Banner
Banner

ਪਤਨੀ ਤੋਂ ਨਾਰਾਜ ਪਤੀ ਨੇ ਘਰ ਨੂੰ ਲਗਾਈ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

Punjab News: ਬਠਿੰਡਾ ਦੇ ਜਨਤਾ ਨਗਰ ਗਲੀ ਨੰਬਰ ਛੇ ਦੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਵਿਅਕਤੀ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਗਈ। ਗਣੀਮਤ ਇਹ ਰਹੀ ਕਿ ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਕਾਰਨ ਘਰ […]
Amritpal Singh
By : Updated On: 20 Aug 2025 15:55:PM
ਪਤਨੀ ਤੋਂ ਨਾਰਾਜ ਪਤੀ ਨੇ ਘਰ ਨੂੰ ਲਗਾਈ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

Punjab News: ਬਠਿੰਡਾ ਦੇ ਜਨਤਾ ਨਗਰ ਗਲੀ ਨੰਬਰ ਛੇ ਦੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਵਿਅਕਤੀ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਗਈ। ਗਣੀਮਤ ਇਹ ਰਹੀ ਕਿ ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਪੀੜਤ ਮਹਿਲਾ ਦੇ ਵੱਲੋਂ ਦੱਸਿਆ ਗਿਆ ਕਿ ਉਹ 2500 ਰੁਪਏ ਕਿਰਾਏ ਇਸ ਮਕਾਨ ਵਿੱਚ ਰਹਿੰਦੇ ਹਨ ਇਹ ਮੇਰੇ ਪਤੀ ਦੇ ਨਾਲ ਝਗੜਾ ਮੇਰੇ ਪਿਓ ਦੇ ਕਾਰਨ ਹੋਇਆ ਹੈ ਜੋ ਮੇਰੇ ਪਿਓ ਨੂੰ ਸ਼ਰਾਬ ਅਤੇ ਰੋਟੀ ਦੇਣ ਤੋਂ ਨਾਰਾਜ਼ ਸੀ ਅਤੇ ਗੁੱਸੇ ਵਿੱਚ ਆ ਕੇ ਉਸਨੇ ਘਰ ਦੇ ਵਿੱਚ ਪਏ ਡੀਜ਼ਲ ਦੇ ਡਰਮ ਨੂੰ ਹੀ ਅੱਗ ਲਗਾ ਦਿੱਤੀ ਤੇ ਸਾਰਾ ਘਰ ਸੜ ਕੇ ਸੁਆਹ ਹੋ ਗਿਆ।

ਛੋਟੇ ਛੋਟੇ ਬੱਚੇ ਹੁਣ ਸੜਕ ’ਤੇ ਰਹਿਣ ’ਤੇ ਮਜਬੂਰ ਹਨ ਅਤੇ ਮਾਂ ਨੂੰ ਰੋਂਦੇ ਵੇਖ ਬੱਚੇ ਵੀ ਰੋਂਦੇ ਹੋਏ ਨਜ਼ਰ ਆ ਰਹੇ ਹਨ ਪਰ ਗੁੱਸੇ ਦੇ ਵਿੱਚ ਆਏ ਘਰ ਵਾਲੇ ਦੇ ਵੱਲੋਂ ਬੱਚਿਆਂ ਤੱਕ ਦਾ ਵੀ ਖਿਆਲ ਨਹੀਂ ਕੀਤਾ ਗਿਆ ਅਤੇ ਘਰ ਨੂੰ ਹੀ ਅੱਗ ਲਗਾ ਦਿੱਤੀ।

ਫਿਲਹਾਲ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ ਅਤੇ ਮਕਾਨ ਮਾਲਿਕ ਵੀ ਮੌਕੇ ਉੱਤੇ ਪਹੁੰਚਿਆ, ਹਾਲਾਂਕਿ ਇਸ ਮੌਕੇ ’ਤੇ ਮਕਾਨ ਮਾਲਿਕ ਦੇ ਵੱਲੋਂ ਸਾਫ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ ਕਿ ਇਹ ਡਰਮ ਖਾਲੀ ਸੀ ਜਦਕਿ ਪਰਿਵਾਰ ਵੱਲੋਂ ਇਲਜ਼ਾਮ ਹਨ ਕਿ ਇਸ ਦੇ ਵਿੱਚ ਡੀਜ਼ਲ ਭਰਿਆ ਹੋਇਆ ਸੀ।

ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅੱਗ ਬੁਝਾਉਣ ਦੇ ਲਈ ਮੌਕੇ ਦੇ ਉੱਤੇ ਪਹੁੰਚੀਆਂ ਅਤੇ ਫਾਇਰ ਬ੍ਰਿਗੇਡ ਅਫਸਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਫਿਲਹਾਲ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ।

Read Latest News and Breaking News at Daily Post TV, Browse for more News

Ad
Ad