Journalism Of Hope
BREAKING NEWS
CM ਭਗਵੰਤ ਮਾਨ ਵੱਲੋਂ ਬਿਜਲੀ ਬਿੱਲਾਂ ਦੀ ਵਸੂਲੀ ਲਈ OTS ਸਕੀਮ ਦਾ ਐਲਾਨ, ਵਿਆਜ ਅਤੇ ਜੁਰਮਾਨੇ ਹੋਣਗੇ ਮੁਆਫ਼......ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਵਲੋਂ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ.....ਚੌਥੇ ਵਨਡੇ ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 334 ਦੌੜਾਂ ਦਾ ਟੀਚਾ, ਵਿਲ ਯੰਗ ਨੇ ਜੜਿਆ ਸੈਂਕੜਾ.....ਬੀਬੀ ਜਗੀਰ ਕੌਰ ਦੀ 15 ਨਵੰਬਰ ਨੂੰ ਅਕਾਲੀ ਦਲ ’ਚ ਹੋਵੇਗੀ ਵਾਪਸੀ......ਲਾਤਿਨ ਗ੍ਰੈਮੀ ਐਵਾਰਡਜ਼ 2026 ਦੇ ਮੰਚ ’ਤੇ ਛਾਏ ਦਿਲਜੀਤ ਦੋਸਾਂਝ, ਕੌਮਾਂਤਰੀ ਕਲਾਕਾਰਾਂ ਨਾਲ ਕੀਤੀ ਪੇਸ਼ਕਾਰੀ.....ਵੇਰਕਾ ਦੁੱਧ ਅੱਜ ਤੋਂ ਹੋਇਆ ਮਹਿੰਗਾ, 8 ਰੁਪਏ ਤੱਕ ਵਧੀਆਂ ਕੀਮਤਾਂ.....ਸਿੱਧੂ ਮੂਸੇਵਾਲਾ ਦੇ ਗੀਤ ‘Phantom’ ਦੀ ਰਿਲੀਜ਼ ਨੂੰ ਲੈ ਕੇ ਵਿਵਾਦ: ਮਾਪਿਆਂ ਨੇ ਮਿਊਜ਼ਿਕ ਕੰਪਨੀ ’ਤੇ ਲਾਏ ਬਿਨਾਂ ਮਨਜ਼ੂਰੀ ਗੀਤ ਜਾਰੀ ਕਰਨ ਦੇ ਦੋਸ਼

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ‘ਆਪ’ ਦੀ ਪਹਿਲੀ ਸੂਚੀ ਜਾਰੀ, 9 ਉਮੀਦਵਾਰਾਂ ਦੇ ਨਾਂ ਐਲਾਨੇ

Chandigarh Municipal Election AAP Candidate List: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀਆਂ ਦੋ ਸੂਚੀਆਂ ਸਭ ਤੋਂ ਪਹਿਲਾਂ ਜਾਰੀ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਵੀ ਪਹਿਲ ਕਰਦਿਆਂ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਬਾਕੀ 26 ਉਮੀਦਵਾਰਾਂ ਦੀ ਸੂਚੀ ਆਉਣ ਵਾਲੇ ਦਿਨਾਂ ਵਿੱਚ ਜਾਰੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ‘ਆਪ’ ਦੀ ਪਹਿਲੀ ਸੂਚੀ ਜਾਰੀ, 9 ਉਮੀਦਵਾਰਾਂ ਦੇ ਨਾਂ ਐਲਾਨੇ

Chandigarh Municipal Election AAP Candidate List: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀਆਂ ਦੋ ਸੂਚੀਆਂ ਸਭ ਤੋਂ ਪਹਿਲਾਂ ਜਾਰੀ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਵੀ ਪਹਿਲ ਕਰਦਿਆਂ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਬਾਕੀ 26 ਉਮੀਦਵਾਰਾਂ ਦੀ ਸੂਚੀ ਆਉਣ ਵਾਲੇ ਦਿਨਾਂ ਵਿੱਚ ਜਾਰੀ ਕੀਤੀ ਜਾਵੇਗੀ। ਇਹ ਸੂਚੀ ‘ਆਪ’ ਚੰਡੀਗੜ੍ਹ ਦੇ ਸੂਬਾ ਇੰਚਾਰਜ ਜਰਨੈਲ ਸਿੰਘ ਅਤੇ ਪ੍ਰਧਾਨ ਵਿਜੇ ਪਾਲ ਸਿੰਘ ਨੇ ਸਾਂਝੇ ਤੌਰ ’ਤੇ ਜਾਰੀ ਕੀਤੀ।

ਪਹਿਲੀ ਸੂਚੀ ਵਿੱਚ ਦੋ ਮੌਜੂਦਾ ਕੌਂਸਲਰਾਂ ਨੂੰ ਮੁੜ ਟਿਕਟ ਦਿੱਤੀ ਗਈ ਹੈ, ਜਦਕਿ ਦੋ ਕੌਂਸਲਰਾਂ ਦੀਆਂ ਪਤਨੀਆਂ ਅਤੇ ਇੱਕ ਦੀ ਭਾਬੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਦੋ ਮੌਜੂਦਾ ਕੌਂਸਲਰਾਂ ਨੂੰ ਮੁੜ ਮਿਲੀ ਟਿਕਟ

ਵਾਰਡ ਨੰਬਰ 22 ਤੋਂ ਮੌਜੂਦਾ ਕੌਂਸਲਰ ਅੰਜੂ ਕਤਿਆਲ ਅਤੇ ਵਾਰਡ ਨੰਬਰ 25 ਤੋਂ ਕੁਲਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਾਖਵਾਂਕਰਨ ਕਾਰਨ ਦੋ ਕੌਂਸਲਰਾਂ ਦੀਆਂ ਸੀਟਾਂ ਬਦਲਣ ਕਾਰਨ ਉਨ੍ਹਾਂ ਦੀਆਂ ਪਤਨੀਆਂ ਨੂੰ ਟਿਕਟ ਦਿੱਤੀ ਗਈ ਹੈ। ਵਾਰਡ ਨੰਬਰ 21 ਤੋਂ ਗੁਰਪ੍ਰੀਤ ਕੌਰ ਲਾਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਵਾਰਡ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਜਸਬੀਰ ਸਿੰਘ ਕੌਂਸਲਰ ਸਨ। ਇਸੇ ਤਰ੍ਹਾਂ ਵਾਰਡ ਨੰਬਰ 25 ਦੇ ਕੌਂਸਲਰ ਦੀ ਥਾਂ ਉਨ੍ਹਾਂ ਦੀ ਪਤਨੀ ਰਾਧਿਕਾ ਢੀਂਗਰਾ ਚੋਣ ਲੜੇਗੀ। ਵਾਰਡ ਨੰਬਰ 30 ਦੇ ਮੌਜੂਦਾ ਕੌਂਸਲਰ ਹਰਦੀਪ ਸਿੰਘ ਦੀ ਥਾਂ ਉਨ੍ਹਾਂ ਦੀ ਭਾਬੀ ਸਤਨਾਮ ਕੌਰ ਨੂੰ ਟਿਕਟ ਦਿੱਤੀ ਗਈ ਹੈ।

9 ਵਿੱਚੋਂ 5 ਮਹਿਲਾ ਉਮੀਦਵਾਰ

ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਵਿੱਚ 9 ਉਮੀਦਵਾਰਾਂ ਵਿੱਚੋਂ 5 ਮਹਿਲਾਵਾਂ ਨੂੰ ਟਿਕਟ ਦਿੱਤੀ ਗਈ ਹੈ। ਇਨ੍ਹਾਂ ਵਿੱਚ ਗੁਰਪ੍ਰੀਤ ਕੌਰ ਲਾਡੀ, ਅੰਜੂ ਕਤਿਆਲ, ਰਾਧਿਕਾ ਢੀਂਗਰਾ, ਸਤਨਾਮ ਕੌਰ ਅਤੇ ਅਰੁਣ ਪ੍ਰਭਾ ਖੁਰਚਾ ਦੇ ਨਾਂ ਸ਼ਾਮਲ ਹਨ।

2021 ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ‘ਆਪ’

2021 ਦੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੋਣ ਲੜਦਿਆਂ 35 ਵਿੱਚੋਂ 14 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਅਤੇ ਸਦਨ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ। ਹਾਲਾਂਕਿ, ਕਾਰਜਕਾਲ ਦੌਰਾਨ ਪਾਰਟੀ ਨੂੰ ਕਈ ਸਿਆਸੀ ਝਟਕੇ ਲੱਗੇ ਅਤੇ ਇਸ ਦੇ 7 ਕੌਂਸਲਰ ਪਾਰਟੀ ਛੱਡ ਕੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ।

ਇਨ੍ਹਾਂ ਵਿੱਚ ਲਖਬੀਰ ਸਿੰਘ ਬਿੱਲੂ, ਸੁਮਨ ਸ਼ਰਮਾ ਅਤੇ ਪੂਨਮ ਭਾਜਪਾ ਵਿੱਚ ਚਲੇ ਗਏ, ਜਦਕਿ ਤਰੁਣਾ ਮਹਿਤਾ, ਪ੍ਰੇਮਲਤਾ, ਦਮਨਪ੍ਰੀਤ ਸਿੰਘ ਅਤੇ ਰਾਮਚੰਦਰ ਯਾਦਵ ਨੇ ਕਾਂਗਰਸ ਦਾ ਹੱਥ ਫੜ ਲਿਆ। ਇਸ ਤਰ੍ਹਾਂ ‘ਆਪ’ ਦੇ ਮੂਲ 14 ਕੌਂਸਲਰਾਂ ਵਿੱਚੋਂ ਅੱਧੇ ਪਾਰਟੀ ਛੱਡ ਗਏ, ਜਿਸ ਕਾਰਨ ਨਗਰ ਨਿਗਮ ਸਦਨ ਵਿੱਚ ਪਾਰਟੀ ਦੀ ਸਿਆਸੀ ਤਾਕਤ ਕਮਜ਼ੋਰ ਹੋ ਗਈ।

Read Latest News and Breaking News at Daily Post TV, Browse for more News

Ad
Ad

Punjab District News