Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

Canada ਦੇ ਗੁਰਦੁਆਰੇ ਵਿੱਚ ਭੇਦਭਾਵ ਦੇ ਦੋਸ਼, ਪਾਠੀ ਸਿੰਘ ਦੀ ਭਾਵੁਕ Video ਆਈ ਸਾਹਮਣੇ

ਕੈਨੇਡਾ ਦੇ ਇੱਕ ਗੁਰਦੁਆਰੇ ਤੋਂ ਪਾਠੀ ਸਿੰਘ ਦੀ ਇੱਕ ਭਾਵੁਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਗੁਰਦੁਆਰੇ ਦੇ ਅੰਦਰ ਭੇਦਭਾਵ ਦੇ ਦੋਸ਼ ਲਗਾ ਰਹੇ ਹਨ। ਕੀਰਤਨ ਦੌਰਾਨ ਰਾਗੀ ਜੱਥੇ ਨਾਲ ਜੁੜੇ ਸਿੰਘ ਭਾਵੁਕ ਹੋ ਕੇ ਕਹਿੰਦੇ ਹਨ ਕਿ ਉਹ ਇਸ ਭੇਦਭਾਵ ਵਾਲੇ ਮਾਹੌਲ ਵਿੱਚ ਹੋਰ ਜ਼ਿਆਦਾ ਸਮਾਂ ਨਹੀਂ ਰਹਿ ਸਕਦੇ, ਕਿਉਂਕਿ ਇੱਥੇ ਬੋਲਣ ਦੀ […]
Nishant Malyan
By : Updated On: 28 Dec 2025 09:26:AM
Canada ਦੇ ਗੁਰਦੁਆਰੇ ਵਿੱਚ ਭੇਦਭਾਵ ਦੇ ਦੋਸ਼, ਪਾਠੀ ਸਿੰਘ ਦੀ ਭਾਵੁਕ Video ਆਈ ਸਾਹਮਣੇ

ਕੈਨੇਡਾ ਦੇ ਇੱਕ ਗੁਰਦੁਆਰੇ ਤੋਂ ਪਾਠੀ ਸਿੰਘ ਦੀ ਇੱਕ ਭਾਵੁਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਗੁਰਦੁਆਰੇ ਦੇ ਅੰਦਰ ਭੇਦਭਾਵ ਦੇ ਦੋਸ਼ ਲਗਾ ਰਹੇ ਹਨ। ਕੀਰਤਨ ਦੌਰਾਨ ਰਾਗੀ ਜੱਥੇ ਨਾਲ ਜੁੜੇ ਸਿੰਘ ਭਾਵੁਕ ਹੋ ਕੇ ਕਹਿੰਦੇ ਹਨ ਕਿ ਉਹ ਇਸ ਭੇਦਭਾਵ ਵਾਲੇ ਮਾਹੌਲ ਵਿੱਚ ਹੋਰ ਜ਼ਿਆਦਾ ਸਮਾਂ ਨਹੀਂ ਰਹਿ ਸਕਦੇ, ਕਿਉਂਕਿ ਇੱਥੇ ਬੋਲਣ ਦੀ ਆਜ਼ਾਦੀ ਵੀ ਖਤਮ ਕਰ ਦਿੱਤੀ ਗਈ ਹੈ।

ਇਸ਼ਤਿਹਾਰ

ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਇਹ ਤੈਅ ਕੀਤਾ ਜਾਂਦਾ ਹੈ ਕਿ ਕਿਹੜੇ ਵਿਅਕਤੀ ਲਈ ਅਰਦਾਸ ਕਰਨੀ ਹੈ ਅਤੇ ਕਿਹੜੇ ਲਈ ਨਹੀਂ, ਕਿਸ ਨੂੰ ਸਿਰੋਪਾ ਦੇਣਾ ਹੈ ਅਤੇ ਕਿਸ ਨੂੰ ਨਹੀਂ। ਪਾਠੀ ਸਿੰਘ ਨੇ ਇਸ ਦੌਰਾਨ ਗੁਰਦੁਆਰੇ ਦੀ ਤਨਖਾਹ ਪ੍ਰਣਾਲੀ ‘ਤੇ ਵੀ ਸਵਾਲ ਉਠਾਏ।

ਉਨ੍ਹਾਂ ਨੇ ਕਿਹਾ ਕਿ ਇੱਥੇ ਸਾਨੂੰ ਕੇਵਲ 800 ਡਾਲਰ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ ਅਤੇ ਜੇਕਰ ਸੰਗਤ ਵਿੱਚੋਂ ਕੋਈ ਸੇਵਾ ਦੇ ਤੌਰ ‘ਤੇ ਪੈਸੇ ਦੇ ਜਾਂਦਾ ਹੈ ਤਾਂ ਸਾਨੂੰ ਤਾਨੇ ਸੁਣਣੇ ਪੈਂਦੇ ਹਨ ਕਿ ਅਸੀਂ ਬਹੁਤ ਕਮਾ ਰਹੇ ਹਾਂ। ਸਿੰਘ ਨੇ ਕਿਹਾ ਕਿ ਉਹ ਇਸ ਹਾਲਾਤ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਕੈਨੇਡਾ ਛੱਡ ਕੇ ਸਥਾਈ ਤੌਰ ‘ਤੇ ਭਾਰਤ ਵਾਪਸ ਜਾਣ ਦਾ ਫੈਸਲਾ ਕਰ ਚੁੱਕੇ ਹਨ।

Read Latest News and Breaking News at Daily Post TV, Browse for more News

Ad
Ad

Punjab District News