Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

Barnala ‘ਚ ਚਾਈਨਾ ਡੋਰ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ , ਹਾਲਤ ਗੰਭੀਰ ਹੋਣ ਕਰਕੇ ਏਮਜ਼ ‘ਚ ਕੀਤਾ ਰੈਫਰ

China Dor News: ਬਸੰਤ ਪੰਚਮੀ ਦਾ ਤਿਉਹਾਰ ਭਾਵੇਂ ਖਤਮ ਹੋ ਗਿਆ ਹੈ ਪਰ ਪਤੰਗ ਉਡਾਉਣ ਦੇ ਸ਼ੌਕੀਨਾਂ ਦਾ ਜਨੂੰਨ ਅਜੇ ਵੀ ਘੱਟ ਨਹੀਂ ਹੋਇਆ ਹੈ। ਚਾਈਨਾ ਡੋਰ (China Door) ਲੋਕਾਂ ਨੂੰ ਆਪਣਾ ਸ਼ਿਕਾਰ ਬਣ ਰਹੀ ਹੈ। ਤਾਜ਼ਾ ਘਟਨਾ ਬਰਨਾਲਾ ‘ਚ SD ਕਾਲਜ ਨੇੜੇ ਪੁਲ ‘ਤੇ ਵਾਪਰੀ ਹੈ,ਜਿੱਥੇ ਇੱਕ ਵਿਅਕਤੀ ਚਾਈਨਾ ਡੋਰ ਦੀ ਲਪੇਟ ‘ਚ ਆ […]
Nishant Malyan
By : Updated On: 26 Jan 2026 21:08:PM
Barnala ‘ਚ ਚਾਈਨਾ ਡੋਰ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ , ਹਾਲਤ ਗੰਭੀਰ ਹੋਣ ਕਰਕੇ ਏਮਜ਼ ‘ਚ ਕੀਤਾ ਰੈਫਰ

China Dor News: ਬਸੰਤ ਪੰਚਮੀ ਦਾ ਤਿਉਹਾਰ ਭਾਵੇਂ ਖਤਮ ਹੋ ਗਿਆ ਹੈ ਪਰ ਪਤੰਗ ਉਡਾਉਣ ਦੇ ਸ਼ੌਕੀਨਾਂ ਦਾ ਜਨੂੰਨ ਅਜੇ ਵੀ ਘੱਟ ਨਹੀਂ ਹੋਇਆ ਹੈ। ਚਾਈਨਾ ਡੋਰ (China Door) ਲੋਕਾਂ ਨੂੰ ਆਪਣਾ ਸ਼ਿਕਾਰ ਬਣ ਰਹੀ ਹੈ। ਤਾਜ਼ਾ ਘਟਨਾ ਬਰਨਾਲਾ ‘ਚ SD ਕਾਲਜ ਨੇੜੇ ਪੁਲ ‘ਤੇ ਵਾਪਰੀ ਹੈ,ਜਿੱਥੇ ਇੱਕ ਵਿਅਕਤੀ ਚਾਈਨਾ ਡੋਰ ਦੀ ਲਪੇਟ ‘ਚ ਆ ਗਿਆ ਅਤੇ ਅਚਾਨਕ ਚਾਈਨਾ ਡੋਰ ਉਸਦੇ ਮੂੰਹ ‘ਚ ਫਸ ਗਈ। ਜਿਸ ਨਾਲ ਉਸਦਾ ਪੂਰਾ ਮੂੰਹ ਬੁਰੀ ਤਰ੍ਹਾਂ ਕੱਟ ਗਿਆ ਅਤੇ ਮੂੰਹ ‘ਤੇ ਚਾਈਨਾ ਡੋਰ ਨਾਲ ਡੂੰਘੇ ਜ਼ਖ਼ਮ ਹੋ ਗਏ।

ਇਸ਼ਤਿਹਾਰ

ਜ਼ਖਮੀ ਵਿਅਕਤੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਬਠਿੰਡਾ ਦੇ ਏਮਜ਼ ‘ਚ ਰੈਫਰ ਕਰ ਦਿੱਤਾ ਹੈ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਾਈਨਾ ਡੋਰ ਦੀ ਵਰਤੋਂ ਬੰਦ ਕਰਨ ਦੀ ਅਪੀਲ ਕਰ ਰਹੇ ਹਨ ਪਰ ਜ਼ਮੀਨੀ ਪੱਧਰ ‘ਤੇ ਪਤੰਗ ਉਡਾਉਣ ਵਾਲੇ ਸ਼ੌਕੀਨ ਪਿੱਛੇ ਨਹੀਂ ਹਟ ਰਹੇ ਹਨ। ਸ਼ਹਿਰ ਵਾਸੀ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਮਹਿਲਾ ਦੀ ਮੌਤ

ਲੁਧਿਆਣਾ ਅਧੀਨ ਪੈਂਦੇ ਰਾਏਕੋਟ ਵਿਖੇ ਇਕ ਸਰਬਜੀਤ ਕੌਰ ਨਾਮੀ ਮਹਿਲਾ ਦੀ ਚਾਈਨਾ ਡੋਰ (China Door) ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਇੱਕ ਸਕੂਟਰ ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ । ਘਟਨਾ ਦੌਰਾਨ ਔਰਤ ਜ਼ਖਮੀ ਹੋਈ ਸਰਬਜੀਤ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕਾ ਸਰਬਜੀਤ ਕੌਰ ਰਾਏਕੋਟ ਰੋਡ ’ਤੇ ਖਾਣੇ ਦੀ ਇੱਕ ਦੁਕਾਨ ਚਲਾਉਂਦੀ ਸੀ ਅਤੇ ਆਪਣੇ ਪਿੱਛੇ ਦੋ ਸਾਲ ਦਾ ਮਾਸੂਮ ਬੱਚਾ ਛੱਡ ਗਈ ਹੈ।

ਸਕੂਲ ਤੋਂ ਘਰ ਪਰਤਦੇ ਸਮੇਂ 15 ਸਾਲਾ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਮੌਤ

ਇਸ ਤੋਂ ਲੁਧਿਆਣਾ ਜਿ਼ਲ੍ਹੇ ਅਧੀਨ ਆਉਂਦੇ ਸਮਰਾਲਾ ’ਚ ਵੀ ਬੀਤੇ ਦਿਨੀਂ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ 15 ਸਾਲਾ ਤਰਨਜੋਤ ਸਿੰਘ ਦੀ ਜਾਨ ਚਲੀ ਗਈ ਸੀ। ਤਰਨਜੋਤ ਸਿੰਘ 10ਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਪਰਿਵਾਰ ਦਾ ਇਕਲੋਤਾ ਪੁੱਤਰ ਸੀ। ਸਕੂਲ ਤੋਂ ਪਰਤਦਿਆਂ ਚਾਈਨਾ ਡੋਰ ਨਾਵ ਗਲ਼ਾ ਵੱਢੇ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਘਟਨਾ ‘ਚ ਮ੍ਰਿਤਕ ਤਰਨਜੋਤ ਦਾ ਚਚੇਰਾ ਭਰਾ ਵੀ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਦੱਸ ਦੇਈਏ ਕਿ ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਬੈਨ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਚਾਈਨਾ ਡੋਰ ਮੌਤ ਬਣ ਕੇ ਉੱਡ ਰਹੀ ਹੈ। ਹੁਣ ਸਵਾਲ ਉੱਠਦਾ ਹੈ ਕਿ ਬੈਨ ਦੇ ਬਾਵਜੂਦ ਚਾਈਨਾ ਡੋਰ ਕਿਥੋਂ ਆ ਰਹੀ ਹੈ। ਕਿਹੜੀਆਂ ਫੈਕਟਰੀਆਂ, ਕਿਹੜਾ ਮਾਫੀਆ ਇਸ ਜ਼ਹਿਰ ਨੂੰ ਤਿਆਰ ਕਰ ਰਿਹਾ? ਦੁਕਾਨਦਾਰਾਂ ਤੱਕ ਕਿਵੇਂ ਪਹੁੰਚ ਰਹੀ ਹੈ ਇਹ ਮੌਤ ਦੀ ਡੋਰ? ਹਰ ਸਾਲ ਬਸੰਤ ਆਉਂਦਿਆਂ ਹੀ ਚਾਈਨਾ ਡੋਰ ਕਈ ਜਾਨਾਂ ਲੈ ਚੁੱਕੀ ਹੈ ,ਨੌਜਵਾਨ, ਬਜ਼ੁਰਗ, ਬੱਚੇ ਕਿਸੇ ਨੂੰ ਨਹੀਂ ਛੱਡਿਆ ਪਰ ਪ੍ਰਸ਼ਾਸਨ ਅਜੇ ਵੀ ਸੁੱਤਾ ਹੋਇਆ ਹੈ।

Read Latest News and Breaking News at Daily Post TV, Browse for more News

Ad
Ad

Punjab District News