ਪੰਜਾਬ ‘ਚ ਇਕ ਹੋਰ ਸਰਕਾਰੀ ਛੁੁੱਟੀ, ਇਸ ਤਰੀਕ ਨੂੰ ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
Punjab School Closed; ਅਕਤੂਬਰ ਮਹੀਨਾ ਚੜ੍ਹਦੇ ਹੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਛੁੱਟੀਆਂ ਦੀ ਭਰਮਾਰ ਰਹੇਗੀ। 2 ਅਕਤੂਬਰ ਨੂੰ ਦੁਸਹਿਰੇ ਦੀ ਛੁੱਟੀ ਸੀ। ਹੁਣ ਅਗਲੇ ਹਫਤੇ ਇਕ ਹੋਰ ਛੁੱਟੀ ਆ ਰਹੀ ਹੈ। 7 ਅਕਤੂਬਰ ਨੂੰ ਪੰਜਾਬ ਵਿੱਚ ਵੀ ਛੁੱਟੀ ਰਹਿਣ ਵਾਲੀ ਹੈ। ਦਰਅਸਲ ਪੰਜਾਬ ਸਰਕਾਰ ਦੇ ਸਾਲ 2025 ਦੇ ਛੁੱਟੀਆਂ ਦੇ […]
By :
Jaspreet Singh
Updated On: 04 Oct 2025 07:16:AM
Punjab School Closed; ਅਕਤੂਬਰ ਮਹੀਨਾ ਚੜ੍ਹਦੇ ਹੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਛੁੱਟੀਆਂ ਦੀ ਭਰਮਾਰ ਰਹੇਗੀ। 2 ਅਕਤੂਬਰ ਨੂੰ ਦੁਸਹਿਰੇ ਦੀ ਛੁੱਟੀ ਸੀ। ਹੁਣ ਅਗਲੇ ਹਫਤੇ ਇਕ ਹੋਰ ਛੁੱਟੀ ਆ ਰਹੀ ਹੈ।
7 ਅਕਤੂਬਰ ਨੂੰ ਪੰਜਾਬ ਵਿੱਚ ਵੀ ਛੁੱਟੀ ਰਹਿਣ ਵਾਲੀ ਹੈ। ਦਰਅਸਲ ਪੰਜਾਬ ਸਰਕਾਰ ਦੇ ਸਾਲ 2025 ਦੇ ਛੁੱਟੀਆਂ ਦੇ ਕਲੰਡਰ ਨੋਟੀਫਿਕੇਸ਼ਨ ਨੰ: 06/01/2024-2ਪੀ.ਪੀ.3/677 ਦੇ ਮੁਤਾਬਕ 7 ਅਕਤੂਬਰ ਦਿਨ ਮੰਗਲਵਾਰ ਨੂੰ ਜਨਮ ਦਿਹਾੜਾ ਮਹਾਰਿਸ਼ੀ ਵਾਲਮੀਕਿ ਜੀ ਮੌਕੇ ਜਨਤਕ ਛੁੱਟੀ ਰਹਿਣ ਵਾਲੀ ਹੈ।
ਇਸ ਦਿਨ ਸਾਰੇ ਸਰਕਾਰੀ/ਅਰਧ ਸਰਕਾਰੀ ਦਫਤਰ ਅਤੇ ਸਮੂਹ ਵਿਦਿਆਕ ਅਦਾਰੇ ਬੰਦ ਰਹਿਣਗੇ। ਇਸੇ ਮਹੀਨੇ ਦੋ ਹੋਰ ਜਨਤਕ ਛੁੱਟੀਆਂ ਰਹਿਣ ਵਾਲਿਆਂ ਹਨ। 20 ਅਕਤੂਬਰ ਨੂੰ ਦੀਵਾਲੀ ਦੀ ਅਤੇ 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਦੀ ਵੀ ਸਰਕਾਰੀ ਛੁੱਟੀ ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਰਹਿਣ ਵਾਲੀ ਹੈ।