Banner
Banner

ਰੋਪੜ ਰੇਲਵੇ ਫਾਟਕ ‘ਤੇ ਵਾਪਰਿਆ ਦਰਦਨਾਕ ਹਾਦਸਾ, ਬੱਸ ਦੀ ਚਪੇਟ ‘ਚ ਆਉਣ ਨਾਲ ਪ੍ਰਵਾਸੀ ਮਜ਼ਦੂਰ ਦੀ ਹੋਈ ਮੌਕੇ ‘ਤੇ ਮੌਤ

Punjab News; ਰੋਪੜ ਰੇਲਵੇ ਸਟੇਸ਼ਨ ਦੇ ਨੇੜੇ ਰੇਲਵੇ ਫਾਟਕ ਤੇ ਬੀਤੀ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਰੇਲਵੇ ਫਾਟਕ ਖੁੱਲਣ ਸਮੇਂ ਇੱਕ ਪ੍ਰਾਈਵੇਟ ਬੱਸ ਚਾਲਕ ਜਾਮ ਵਿੱਚੋਂ ਨਿਕਲਣ ਲੱਗਿਆ ਤਾਂ ਇੱਕ ਪ੍ਰਵਾਸੀ ਮਜ਼ਦੂਰ ਕਿਸੇ ਹੋਰ ਵਾਹਨ ਦੀ ਚਪੇਟ ਵਿੱਚ ਆਣ ਤੋਂ ਬਾਅਦ ਬੱਸ ਅੱਗੇ ਜਾ ਡਿੱਗਿਆ ਅਤੇ ਬੱਸ ਦੀ ਚਪੇਟ ਵਿੱਚ ਆ ਗਿਆ, ਜਿਸ ਨਾਲ […]
Jaspreet Singh
By : Updated On: 03 Dec 2025 14:35:PM
ਰੋਪੜ ਰੇਲਵੇ ਫਾਟਕ ‘ਤੇ ਵਾਪਰਿਆ ਦਰਦਨਾਕ ਹਾਦਸਾ, ਬੱਸ ਦੀ ਚਪੇਟ ‘ਚ ਆਉਣ ਨਾਲ ਪ੍ਰਵਾਸੀ ਮਜ਼ਦੂਰ ਦੀ ਹੋਈ ਮੌਕੇ ‘ਤੇ ਮੌਤ

Punjab News; ਰੋਪੜ ਰੇਲਵੇ ਸਟੇਸ਼ਨ ਦੇ ਨੇੜੇ ਰੇਲਵੇ ਫਾਟਕ ਤੇ ਬੀਤੀ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਰੇਲਵੇ ਫਾਟਕ ਖੁੱਲਣ ਸਮੇਂ ਇੱਕ ਪ੍ਰਾਈਵੇਟ ਬੱਸ ਚਾਲਕ ਜਾਮ ਵਿੱਚੋਂ ਨਿਕਲਣ ਲੱਗਿਆ ਤਾਂ ਇੱਕ ਪ੍ਰਵਾਸੀ ਮਜ਼ਦੂਰ ਕਿਸੇ ਹੋਰ ਵਾਹਨ ਦੀ ਚਪੇਟ ਵਿੱਚ ਆਣ ਤੋਂ ਬਾਅਦ ਬੱਸ ਅੱਗੇ ਜਾ ਡਿੱਗਿਆ ਅਤੇ ਬੱਸ ਦੀ ਚਪੇਟ ਵਿੱਚ ਆ ਗਿਆ, ਜਿਸ ਨਾਲ ਪ੍ਰਵਾਸੀ ਮਜ਼ਦੂਰ ਦੇ ਮੌਕੇ ਤੇ ਹੀ ਮੌਤ ਹੋ ਗਈ ।

ਬੱਸ ਚਾਲਕ ਅਨੁਸਾਰ ਜਦੋਂ ਫਾਟਕ ਖੁੱਲਿਆ ਤਾਂ ਅਨੇਕਾਂ ਮੋਟਰਸਾਈਕਲ,ਹੋਰ ਵਹੀਕਲ ਅਤੇ ਕਾਰਾ ਬੱਸ ਦੇ ਆਲੇ ਦੁਆਲੇ ਲੰਘ ਰਹੀਆਂ ਸਨ ਅਤੇ ਇਹ ਮਜ਼ਦੂਰ ਕਿਸ ਸਮੇਂ ਬੱਸ ਦੀ ਲਪੇਟ ਵਿੱਚ ਆਇਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿਉਂਕਿ ਵਾਹਨਾਂ ਦੀ ਗਿਣਤੀ ਬਹੁਤ ਜਿਆਦਾ ਸੀ, ਬੱਸ ਚਾਲਕ ਵੱਲੋਂ ਮੌਕੇ ਤੇ ਬੱਸ ਨੂੰ ਰੋਕ ਬਸ ਦੇ ਹੇਠਾਂ ਆਏ ਮਜ਼ਦੂਰ ਦੀ ਹਾਲਤ ਦੇਖੀ ਗਈ ਪਰ ਦੂਸਰੇ ਪਾਸਿਓਂ ਕਿਸੇ ਵਾਹਨ ਦੀ ਟੱਕਰ ਅਤੇ ਬੱਸ ਦੇ ਹੇਠਾਂ ਆਉਣ ਨਾਲ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ।

ਮੌਕੇ ਤੇ ਪਹੁੰਚੀ ਜੀਆਰਪੀ ਰੇਲਵੇ ਪੁਲਿਸ ਵੱਲੋਂ ਬੱਸ ਨੂੰ ਅਤੇ ਬੱਸ ਚਾਲਕ ਨੂੰ ਆਪਣੇ ਕਾਬੂ ਵਿੱਚ ਲੈ ਕੇ 285A ਅਤੇ 106 A ਤਹਿਤ ਮਾਮਲਾ ਦਰਜ ਕੀਤਾ ਗਿਆ, ਉਹਨਾਂ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਲਈ ਮ੍ਰਿਤਕ ਦੇਹ ਨੂੰ ਰੂਪਨਗਰ ਸਿਵਿਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਅਤੇ ਇਸ ਦੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ।।

Read Latest News and Breaking News at Daily Post TV, Browse for more News

Ad
Ad