Journalism Of Hope
BREAKING NEWS
ਕੌਮੀ ਇਨਸਾਫ਼ ਮੋਰਚੇ ਵੱਲੋਂ CM ਦੀ ਚਿੱਠੀ ਦਾ ਸਵਾਗਤ, 10 ਦਿਨਾਂ ਦੀ ਪੈਰੋਲ ਵਧਾਉਣ ਦੀ ਮੰਗ......ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਬਾਦਲ ਨੇ ਕੇਂਦਰ ਦੇ ਪ੍ਰਸਤਾਵ ਦਾ ਕੀਤਾ ਸਮਰਥਨ......ਪੰਜਾਬ ਭਾਜਪਾ ਵਿੱਚ ਵਧ ਰਹੀ ਨਾਰਾਜ਼ਗੀ: ਕੇਵਲ ਢਿੱਲੋਂ ਤੇ ਸ਼੍ਰੀਨਿਵਾਸਲੂ ਨੂੰ ਹਾਈਕਮਾਂਡ ਨੇ ਦਿੱਲੀ ਬੁਲਾਇਆ.......ਅਮਰਨਾਥ ਯਾਤਰਾ 20 ਦਿਨ ਪਹਿਲਾਂ ਮੁਅੱਤਲ, ਮੀਂਹ ਤੇ ਜ਼ਮੀਨ ਖਿਸਕਣ ਕਾਰਨ ਲਿਆ ਫੈਸਲਾ.....ਫੁੱਟਬਾਲਰ ਲਿਓਨੇਲ ਮੈਸੀ ਦੇ ਪਿਤਾ ਜੋਰਜ ਮੈਸੀ ਦਾ ਦੇਹਾਂਤ

ਅਮਰਨਾਥ ਯਾਤਰਾ 20 ਦਿਨ ਪਹਿਲਾਂ ਮੁਅੱਤਲ, ਮੀਂਹ ਤੇ ਜ਼ਮੀਨ ਖਿਸਕਣ ਕਾਰਨ ਲਿਆ ਫੈਸਲਾ

Amarnath Yatra suspended: ਜੰਮੂ: ਸ੍ਰੀ ਅਮਰਨਾਥ ਯਾਤਰਾ 2026 ਨੂੰ ਨਿਰਧਾਰਤ ਸਮੇਂ ਤੋਂ 20 ਦਿਨ ਪਹਿਲਾਂ 9 ਅਗਸਤ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਦੋਵਾਂ ਯਾਤਰਾ ਮਾਰਗਾਂ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸੁਰੱਖਿਆ ਲਈ ਇਹ ਫੈਸਲਾ ਲਿਆ ਗਿਆ ਹੈ। ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਅੰਸ਼ੁਲ ਗਰਗ ਨੇ […]
Ranjit Singh
By : Updated On: 09 Aug 2026 09:45:AM
ਅਮਰਨਾਥ ਯਾਤਰਾ 20 ਦਿਨ ਪਹਿਲਾਂ ਮੁਅੱਤਲ, ਮੀਂਹ ਤੇ ਜ਼ਮੀਨ ਖਿਸਕਣ ਕਾਰਨ ਲਿਆ ਫੈਸਲਾ

Amarnath Yatra suspended: ਜੰਮੂ: ਸ੍ਰੀ ਅਮਰਨਾਥ ਯਾਤਰਾ 2026 ਨੂੰ ਨਿਰਧਾਰਤ ਸਮੇਂ ਤੋਂ 20 ਦਿਨ ਪਹਿਲਾਂ 9 ਅਗਸਤ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਦੋਵਾਂ ਯਾਤਰਾ ਮਾਰਗਾਂ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸੁਰੱਖਿਆ ਲਈ ਇਹ ਫੈਸਲਾ ਲਿਆ ਗਿਆ ਹੈ।

ਇਸ਼ਤਿਹਾਰ

ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਅੰਸ਼ੁਲ ਗਰਗ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਦੌਰਾਨ ਖਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਲਈਅੱਜ 9 ਅਗਸਤ ਤੋਂ ਪਹਿਲਗਾਮ ਅਤੇ ਬਾਲਟਾਲ ਦੋਵਾਂ ਰਸਤਿਆਂ ਤੋਂ ਨਵੀਂ ਯਾਤਰਾ ’ਤੇ ਰੋਕ ਰਹੇਗੀ।

ਹਾਲਾਂਕਿ, ਜੋ ਸ਼ਰਧਾਲੂ ਇਸ ਸਮੇਂ ਯਾਤਰਾ ’ਤੇ ਹਨ, ਉਨ੍ਹਾਂ ਨੂੰ ਆਪਣੀ ਯਾਤਰਾ ਪੂਰੀ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਨਵੇਂ ਜਥੇ ਨਹੀਂ ਭੇਜੇ ਜਾਣਗੇ। ਹੁਣ ਤੱਕ 4.8 ਲੱਖ ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।

ਯਾਤਰਾ ਭਾਵੇਂ 9 ਅਗਸਤ ਤੋਂ ਸ਼ਰਧਾਲੂਆਂ ਲਈ ਬੰਦ ਰਹੇਗੀ, ਪਰ ਇਸ ਦੀ ਰਸਮੀ ਸਮਾਪਤੀ 28 ਅਗਸਤ ਨੂੰ ਰਵਾਇਤੀ ‘ਛੜੀ ਮੁਬਾਰਕ’ ਸਮਾਰੋਹ ਨਾਲ ਹੋਵੇਗੀ। ਛੜੀ ਮੁਬਾਰਕ ਨੂੰ ਪਹਿਲਗਾਮ ਦੇ ਰਵਾਇਤੀ ਮਾਰਗ ਰਾਹੀਂ ਸ੍ਰੀ ਅਮਰਨਾਥ ਗੁਫਾ ਤੱਕ ਲਿਜਾਇਆ ਜਾਵੇਗਾ, ਜਿਸ ਨਾਲ ਅਮਰਨਾਥ ਯਾਤਰਾ 2026 ਦੀ ਧਾਰਮਿਕ ਤੌਰ ’ਤੇ ਰਸਮੀ ਸਮਾਪਤੀ ਹੋਵੇਗੀ।

Read Latest News and Breaking News at Daily Post TV, Browse for more News

Ad
Ad

Punjab District News