ਅੰਮ੍ਰਿਤਸਰ ਪੁਲਿਸ ਨੇ ਤੋੜਿਆ ਵੱਡਾ ਕ੍ਰਾਸ-ਬਾਰਡਰ ਨਸ਼ਾ ਤੇ ਹਥਿਆਰ ਨੈਟਵਰਕ, ਛੇ ਮੁਲਜ਼ਮ ਗ੍ਰਿਫ਼ਤਾਰ

Amritsar Police: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨੈਟਵਰਕ ਪਾਕਿਸਤਾਨ ਦੇ ਕੁਖਿਆਤ ਤਸਕਰ ਸ਼ਾਹ ਵੱਲੋਂ ਚਲਾਇਆ ਜਾ ਰਿਹਾ ਸੀ। Cross-border Drug and Arms Network: ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਪੁਲਿਸ ਨੇ ਇੱਕ ਇੰਟੈਲੀਜੈਂਸ-ਆਧਾਰਿਤ ਆਪਰੇਸ਼ਨ ਵਿੱਚ ਵੱਡੇ ਕ੍ਰਾਸ-ਬਾਰਡਰ ਨੈਟਵਰਕ […]
Khushi
By : Updated On: 25 Sep 2025 16:28:PM
ਅੰਮ੍ਰਿਤਸਰ ਪੁਲਿਸ ਨੇ ਤੋੜਿਆ ਵੱਡਾ ਕ੍ਰਾਸ-ਬਾਰਡਰ ਨਸ਼ਾ ਤੇ ਹਥਿਆਰ ਨੈਟਵਰਕ, ਛੇ ਮੁਲਜ਼ਮ ਗ੍ਰਿਫ਼ਤਾਰ

Amritsar Police: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨੈਟਵਰਕ ਪਾਕਿਸਤਾਨ ਦੇ ਕੁਖਿਆਤ ਤਸਕਰ ਸ਼ਾਹ ਵੱਲੋਂ ਚਲਾਇਆ ਜਾ ਰਿਹਾ ਸੀ।

Cross-border Drug and Arms Network: ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਪੁਲਿਸ ਨੇ ਇੱਕ ਇੰਟੈਲੀਜੈਂਸ-ਆਧਾਰਿਤ ਆਪਰੇਸ਼ਨ ਵਿੱਚ ਵੱਡੇ ਕ੍ਰਾਸ-ਬਾਰਡਰ ਨੈਟਵਰਕ ਦਾ ਪਰਦਾਫਾਸ਼ ਕਰਦੇ ਹੋਏ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ 4.08 ਕਿਲੋ ਹੀਰੋਇਨ ਅਤੇ ਦੋ ਆਧੁਨਿਕ ਪਿਸਤੌਲ (ਇੱਕ ਗਲੌਕ 9mm ਅਤੇ ਦੂਜੀ .30 ਬੋਰ) ਬਰਾਮਦ ਕੀਤੀਆਂ ਹਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨੈਟਵਰਕ ਪਾਕਿਸਤਾਨ ਦੇ ਕੁਖਿਆਤ ਤਸਕਰ ਸ਼ਾਹ ਵੱਲੋਂ ਚਲਾਇਆ ਜਾ ਰਿਹਾ ਸੀ। ਖੇਪ ਪਾਕਿਸਤਾਨ ਤੋਂ ਫਿਰੋਜ਼ਪੁਰ ਅਤੇ ਖੇਮਕਰਣ ਸੈਕਟਰ ਦੇ ਰਾਹੀਂ ਡਰੋਨ ਨਾਲ ਭਾਰਤ ਵਿੱਚ ਸੁੱਟੀ ਜਾਂਦੀ ਸੀ। ਸੋਸ਼ਲ ਮੀਡੀਆ ਐਪਸ ਰਾਹੀਂ ਲੋਕੇਸ਼ਨ ਕੋਆਰਡੀਨੇਟ ਭੇਜੇ ਜਾਂਦੇ ਸੀ ਅਤੇ ਮੁਲਜ਼ਮ ਖੇਪ ਚੁੱਕ ਕੇ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦੇ ਸੀ।

ਮੁਲਜ਼ਮਾਂ ਕੋਲੋਂ ਨਸ਼ਾ ਅਤੇ ਹਥਿਆਰ ਬਰਾਮਦ, ਜਾਂਚ ਜਾਰੀ

ਪੁਲਿਸ ਨੇ ਸਭ ਤੋਂ ਪਹਿਲਾਂ ਫੱਗੂਵਾਲਾ ਪਿੰਡ ਦੇ ਅੰਗਰੇਜ਼ ਸਿੰਘ ਅਤੇ ਉਸ ਦੇ ਚਾਚੇਰੇ ਭਰਾ ਨੂੰ ਫੜਿਆ। ਉਨ੍ਹਾਂ ਕੋਲੋਂ 220 ਗ੍ਰਾਮ ਹੀਰੋਇਨ ਅਤੇ ਇੱਕ ਗਲੌਕ ਪਿਸਤੌਲ ਬਰਾਮਦ ਹੋਈ। ਉਨ੍ਹਾਂ ਦੀ ਪੁੱਛਗਿੱਛ ‘ਤੇ ਗੁਰਪ੍ਰੀਤ (ਖੇਮਕਰਣ), ਬਲਵਿੰਦਰ (ਤਰਨਤਾਰਨ), ਲਖਵਿੰਦਰ ਉਰਫ਼ ਲੱਕੀ (ਫਿਰੋਜ਼ਪੁਰ) ਅਤੇ ਬਲਜਿੰਦਰ (ਫਿਰੋਜ਼ਪੁਰ) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਦੋਸ਼ੀਆਂ ਦੀ ਉਮਰ 20 ਤੋਂ 42 ਸਾਲ ਦੇ ਵਿਚਕਾਰ ਹੈ ਅਤੇ ਜ਼ਿਆਦਾਤਰ ਬੇਰੋਜ਼ਗਾਰ ਜਾਂ ਛੋਟੇ-ਮੋਟੇ ਕੰਮ ਕਰਨ ਵਾਲੇ ਹਨ।

ਜਾਂਚ ਵਿੱਚ ਪੂਰੇ ਨੈਟਵਰਕ ਦੇ ਪਿਛਲੇ ਅਤੇ ਅੱਗੇ ਦੇ ਸਾਰੇ ਲਿੰਕ ਖੰਗਾਲੇ ਜਾ ਰਹੇ ਹਨ। ਪੁਲਿਸ ਦਾ ਮੰਨਣਾ ਹੈ ਕਿ ਇਸ ਨੈਟਵਰਕ ਦੀ ਵਰਤੋਂ ਸਿਰਫ਼ ਨਸ਼ੇ ਦੀ ਖੇਪ ਲਈ ਹੀ ਨਹੀਂ, ਸਗੋਂ ਪਾਕਿਸਤਾਨ ਤੋਂ ਹਥਿਆਰਾਂ ਦੇ ਮੋਡੀਊਲ ਭੇਜਣ ਲਈ ਵੀ ਕੀਤੀ ਜਾਂਦੀ ਸੀ।

ਨੌਜਵਾਨਾਂ ਨੂੰ ਲਾਲਚ ਨਾ ਆਉਣ ਦੀ ਕੀਤੀ ਅਪੀਲ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਕਾਰਵਾਈ ਨਾਲ ਬਾਰਡਰ ਬੈਲਟ ਵਿੱਚ ਚੱਲ ਰਹੀ ਵੱਡੀ ਤਸਕਰੀ ਨੂੰ ਝਟਕਾ ਲੱਗਿਆ ਹੈ। ਅਧਿਕਾਰੀਆਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਲਾਲਚ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ, ਕਿਉਂਕਿ ਐਸੇ ਅਪਰਾਧਾਂ ਦਾ ਅੰਤ ਸਿਰਫ਼ ਜੇਲ੍ਹ ਵਿੱਚ ਹੀ ਹੁੰਦਾ ਹੈ। ਗੇਟ ਇਸਲਾਮਾਬਾਦ ਥਾਣਾ, ਅੰਮ੍ਰਿਤਸਰ ਵਿੱਚ ਐਫਆਈਆਰ ਦਰਜ ਕਰਕੇ ਅਗਲੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad