Barnala News: ਦੁਕਾਨਦਾਰ ਨੇ ਤੁਰੰਤ ਇਹ ਪੈਸੇ ਬੈਂਕ ਦੇ ਅਧਿਕਾਰੀਆਂ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।
Example of Honesty: ਇਸ ਕਲਯੁਗ ਦੇ ਸਮੇਂ ‘ਚ ਜਿੱਥੇ ਲੋਕ ਪੈਸਿਆਂ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ, ਉੱਥੇ ਹੀ ਅਜਿਹੇ ‘ਚ ਇਮਾਨਦਾਰ ਲੋਕ ਵੀ ਹਨ। ਇਮਾਨਦਾਰੀ ਵੀ ਕੋਈ ਛੋਟੀ ਮੋਟੀ ਨਹੀਂ ਸਗੋਂ ਕਈ ਲੋਕ ਅਜਿਹੀ ਮਿਸਾਲ ਕਾਇਮ ਕਰਦੇ ਹਨ ਕਿ ਸੋਚ ਕਿ ਵੀ ਹੈਰਾਨੀ ਹੁੰਦੀ ਹੈ।
ਹੁਣ ਅਜਿਹੀ ਹੀ ਇੱਕ ਇਮਾਨਦਾਰੀ ਦੀ ਮਿਸਾਲ ਬਰਨਾਲਾ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਬਿਜਲੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਨੂੰ ਅਚਾਨਕ ਬੈਂਕ ਵੱਲੋਂ 3 ਲੱਖ ਰੁਪਏ ਉਨ੍ਹਾਂ ਦੇ ਅਕਾਊਂਟ ਵਿੱਚ ਗਲਤੀ ਨਾਲ ਪਾ ਦਿੱਤੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬੈਂਕ ਵਾਲਿਆਂ ਦਾ ਫੋਨ ਆਇਆ ਕਿ ਤੁਹਾਡੇ ਅਕਾਊਂਟ ਦੇ ਵਿੱਚ ਗਲਤੀ ਨਾਲ 3 ਲੱਖ ਰੁਪਏ ਪੈ ਗਏ ਹਨ। ਤੁਸੀਂ ਇਹ ਰਾਸ਼ੀ,ਬੈਂਕ ਨੂੰ ਵਾਪਸ ਕਰ ਦਿਓ। ਦੁਕਾਨਦਾਰ ਨੇ ਤੁਰੰਤ ਇਹ ਪੈਸੇ ਬੈਂਕ ਦੇ ਅਧਿਕਾਰੀਆਂ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।
ਦੁਕਾਨਦਾਰ ਚੰਦਰਸ਼ੇਖਰ ਗਰਗ ਨੇ ਕਿਹਾ ਕਿ ਬੈਂਕ ਵਾਲਿਆਂ ਵੱਲੋਂ ਗਲਤੀ ਨਾਲ ਉਸ ਦੇ ਅਕਾਊਂਟ ਵਿੱਚ ਪੈਸੇ ਪਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜਿਨਾਂ ਦੇ ਪੈਸੇ ਨੇ ਉਹਨਾਂ ਦੇ ਅਕਾਊਂਟ ਵਿੱਚ ਹੀ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੇਕਰ ਬੈਂਕ ਦਾ ਫੋਨ ਵੀ ਨਾ ਆਉਂਦਾ ਤਾਂ ਵੀ ਉਹ ਬੈਂਕ ਵਾਲਿਆਂ ਨੂੰ ਫੋਨ ਕਰਕੇ ਇਸ ਰਾਸ਼ੀ ਨੂੰ ਵਾਪਸ ਕਰਕੇ ਆਉਂਦੇ।