ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਰਕਾਰੀ ਖੰਡਰ ‘ਚ ਰਹਿਣ ਲਈ ਹੋਇਆ ਮਜ਼ਬੂਰ, ਮੱਦਦ ਦੀ ਲਗਾਈ ਗੁਹਾਰ
Punjab News; ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਫ਼ਾਜ਼ਿਲਕਾ ਦੇ ਪਿੰਡ ਮਹਾਤਮ ਨਗਰ ਨਿਵਾਸੀ ਵਿਅਕਤੀ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਹਨਾਂ ਕਹਿਣਾ ਹੈ ਕਿ ਉਨ੍ਹਾਂ ਕੋਲ ਰਹਿਣ ਲਈ ਵੀ ਕੋਈ ਜਗ੍ਹਾ ਨਹੀਂ ਹੈ। ਜਿਸ ਕਾਰਨ ਉਹ ਪਿੰਡ ਦੀ ਅਨਾਜ ਮੰਡੀ ਵਿੱਚ ਬਣੀ ਇੱਕ ਖਾਲੀ ਸਰਕਾਰੀ ਇਮਾਰਤ ਵਿਚ ਰਹਿਣ ਲਈ ਮਜਬੂਰ ਹੋ ਰਹੇ ਹਨ। ਬਜ਼ਰੂਗ ਦਾ ਕਹਿਣਾ ਹੈ ਕਿ ਉਹ ਟੀਬੀ ਦੀ ਗੰਭੀਰ ਬਿਮਾਰੀ ਅਤੇ ਸ਼ੂਗਰ ਦਾ ਮਰੀਜ਼ ਹੈ ਅਤੇ ਪਿਛਲੇ ਕਰੀਬ 3 ਸਾਲਾਂ ਤੋਂ ਉਸਦਾ ਇਲਾਜ ਚਲਦਾ ਆ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦਾ ਕਾਫੀ ਪੈਸਾ ਖ਼ਰਚ ਹੋ ਰਿਹਾ ਹੈ। ਬੀਮਾਰ ਹੋਣ ਕਾਰਨ ਉਹ ਹੁਣ ਕੋਈ ਮਿਹਨਤ ਮਜਦੂਰੀ ਕਰਨ ਤੋਂ ਵੀ ਅਸਮਰੱਥ ਹੈ।
ਜਿਸ ਕਾਰਨ ਉਸਦੇ ਇਲਾਜ ਅਤੇ ਘਰ ਦਾ ਖਰਚਾ ਚਲਾਉਣਾ ਬਹੁਤ ਔਖਾ ਹੋ ਰਿਹਾ ਹੈ। ਇਸ ਤੋਂ ਇਲਾਵਾ ਹੜ੍ਹ ਕਾਰਨ ਵੀ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਨੇ ਅਤੇ ਉਸਦੀ ਮਾਤਾ ਨੇ ਸਰਕਾਰ ਤੇ ਸਮਾਜ ਸੇਵੀਆਂ ਤੋਂ ਇਲਾਜ ਲਈ ਮਦਦ ਦੀ ਗੁਹਾਰ ਲਗਾਈ ਹੈ।