Banner
Banner

ਪੰਜਾਬ ‘ਚ ਬਣਿਆ ‘ਯੁੱਧ’ ਵਰਗਾ ਮਾਹੌਲ, ਚਾਰੇ ਪਾਸੇ ਛਾਇਆ ਹਨ੍ਹੇਰਾ, ਸਾਇਰਨ ਵੱਜਣ ‘ਤੇ ਹੋਵੇਗਾ ‘ਬਲੈਕਆਊਟ’

Punjab Mock Drill; ਪੰਜਾਬ ਵਿੱਚ 24 ਅਪ੍ਰੈਲ ਨੂੰ ਯੁੱਧ ਵਰਗੀ ਐਮਰਜੈਂਸੀ ਸਥਿਤੀ ਨਾਲ ਨਿਪਟਣ ਦੀ ਤਿਆਰੀਆਂ ਦੀ ਜਾਂਚ ਲਈ ਮੌਕ ਡ੍ਰਿਲ ਕਰਵਾਈ ਜਾਵੇਗੀ। ਇਸ ਦੌਰਾਨ ਰਾਤ 8 ਵਜੇ ਤੋਂ 8:15 ਵਜੇ ਤੱਕ 15 ਮਿੰਟ ਲਈ ਬਲੈਕਆਉਟ ਕੀਤਾ ਜਾਵੇਗਾ ਅਤੇ ਸਾਇਰਨ ਵੀ ਵਜਾਏ ਜਾਣਗੇ। ਇਹ ਐਕਸਰਸਾਈਜ਼ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ […]
Jaspreet Singh
By : Updated On: 22 Apr 2026 19:25:PM
ਪੰਜਾਬ ‘ਚ ਬਣਿਆ ‘ਯੁੱਧ’ ਵਰਗਾ ਮਾਹੌਲ, ਚਾਰੇ ਪਾਸੇ ਛਾਇਆ ਹਨ੍ਹੇਰਾ, ਸਾਇਰਨ ਵੱਜਣ ‘ਤੇ ਹੋਵੇਗਾ ‘ਬਲੈਕਆਊਟ’

Punjab Mock Drill; ਪੰਜਾਬ ਵਿੱਚ 24 ਅਪ੍ਰੈਲ ਨੂੰ ਯੁੱਧ ਵਰਗੀ ਐਮਰਜੈਂਸੀ ਸਥਿਤੀ ਨਾਲ ਨਿਪਟਣ ਦੀ ਤਿਆਰੀਆਂ ਦੀ ਜਾਂਚ ਲਈ ਮੌਕ ਡ੍ਰਿਲ ਕਰਵਾਈ ਜਾਵੇਗੀ। ਇਸ ਦੌਰਾਨ ਰਾਤ 8 ਵਜੇ ਤੋਂ 8:15 ਵਜੇ ਤੱਕ 15 ਮਿੰਟ ਲਈ ਬਲੈਕਆਉਟ ਕੀਤਾ ਜਾਵੇਗਾ ਅਤੇ ਸਾਇਰਨ ਵੀ ਵਜਾਏ ਜਾਣਗੇ। ਇਹ ਐਕਸਰਸਾਈਜ਼ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਈ ਜਾਵੇਗੀ।

ਬਲੈਕਆਉਟ ਦੌਰਾਨ ਜਨਰੇਟਰ ਅਤੇ ਟਾਰਚ ਵਰਤਣ ’ਤੇ ਵੀ ਪਾਬੰਦੀ ਰਹੇਗੀ। ਲੋਕਾਂ ਨੂੰ ਜਾਗਰੂਕ ਕਰਨ ਲਈ ਐਲਾਨ ਵੀ ਕੀਤੇ ਜਾਣਗੇ। ਪਿਛਲੇ ਸਾਲ ਮਈ ਵਿੱਚ ‘ਓਪਰੇਸ਼ਨ ਸਿੰਦੂਰ’ ਤੋਂ ਬਾਅਦ ਵੀ ਪੰਜਾਬ ਵਿੱਚ ਮੌਕ ਡ੍ਰਿਲ ਕੀਤੀ ਗਈ ਸੀ।

ਸਰਕਾਰ ਦੀਆਂ 4 ਅਹਿਮ ਗੱਲਾਂ:

2 ਮਿੰਟ ਤੱਕ ਸਾਇਰਨ ਵੱਜਣਗੇ: ਡ੍ਰਿਲ ਦੀ ਸ਼ੁਰੂਆਤ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਹੋਵੇਗੀ। ਇਸ ਦੌਰਾਨ ਲਗਭਗ 2 ਮਿੰਟ ਤੱਕ ਹਾਈ-ਲੋ ਪਿਚ ਦੇ ਸਾਇਰਨ ਵੱਜਣਗੇ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਚਿੰਨ੍ਹਿਤ ਇਲਾਕਿਆਂ ਵਿੱਚ ਸਿਮੂਲੇਟਡ ਬਲੈਕਆਉਟ ਕੀਤਾ ਜਾਵੇਗਾ। ਗੈਰ-ਜ਼ਰੂਰੀ ਬੱਤੀਆਂ ਬੰਦ ਰੱਖਣ ਲਈ ਕਿਹਾ ਜਾਵੇਗਾ, ਜਦਕਿ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ।
ਆਲ ਕਲੀਅਰ ਸਿਗਨਲ ਮਿਲੇਗਾ: ਡ੍ਰਿਲ ਖਤਮ ਹੋਣ ’ਤੇ ਆਲ ਕਲੀਅਰ ਸਿਗਨਲ ਦਿੱਤਾ ਜਾਵੇਗਾ। ਇਸ ਤਹਿਤ ਹਾਈ ਪਿਚ ਸਾਇਰਨ ਲਗਾਤਾਰ 2 ਮਿੰਟ ਤੱਕ ਵੱਜੇਗਾ, ਜੋ ਅਭਿਆਸ ਦੇ ਖਤਮ ਹੋਣ ਦਾ ਸੰਕੇਤ ਹੋਵੇਗਾ।
ਰੇਸਕਿਊ ਤੋਂ ਟ੍ਰੈਫਿਕ ਕੰਟਰੋਲ ਤੱਕ ਅਭਿਆਸ: ਇਸ ਡ੍ਰਿਲ ਦੌਰਾਨ ਫਾਇਰ ਰਿਸਪਾਂਸ, ਸਰਚ ਐਂਡ ਰੇਸਕਿਊ, ਫਸਟ ਏਡ ਅਤੇ ਮੈਡੀਕਲ ਸਹਾਇਤਾ, ਜ਼ਖਮੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਅਤੇ ਟ੍ਰੈਫਿਕ ਤੇ ਭੀੜ ਕੰਟਰੋਲ ਵਰਗੀਆਂ ਕਾਰਵਾਈਆਂ ਦੀ ਰਿਹਰਸਲ ਕੀਤੀ ਜਾਵੇਗੀ।
ਲੋਕਾਂ ਨੂੰ ਅਪੀਲ—ਘਬਰਾਉ ਨਾ: ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਘਬਰਾਉਣ ਦੀ ਲੋੜ ਨਹੀਂ ਹੈ। ਇਹ ਸਿਰਫ਼ ਇੱਕ ਅਭਿਆਸ ਹੈ, ਜੋ ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad