ ਤੇ ਉਹਨਾਂ ਦੇ ਘਰ ਵਿੱਚ ਇਹ ਪੀਰਾਂ ਦੀ ਜਗ੍ਹਾ ਹੈ ਜਿੱਥੇ ਅੱਗ ਲੱਗਣ ਕਰਕੇ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ।