Journalism Of Hope
BREAKING NEWS
ਮੈਂ ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਖੱਟਿਆ: ਕੈਪਟਨ ਅਮਰਿੰਦਰ ਸਿੰਘ.....SC ਬਹੁਗਿਣਤੀ ਵਾਲੇ ਪਿੰਡਾਂ ਦੇ ਵਿਕਾਸ ਲਈ ਖ਼ਰਚੇ ਜਾਣਗੇ 750 ਕਰੋੜ ਰੁਪਏ: CM ਮਾਨ ਦਾ ਵੱਡਾ ਐਲਾਨ....ਹੁਣ NIA ਕਰੇਗੀ ਪੰਜਾਬ BJP ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ....ਬਰਖ਼ਾਸਤ AIG ਰਾਜਜੀਤ ਹੁੰਦਲ 5 ਦਿਨਾਂ ਦੇ ਰਿਮਾਂਡ ’ਤੇ.....ਕੰਪਨੀ ਦਾ ਵਿਵਾਦਿਤ ਫੈਸਲਾ, 4 ਸੂਬਿਆਂ ਦੇ ਪੁਰਸ਼ਾਂ ਨੂੰ ਨੌਕਰੀ ਨਾ ਦੇਣ ਦਾ ਐਲਾਨ.......ਕਾਕਰੋਚ ਜਨਤਾ ਪਾਰਟੀ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੂੰ ਦਿੱਤਾ 48 ਘੰਟਿਆਂ ਦਾ ਅਲਟੀਮੇਟਮ.......ਕੈਨੇਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਵੀ.....

ਡੀਏਪੀ ਦੀ ਕਮੀ ਦਾ ਖ਼ਦਸ਼ਾ: ਪੰਜਾਬ ਨੇ ਕੇਂਦਰ ਕੋਲ ਕੀਤੀ ਪਹੁੰਚ

Apprehension of DAP shortage in Punjab: ਚੰਡੀਗੜ੍ਹ: ਹਾੜ੍ਹੀ ਸੀਜ਼ਨ ਦੌਰਾਨ ਡੀਏਪੀ ਖਾਦ ਦੀ ਸੰਭਾਵਿਤ ਕਮੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਤੁਰੰਤ ਵਾਧੂ ਸਪਲਾਈ ਦੀ ਮੰਗ ਕੀਤੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਜੇ.ਪੀ. ਨੱਢਾ ਨੂੰ ਪੱਤਰ ਲਿਖ ਕੇ ਅਕਤੂਬਰ ਮਹੀਨੇ ਲਈ ਪੰਜਾਬ ਦੀ ਡੀਏਪੀ ਅਲਾਟਮੈਂਟ ਵਧਾ […]
By : Updated On: 26 Sep 2026 07:46:AM
ਡੀਏਪੀ ਦੀ ਕਮੀ ਦਾ ਖ਼ਦਸ਼ਾ: ਪੰਜਾਬ ਨੇ ਕੇਂਦਰ ਕੋਲ ਕੀਤੀ ਪਹੁੰਚ

Apprehension of DAP shortage in Punjab: ਚੰਡੀਗੜ੍ਹ: ਹਾੜ੍ਹੀ ਸੀਜ਼ਨ ਦੌਰਾਨ ਡੀਏਪੀ ਖਾਦ ਦੀ ਸੰਭਾਵਿਤ ਕਮੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਤੁਰੰਤ ਵਾਧੂ ਸਪਲਾਈ ਦੀ ਮੰਗ ਕੀਤੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਜੇ.ਪੀ. ਨੱਢਾ ਨੂੰ ਪੱਤਰ ਲਿਖ ਕੇ ਅਕਤੂਬਰ ਮਹੀਨੇ ਲਈ ਪੰਜਾਬ ਦੀ ਡੀਏਪੀ ਅਲਾਟਮੈਂਟ ਵਧਾ ਕੇ 3 ਲੱਖ ਟਨ ਕਰਨ ਦੀ ਮੰਗ ਕੀਤੀ ਹੈ।

ਇਸ਼ਤਿਹਾਰ

ਮੰਤਰੀ ਨੇ 15 ਅਕਤੂਬਰ ਤੱਕ ਪੰਜਾਬ ਨੂੰ ਵੱਧ ਤੋਂ ਵੱਧ ਡੀਏਪੀ ਉਪਲਬਧ ਕਰਵਾਉਣ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਮੁਤਾਬਕ ਆਉਣ ਵਾਲੀ ਕਣਕ ਅਤੇ ਆਲੂ ਦੀ ਫ਼ਸਲ ਲਈ ਡੀਏਪੀ ਦੀ ਲੋੜ ਹੈ। ਪੰਜਾਬ ਨੂੰ ਹਾੜ੍ਹੀ ਸੀਜ਼ਨ ਲਈ ਕੁੱਲ 5.50 ਲੱਖ ਟਨ ਡੀਏਪੀ ਦੀ ਲੋੜ ਹੈ, ਜਿਸ ਵਿੱਚੋਂ ਕਰੀਬ 70 ਹਜ਼ਾਰ ਟਨ ਆਲੂ ਦੀ ਫ਼ਸਲ ਲਈ ਲੋੜੀਂਦੀ ਹੈ। ਕਣਕ ਦੀ ਬਿਜਾਈ ਅਕਤੂਬਰ ਦੇ ਆਖਰੀ ਹਫ਼ਤੇ ਸ਼ੁਰੂ ਹੋਣ ਅਤੇ ਨਵੰਬਰ ਦੇ ਮੱਧ ਤੱਕ ਮੁਕੰਮਲ ਹੋਣ ਦੀ ਉਮੀਦ ਹੈ।

ਸਰਕਾਰ ਅਨੁਸਾਰ ਇਸ ਵੇਲੇ ਸੂਬੇ ਕੋਲ ਕਰੀਬ 1.60 ਲੱਖ ਟਨ ਡੀਏਪੀ ਦਾ ਸਟਾਕ ਮੌਜੂਦ ਹੈ। ਜੁਲਾਈ ਅਤੇ ਅਗਸਤ ਦੌਰਾਨ ਪੰਜਾਬ ਨੂੰ 1.49 ਲੱਖ ਟਨ ਡੀਏਪੀ ਮਿਲੀ, ਜਦਕਿ ਸਤੰਬਰ ਦੇ ਅੱਧ ਤੱਕ 46 ਹਜ਼ਾਰ ਟਨ ਖਾਦ ਪ੍ਰਾਪਤ ਹੋਈ ਹੈ। ਸਤੰਬਰ ਲਈ ਪੰਜਾਬ ਦੀ ਅਲਾਟਮੈਂਟ 1.02 ਲੱਖ ਟਨ ਸੀ।

ਖੇਤੀ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਖਾਦ ਦੀ ਉਪਲਬਧਤਾ ਦੀ ਸਮੀਖਿਆ ਕੀਤੀ ਗਈ ਸੀ। ਇਸ ਤੋਂ ਬਾਅਦ ਕੇਂਦਰ ਕੋਲ ਮਾਮਲਾ ਤੁਰੰਤ ਚੁੱਕਣ ਦਾ ਫ਼ੈਸਲਾ ਲਿਆ ਗਿਆ। ਖੁੱਡੀਆਂ ਨੇ ਕਿਹਾ ਕਿ ਹਾੜ੍ਹੀ ਦੀਆਂ ਫ਼ਸਲਾਂ ਲਈ ਖਾਦ ਦਾ ਸਮੇਂ ਸਿਰ ਸਟਾਕ ਹੋਣਾ ਜ਼ਰੂਰੀ ਹੈ ਅਤੇ ਪੰਜਾਬ ਦੀ ਮੰਗ ਨੂੰ ਤਰਜੀਹ ਦੇ ਆਧਾਰ ‘ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਕੋਲ ਡੀਏਪੀ ਦੀ ਵਾਧੂ ਸਪਲਾਈ ਦਾ ਮੁੱਦਾ ਉਠਾ ਸਕਦੇ ਹਨ।

Read Latest News and Breaking News at Daily Post TV, Browse for more News

Ad
Ad

Punjab District News