Banner
Banner

AAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ, ਚੱਬੇਵਾਲ ਬੋਲੇ ਮੋਬਾਈਲ ‘ਤੇ ਫੋਨ ਆਉਣ ਕਰਕੇ ਹੋਇਆ ਸ਼ੱਕ

Dr. Raj Kumar Chabbewal: ਹੁਸ਼ਿਆਰਪੁਰ ਤੋਂ ‘ਆਪ’ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਸ਼ੁੱਕਰਵਾਰ (8 ਮਈ) ਨੂੰ ਕਿਸਨੇ ਨੇ ਉਨ੍ਹਾਂ ਦੇ ਜਨਮਦਿਨ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਵਾਜ਼ ਵਿੱਚ ਫੋਨ ਕਰਕੇ ਹੈਰਾਨ ਕਰ ਦਿੱਤਾ। ਫੋਨ ਕਰਨ ਵਾਲੇ ਨੇ ਕਿਹਾ, “ਜਨਮਦਿਨ ਮੁਬਾਰਕ! ਦਿੱਲੀ ਆਕੇ ਮੈਨੂੰ ਮਿਲੋ।” ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਉਹ ਹੈਰਾਨ ਹਨ […]
Amritpal Singh
By : Updated On: 08 May 2026 18:03:PM
AAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ, ਚੱਬੇਵਾਲ ਬੋਲੇ ਮੋਬਾਈਲ ‘ਤੇ ਫੋਨ ਆਉਣ ਕਰਕੇ ਹੋਇਆ ਸ਼ੱਕ

Dr. Raj Kumar Chabbewal: ਹੁਸ਼ਿਆਰਪੁਰ ਤੋਂ ‘ਆਪ’ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਸ਼ੁੱਕਰਵਾਰ (8 ਮਈ) ਨੂੰ ਕਿਸਨੇ ਨੇ ਉਨ੍ਹਾਂ ਦੇ ਜਨਮਦਿਨ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਵਾਜ਼ ਵਿੱਚ ਫੋਨ ਕਰਕੇ ਹੈਰਾਨ ਕਰ ਦਿੱਤਾ। ਫੋਨ ਕਰਨ ਵਾਲੇ ਨੇ ਕਿਹਾ, “ਜਨਮਦਿਨ ਮੁਬਾਰਕ! ਦਿੱਲੀ ਆਕੇ ਮੈਨੂੰ ਮਿਲੋ।” ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਗ੍ਰਹਿ ਮੰਤਰੀ ਉਨ੍ਹਾਂ ਨੂੰ ਫ਼ੋਨ ਕਰਕੇ ਦਿੱਲੀ ਆਉਣ ਲਈ ਕਿਉਂ ਕਹਿਣਗੇ। ਕਾਲ ਲਗਭਗ ਸਵੇਰੇ 8.45 ਵਜੇ ਆਈ। ਆਵਾਜ਼ ਬਿਲਕੁਲ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੀ ਲੱਗ ਰਹੀ ਸੀ।

ਡਾ. ਚੱਬੇਵਾਲ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਜਨਮਦਿਨ ਹੈ, ਜਿਸ ਕਰਕੇ ਉਹ ਕਾਫੀ ਰੁੱਝੇ ਹੋਏ ਸਨ। ਉਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਕਾਲ ਕਰਨ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਕੋਈ ਮਜ਼ਾਕ ਸੀ ਜਾਂ ਫਿਰ ਫੋਨ ਕਿਉਂ ਕੀਤਾ, ਇਹ ਜਾਂਚ ਦਾ ਵਿਸ਼ਾ ਹੈ। ਹਾਲਾਂਕਿ, ਪੁਲਿਸ ਨੂੰ ਅਜੇ ਤੱਕ ਸ਼ਿਕਾਇਤ ਨਹੀਂ ਮਿਲੀ ਹੈ।

ਇਸ ਬਾਰੇ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਜਨਮਦਿਨ ਨੂੰ ਲੈ ਕੇ ਕਈ ਕਾਲ ਆ ਰਹੇ ਸਨ। ਸਵੇਰੇ 8:45 ਵਜੇ ਦੇ ਕਰੀਬ, ਪਹਿਲਾ ਕਾਲ ਆਇਆ ਜਿਸ ਵਿੱਚ ਆਵਾਜ਼ ਆਈ, “ਕੀ ਤੁਸੀਂ ਸੰਸਦ ਮੈਂਬਰ ਡਾ. ਚੱਬੇਵਾਲ ਬੋਲ ਰਹੇ ਹੋ?” ਮੈਂ ਜਵਾਬ ਦਿੱਤਾ, “ਹਾਂ, ਮੈਂ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਹਾਂ।” ਕਾਲ ਕਰਨ ਵਾਲੇ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੁਹਾਡੇ ਨਾਲ ਗੱਲ ਕਰਨਗੇ। ਮੈਂ ਜਵਾਬ ਦਿੱਤਾ, “ਠੀਕ ਹੈ, ਕਰਵਾ ਦਿਓ।”

ਇਸਤੋਂ ਬਾਅਦ ਅਗਲੀ ਆਵਾਜ਼ ਆਈ, “ਰਾਜਕੁਮਾਰ ਚੱਬੇਵਾਲ, ਤੁਹਾਡੇ ਜਨਮਦਿਨ ‘ਤੇ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਬਹੁਤ-ਬਹੁਤ ਵਧਾਈਆਂ। ਤੁਸੀਂ ਅੱਜ ਕਿੱਥੇ ਹੋ?” ਮੈਂ ਉਨ੍ਹਾਂ ਨੂੰ ਕਿਹਾ, “ਮੈਂ ਅੱਜ ਕਿਹਾ ਕਿ ਮੈਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਹਾਂ। ਉਨ੍ਹਾਂਨੇ ਕਿਹਾ, “ਜਦੋਂ ਵੀ ਤੁਸੀਂ ਦਿੱਲੀ ਆਓ, ਤਾਂ ਮੈਨੂੰ ਜਰੂਰ ਮਿਲੋ।” ਮੈਂ ਕਿਹਾ, “ਠੀਕ ਹੈ, ਸਰ, ਧੰਨਵਾਦ।”

ਮੈਨੂੰ ਇਸ ਵਿੱਚ ਕੁਝ ਅਜੀਬ ਲੱਗਿਆ। ਕਿਸੇ ਮੰਤਰਾਲੇ ਤੋਂ ਕੋਈ ਵੀ ਕਾਲ ਆਮ ਤੌਰ ‘ਤੇ ਲੈਂਡਲਾਈਨ ‘ਤੇ ਆਉਂਦੀ ਹੈ। ਅਮਿਤ ਸ਼ਾਹ ਦੀ ਜਿਹੋ ਜਿਹੀ ਆਵਾਜ਼ ਹੈ, ਉਹੋ ਜਿਹੀ ਮੈਨੂੰ ਨਹੀਂ ਲੱਗੀ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਮੱਦੇਨਜ਼ਰ, ਮੈਂ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਅਪੀਲ ਕੀਤੀ ਹੈ ਕਿ ਇਸ ਕਾਲ ਦੀ ਜਾਂਚ ਕੀਤੀ ਜਾਵੇ ਅਤੇ ਫੋਨ ਕਰਨ ਵਾਲੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Read Latest News and Breaking News at Daily Post TV, Browse for more News

Ad
Ad