Journalism Of Hope
BREAKING NEWS
ਸੁਖਬੀਰ ਬਾਦਲ ‘ਤੇ ਹਮਲੇ ਦੇ ਮੁਲਜ਼ਮ ਜਸਪਾਲ ਸਿੰਘ ‘ਤੇ ਕੇਸ ਦਰਜ, ਪੜ੍ਹੋ ਕਿਹੜੀਆਂ-ਕਿਹੜੀਆਂ ਧਰਾਵਾਂ ਲੱਗੀਆਂ......ਹਮਲੇ ਤੋਂ ਬਾਅਦ ਮੁੜ ਐਕਟਿਵ ਹੋਏ ਸੁਖਬੀਰ ਬਾਦਲ, ਈਸੜੂ ਤੇ ਗੁਰੂ ਹਰਸਹਾਇ ਰੈਲੀਆਂ ‘ਚ ਹੋਣਗੇ ਸ਼ਾਮਲ.......ਇਕਬਾਲ ਸਿੰਘ ਝੂੰਦਾਂ ਸੀਨੀਅਰ ਆਗੂਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਹੋਏ ਸ਼ਾਮਲ........ਪੰਜਾਬ ਦੇ 11 ਸਰਕਾਰੀ ਸਕੂਲਾਂ ਦੇ ਬਦਲੇ ਨਾਮ, ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਮ ‘ਤੇ ਰੱਖੇ ਗਏ..........ਅੰਬਾਲਾ ਵਿੱਚ ਪੁਲਿਸ ਤੇ ਸਿੱਖ ਸੰਗਤ ਵਿਚਾਲੇ ਟਕਰਾਅ, ਹਾਲਾਤ ਤਣਾਅਪੂਰਨ.........ਏਅਰ ਇੰਡੀਆ ਦੇ 5 ਹਜ਼ਾਰ ਪਾਇਲਟਾਂ ਦਾ ਹੋਵੇਗਾ ਡੋਪ ਟੈਸਟ.....ਪੈਕਡ ਫੂਡ ‘ਤੇ ਚਿਤਾਵਨੀ ਲੇਬਲ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ, ਕੇਂਦਰ ਤੇ FSSAI ਨੂੰ ਦਿੱਤੀ ਆਖਰੀ ਚੇਤਾਵਨੀ

ਏਅਰ ਇੰਡੀਆ ਦੇ 5 ਹਜ਼ਾਰ ਪਾਇਲਟਾਂ ਦਾ ਹੋਵੇਗਾ ਡੋਪ ਟੈਸਟ

Air India pilots dope test: ਨਵੀਂ ਦਿੱਲੀ: ਫੁਕੇਤ-ਦਿੱਲੀ ਫਲਾਈਟ ਨਾਲ ਵਾਪਰੀ ਘਟਨਾ ਤੋਂ ਬਾਅਦ ਏਅਰ ਇੰਡੀਆ ਨੇ ਵੱਡਾ ਫ਼ੈਸਲਾ ਲਿਆ ਹੈ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੇ ਕਰੀਬ 5,000 ਪਾਇਲਟਾਂ ਦਾ ਡੋਪ ਟੈਸਟ ਕਰਵਾਇਆ ਜਾਵੇਗਾ। ਇਹ ਫ਼ੈਸਲਾ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਆ ਰਹੀ ਫਲਾਈਟ ਦੇ ਪਾਇਲਟ-ਇਨ-ਕਮਾਂਡ ਦੇ ਕਥਿਤ ਤੌਰ ‘ਤੇ ਡੋਪ ਟੈਸਟ […]
Ranjit Singh
By : Updated On: 14 Aug 2026 10:52:AM
ਏਅਰ ਇੰਡੀਆ ਦੇ 5 ਹਜ਼ਾਰ ਪਾਇਲਟਾਂ ਦਾ ਹੋਵੇਗਾ ਡੋਪ ਟੈਸਟ

Air India pilots dope test: ਨਵੀਂ ਦਿੱਲੀ: ਫੁਕੇਤ-ਦਿੱਲੀ ਫਲਾਈਟ ਨਾਲ ਵਾਪਰੀ ਘਟਨਾ ਤੋਂ ਬਾਅਦ ਏਅਰ ਇੰਡੀਆ ਨੇ ਵੱਡਾ ਫ਼ੈਸਲਾ ਲਿਆ ਹੈ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੇ ਕਰੀਬ 5,000 ਪਾਇਲਟਾਂ ਦਾ ਡੋਪ ਟੈਸਟ ਕਰਵਾਇਆ ਜਾਵੇਗਾ। ਇਹ ਫ਼ੈਸਲਾ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਆ ਰਹੀ ਫਲਾਈਟ ਦੇ ਪਾਇਲਟ-ਇਨ-ਕਮਾਂਡ ਦੇ ਕਥਿਤ ਤੌਰ ‘ਤੇ ਡੋਪ ਟੈਸਟ ਵਿੱਚ ਫੇਲ੍ਹ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਵੀ DGCA ਨੂੰ ਡੋਪ ਟੈਸਟ ਨਾਲ ਸਬੰਧਤ ਨਿਯਮਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ।

ਇਸ਼ਤਿਹਾਰ

ਕੰਪਨੀ ਵੱਲੋਂ ਕੀਤੀ ਜਾਣ ਵਾਲੀ ਇਹ ਸਕ੍ਰੀਨਿੰਗ ਇੱਕ ਵਾਰ ਹੋਵੇਗੀ। ਇਹ DGCA ਦੇ ਮੌਜੂਦਾ ਨਿਯਮ ਤਹਿਤ ਹਰ ਸਾਲ ਰੈਂਡਮ ਤੌਰ ‘ਤੇ 10 ਫ਼ੀਸਦੀ ਪਾਇਲਟਾਂ ਦੇ ਡੋਪ ਟੈਸਟ ਤੋਂ ਇਲਾਵਾ ਹੋਵੇਗੀ। ਕੰਪਨੀ ਨੇ ਪਾਇਲਟਾਂ ਨੂੰ ਪੱਤਰ ਜਾਰੀ ਕਰਕੇ ਦੱਸਿਆ ਹੈ ਕਿ ਸਕ੍ਰੀਨਿੰਗ ਦੀ ਪ੍ਰਕਿਰਿਆ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ, ਮੁੰਬਈ, ਬੈਂਗਲੁਰੂ ਅਤੇ ਗੁਰੂਗ੍ਰਾਮ ਸਥਿਤ ਟ੍ਰੇਨਿੰਗ ਅਕੈਡਮੀਆਂ ਤੋਂ ਇਲਾਵਾ ਹੋਰ ਕੇਂਦਰਾਂ ‘ਤੇ ਵੀ ਟੈਸਟ ਕੀਤੇ ਜਾਣਗੇ। ਇਸ ਪੂਰੀ ਪ੍ਰਕਿਰਿਆ ਨੂੰ ਲਗਭਗ ਇੱਕ ਮਹੀਨਾ ਲੱਗ ਸਕਦਾ ਹੈ। ਸਕ੍ਰੀਨਿੰਗ ਦੌਰਾਨ ਪਾਇਲਟਾਂ ਦੇ ਖੂਨ, ਲਾਰ, ਪਿਸ਼ਾਬ ਜਾਂ ਵਾਲਾਂ ਦੇ ਸੈਂਪਲ ਲਏ ਜਾ ਸਕਦੇ ਹਨ।

ਥਾਈਲੈਂਡ ਦੇ ਫੁਕੇਤ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ AI-2379 ਫਲਾਈਟ ਦੀ ਉਡਾਣ ਦੌਰਾਨ ਉਚਾਈ ਕਥਿਤ ਤੌਰ ‘ਤੇ ਕਰੀਬ 676 ਫੁੱਟ ਤੱਕ ਘਟ ਗਈ ਸੀ। ਰਿਪੋਰਟ ਮੁਤਾਬਕ ਜਹਾਜ਼ ਉਸ ਸਮੇਂ ਲਗਭਗ 36,001 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ। ਇਸ ਘਟਨਾ ਵਿੱਚ 20 ਯਾਤਰੀਆਂ ਸਮੇਤ 24 ਲੋਕ ਜ਼ਖ਼ਮੀ ਹੋਏ ਸਨ। ਦਿੱਲੀ ਏਅਰਪੋਰਟ ‘ਤੇ ਏਅਰ ਇੰਡੀਆ ਦੇ ਹੈਂਗਰ ਵਿੱਚ ਖੜ੍ਹੇ ਏਅਰਬੱਸ ਜਹਾਜ਼ ਦੀ ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਹਾਈਡ੍ਰੌਲਿਕ ਖ਼ਰਾਬੀਆਂ ਦੀ ਗੱਲ ਵੀ ਸਾਹਮਣੇ ਆਈ ਹੈ।

ਇਸ ਦੇ ਨਾਲ ਹੀ ਏਅਰ ਇੰਡੀਆ ਪ੍ਰਬੰਧਨ ਨੇ ਕਰਮਚਾਰੀਆਂ ਦਾ ਮਨੋਬਲ ਵਧਾਉਣ ਲਈ ਵੀ ਕਦਮ ਚੁੱਕੇ ਹਨ। ਕੰਪਨੀ ਦੇ CEO ਵਿਲਸਨ ਕੈਂਪਬੈਲ ਨੇ ਟਾਊਨ ਹਾਲ ਮੀਟਿੰਗ ਦੌਰਾਨ ਕਰਮਚਾਰੀਆਂ ਦੀ ਤਨਖ਼ਾਹ ਵਧਾਉਣ ਦੀ ਗੱਲ ਕਹੀ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ 2028 ਤੱਕ 100 ਨਵੇਂ ਜਹਾਜ਼ ਏਅਰ ਇੰਡੀਆ ਦੇ ਬੇੜੇ ਵਿੱਚ ਸ਼ਾਮਲ ਕੀਤੇ ਜਾਣ ਦੀ ਯੋਜਨਾ ਹੈ।

Read Latest News and Breaking News at Daily Post TV, Browse for more News

Ad
Ad

Punjab District News