ਮਈ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਇਸ ਕੰਪਨੀ ਨੇ ਵਧਾਈ ਦੁੱਧ ਦੀਆਂ ਕੀਮਤਾਂ
Amul Price Hike: ਅਮੂਲ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕਰ ਰਿਹਾ ਹੈ, ਜੋ ਕਿ ਕੱਲ੍ਹ ਸਵੇਰ, 1 ਮਈ ਤੋਂ ਲਾਗੂ ਹੋਵੇਗਾ। Amul Milk Price Hike: ਆਮ ਜਨਤਾ ਨੂੰ ਇੱਕ ਹੋਰ ਮਹਿੰਗਾਈ ਦਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਮਦਰ ਡੈਅਰੀ ਤੋਂ ਬਾਅਦ ਹੁਣ […]
By :
ਮਨਵੀਰ ਰੰਧਾਵਾ
Updated On: 30 Apr 2025 20:42:PM
Amul Price Hike: ਅਮੂਲ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕਰ ਰਿਹਾ ਹੈ, ਜੋ ਕਿ ਕੱਲ੍ਹ ਸਵੇਰ, 1 ਮਈ ਤੋਂ ਲਾਗੂ ਹੋਵੇਗਾ।
Amul Milk Price Hike: ਆਮ ਜਨਤਾ ਨੂੰ ਇੱਕ ਹੋਰ ਮਹਿੰਗਾਈ ਦਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਮਦਰ ਡੈਅਰੀ ਤੋਂ ਬਾਅਦ ਹੁਣ ਅਮੂਲ ਨੇ ਵੀ ਦੁੱਧ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਅਮੂਲ ਨੇ 2 ਰੁਪਏ ਪ੍ਰਤੀ ਲੀਟਰ ਅਤੇ 500 ਮਿ.ਲੀ. ਵਿੱਚ 1 ਰੁਪਏ ਦਾ ਵਾਧਾ ਕੀਤਾ ਹੈ। ਦੁੱਧ ਦੀਆਂ ਵਧੀਆਂ ਕੀਮਤਾਂ 1 ਮਈ ਤੋਂ ਲਾਗੂ ਹੋ ਰਹੀਆਂ ਹਨ।