ਜਿੱਥੇ ਜ਼ਹਿਰੀਲੀ ਸ਼ਰਾਬ ਨੇ ਲਈਆਂ ਸਨ ਦਰਜਨਾਂ ਜਾਨਾਂ, ਓਥੇ ਹੁਣ ਨਸ਼ਿਆਂ ਵਿਰੁੱਧ ਲਿਖੀ ਗਈ ਨਵੀਂ ਇਤਿਹਾਸਕ ਲਕੀਰ
Amritsar News: ਇਕ ਸਮੇਂ ਜਿਥੇ ਜ਼ਹਿਰੀਲੀ ਸ਼ਰਾਬ ਕਾਰਨ ਦਰਜਨਾਂ ਮੌਤਾਂ ਹੋਈਆਂ ਸਨ, ਅੱਜ ਉਥੇ ਨਸ਼ਿਆਂ ਦੇ ਖਿਲਾਫ਼ ਲੋਕਾਂ ਨੇ ਇਤਿਹਾਸਕ ਲਹਿਰ ਚਲਾਈ। ਮਜੀਠਾ ਹਲਕੇ ਦਾ ਪਿੰਡ ਮਰੜੀ ਕਲਾਂ ਹੁਣ ਸਰਕਾਰੀ ਤੌਰ ‘ਤੇ ਨਸ਼ਾ ਮੁਕਤ ਘੋਸ਼ਿਤ ਹੋ ਚੁੱਕਾ ਹੈ।
“ਨਾ ਜਮਾਨਤ ਮਿਲੇਗੀ, ਨਾ ਥਾਣੇ ਮਗਰ ਕੋਈ ਜਾਵੇਗਾ” — ਸਰਪੰਚ ਦਾ ਐਲਾਨ
ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ:
“ਸਾਡਾ ਪਿੰਡ ਹੁਣ ਨਸ਼ਿਆਂ ਤੋਂ ਮੁਕਤ ਹੋ ਗਿਆ ਹੈ। ਜਿਹੜਾ ਵੀ ਨਸ਼ਾ ਵੇਚਣ ਦੀ ਕੋਸ਼ਿਸ਼ ਕਰੇਗਾ, ਉਸ ਦੀ ਜਮਾਨਤ ਨਹੀਂ ਹੋਣ ਦਿੱਤੀ ਜਾਵੇਗੀ, ਤੇ ਨਾ ਹੀ ਕੋਈ ਥਾਣੇ ਮਗਰ ਉਸਦੀ ਰਿਹਾਈ ਲਈ ਜਾਵੇਗਾ।”
ਪਿੰਡ ਵਿੱਚ ਲੱਗੇ “ਨਸ਼ਾ ਮੁਕਤ ਪਿੰਡ” ਦੇ ਹੋਰਡਿੰਗ — ਹਰ ਕੋਨੇ ’ਚ ਜਾਗਰੂਕਤਾ
- ਪਿੰਡ ਦੇ ਮੁੱਖ ਰਸਤੇ, ਗੁਰਦੁਆਰਾ ਸਾਹਿਬ, ਸਕੂਲ, ਅਤੇ ਚੌਕਾਂ ਵਿੱਚ ਨਸ਼ਾ ਮੁਕਤ ਹੋਣ ਦੀਆਂ ਹੁਸ਼ਿਆਰੀਆਂ ਵਾਲੀਆਂ ਹੋਰਡਿੰਗਾਂ ਲਗਾਈਆਂ ਗਈਆਂ ਹਨ।
- ਹਰ ਪਰਿਵਾਰ ਨੇ ਸਮਾਜਕ ਸਰੋਕਾਰਾ ਅੰਦਰ ਨਸ਼ਿਆਂ ਤੋਂ ਬਚਣ ਦੀ ਸਹੁੰ ਲੈ ਲਈ ਹੈ।
ਇਸ ਮੌਕੇ ਅੰਮ੍ਰਿਤਸਰ ਦੇ ਐਸਐਸਪੀ ਮਨਿੰਦਰ ਸਿੰਘ, ਮਜੀਠਾ ਇੰਚਾਰਜ ਤਲਬੀਰ ਸਿੰਘ, ਅਤੇ ਅਜਨਾਲਾ ਹਲਕਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਰਹੇ।
ਧਾਲੀਵਾਲ ਨੇ ਕਿਹਾ:
“ਮਰੜੀ ਕਲਾਂ ਨੇ ਦੱਸ ਦਿੱਤਾ ਕਿ ਜੇ ਲੋਕੀ ਚਾਹਣ ਤਾਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਇਹ ਮਾਡਲ ਸਾਡੇ ਲਈ ਪ੍ਰੇਰਣਾ ਹੈ।”
ਇਹ ਓਹੀ ਪਿੰਡ ਹੈ ਜਿਥੇ ਕੁਝ ਸਾਲ ਪਹਿਲਾਂ ਜ਼ਹਿਰੀਲੀ ਸ਼ਰਾਬ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਸੀ। ਇਹ ਮਾਮਲਾ ਤਦ ਬਹੁਤ ਵੱਡਾ ਰਾਜਨੀਤਿਕ ਮਸਲਾ ਬਣਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿੰਡ ਦਾ ਦੌਰਾ ਕਰਕੇ ਇਹ ਐਲਾਨ ਕੀਤਾ ਸੀ ਕਿ:
“ਇਸ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਹਰ ਸੰਸਾਧਨ ਉਪਲੱਬਧ ਕਰਵਾਏਗੀ।”
ਸਰਕਾਰ ਦੀ ਯੁੱਧ ਸਤਰ ਦੀ ਮੁਹਿੰਮ
- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਦੇ ਖਿਲਾਫ਼” ਮੁਹਿੰਮ ਹੇਠ ਇਹ ਪਹਿਲਾ ਪਿੰਡ ਹੈ ਜਿਸਨੂੰ ਲੋਕਾਂ ਨੇ ਆਪਣੇ ਆਪ ਨਸ਼ਾ ਮੁਕਤ ਬਣਾਇਆ।
- ਐਸਐਸਪੀ ਮਨਿੰਦਰ ਸਿੰਘ ਨੇ ਕਿਹਾ: