Journalism Of Hope
BREAKING NEWS
ਝੋਟਾ ਕਤਲ ਕਾਂਡ: ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਟੀਮ, ਪੁਲਿਸ ਨੇ ਸੌਂਪੀਆਂ ਕੇਸ ਦੀਆਂ ਫਾਈਲਾਂ......ਪੰਜਾਬ ਵਿੱਚ ਅੱਜ ਤੋਂ ਬੱਸਾਂ ਦਾ ਚੱਕਾ ਜਾਮ: ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ.....ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ, ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ........ਪੈਰਿਸ ਤੋਂ ਵਾਪਸੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਪਮਾਨ ਕੀਤਾ ਗਿਆ: ਬਲਤੇਜ ਪੰਨੂ ਨੇ ਲਾਏ ਇਲਜ਼ਾਮ.......ਟਾਈਗਰ ਸ਼ਰਾਫ਼ ’ਤੇ ਗੋਲੀਬਾਰੀ ਮਾਮਲੇ ’ਚ ਵੱਡਾ ਖੁਲਾਸਾ: ਨਿਸ਼ਾਨੇ ’ਤੇ ਸੀ ਕੋਈ ਹੋਰ ਵੱਡੀ ਬਾਲੀਵੁੱਡ ਹਸਤੀ !.........ਕਾਂਗਰਸ ਦੇ ਸਾਬਕਾ ਵਿਧਾਇਕ ਦਾ ਗੰਨਮੈਨ ਅਫ਼ੀਮ ਸਮੇਤ ਗ੍ਰਿਫ਼ਤਾਰ, 2 ਹੋਰ ਸਾਥੀ ਵੀ ਕਾਬੂ......ਗੁ: ਬੰਗਲਾ ਸਾਹਿਬ ਨੇੜਲੇ ਰਸਤੇ ’ਤੇ ਪੁਲਿਸ ਦੀ ਐਂਟਰੀ ਬੰਦ, DSGMC ਨੇ ਲਿਆ ਵੱਡਾ ਫ਼ੈਸਲਾ.........ਝੋਟਾ ਕਤਲ ਕਾਂਡ ਤੋਂ ਬਾਅਦ ਮਾਨਸਾ ’ਚ 3 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ, 4 ਸੀਲ.....ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧਾ, 5 ਦਿਨਾਂ ’ਚ 219 ਮਾਮਲੇ ਆਏ ਸਾਹਮਣੇ.............

Accident : ਮੁਰਾਦਾਬਾਦ ‘ਚ ਗਲਤ ਸਾਈਡ ‘ਤੇ ਜਾ ਰਹੀ ਕਾਰ ਕੰਟੇਨਰ ਨਾਲ ਟਕਰਾਈ, ਦੋ ਲੜਕੀਆਂ ਦੀ ਮੌਤ, ਦੋ ਜ਼ਖਮੀ

Car Accident in Moradabad : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਾਈਵੇਅ ਦੇ ਗਲਤ ਪਾਸੇ ਜਾ ਰਹੀ ਇੱਕ ਕਾਰ ਨੂੰ ਕੰਟੇਨਰ ਨੇ ਟੱਕਰ ਮਾਰ ਦਿੱਤੀ। ਕਾਰ ਹਵਾ ਵਿੱਚ 2 ਫੁੱਟ ਉਛਲ ਕੇ ਦੂਰ ਜਾ ਡਿੱਗੀ। ਕਾਰ ਦੇ ਪਰਖੱਚੇ ਉੱਡ ਗਏ। ਕਾਰ ਦੇ ਚਾਰੇ ਗੇਟਾਂ ਨੂੰ ਤਾਲੇ ਲੱਗੇ ਹੋਏ ਸਨ। ਚਾਰ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Accident : ਮੁਰਾਦਾਬਾਦ ‘ਚ ਗਲਤ ਸਾਈਡ ‘ਤੇ ਜਾ ਰਹੀ ਕਾਰ ਕੰਟੇਨਰ ਨਾਲ ਟਕਰਾਈ, ਦੋ ਲੜਕੀਆਂ ਦੀ ਮੌਤ, ਦੋ ਜ਼ਖਮੀ

Car Accident in Moradabad : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਾਈਵੇਅ ਦੇ ਗਲਤ ਪਾਸੇ ਜਾ ਰਹੀ ਇੱਕ ਕਾਰ ਨੂੰ ਕੰਟੇਨਰ ਨੇ ਟੱਕਰ ਮਾਰ ਦਿੱਤੀ। ਕਾਰ ਹਵਾ ਵਿੱਚ 2 ਫੁੱਟ ਉਛਲ ਕੇ ਦੂਰ ਜਾ ਡਿੱਗੀ। ਕਾਰ ਦੇ ਪਰਖੱਚੇ ਉੱਡ ਗਏ। ਕਾਰ ਦੇ ਚਾਰੇ ਗੇਟਾਂ ਨੂੰ ਤਾਲੇ ਲੱਗੇ ਹੋਏ ਸਨ।

ਚਾਰ ਦੋਸਤ ਇੱਕ ਘੰਟੇ ਤੱਕ ਕਾਰ ਅੰਦਰ ਤੜਫਦੇ ਰਹੇ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਕਾਰ ਦਾ ਗੇਟ ਤੋੜ ਕੇ ਸਾਰਿਆਂ ਨੂੰ ਬਾਹਰ ਕੱਢਿਆ। ਇਕ ਲੜਕੀ ਦੀ ਮੌਕੇ ‘ਤੇ ਅਤੇ ਦੂਜੀ ਦੀ ਹਸਪਤਾਲ ‘ਚ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਪੁਲਸ ਮੁਤਾਬਕ ਇਹ ਘਟਨਾ ਜ਼ਿਲੇ ਦੇ ਦਿੱਲੀ-ਲਖਨਊ ਹਾਈਵੇਅ ‘ਤੇ ਮੁੰਧਾਪਾਂਡੇ ਪੁਲਸ ਸਟੇਸ਼ਨ ਨੇੜੇ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਵਾਪਰੀ। ਚਾਰ ਦੋਸਤ ਸ਼ਿਵਾਨੀ (25), ਸਿਮਰਨ (26), ਰਾਹੁਲ (27) ਪੁੱਤਰ ਰਮੇਸ਼ ਅਤੇ ਸੰਜੂ (26) ਪੁੱਤਰ ਸੁਭਾਸ਼ ਵਾਸੀ ਰੋਹਤਕ, ਹਰਿਆਣਾ ਨੈਨੀਤਾਲ ਵਿਖੇ ਬਾਬਾ ਨੀਮ ਕਰੋਲੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਪੁਲਸ ਨੇ ਦੱਸਿਆ ਕਿ ਕਾਰ ‘ਚ ਰੱਖੇ ਮੋਬਾਇਲ ‘ਚ ਗੂਗਲ ਲੋਕੇਸ਼ਨ ਆਨ ਸੀ। ਇਸ ਕਾਰਨ ਸ਼ੱਕ ਹੈ ਕਿ ਕਾਰ ਗੂਗਲ ਮੈਪ ਦੀ ਲੋਕੇਸ਼ਨ ‘ਤੇ ਚੱਲ ਰਹੀ ਸੀ।

Read Latest News and Breaking News at Daily Post TV, Browse for more News

Ad
Ad

Punjab District News