Journalism Of Hope
BREAKING NEWS
ਵੱਡੀ ਖ਼ਬਰ: ਪੰਜਾਬ PCS-2025 ਦੀ ਭਰਤੀ ਪ੍ਰਕਿਰਿਆ ’ਤੇ ਹਾਈਕੋਰਟ ਨੇ ਲਗਾਈ ਰੋਕ......ਹਾਈਕੋਰਟ ‘ਚ DA ਮਾਮਲੇ ਦੀ ਸੁਣਵਾਈ ਅਣਮਿੱਥੇ ਸਮੇਂ ਲਈ ਮੁਲਤਵੀ.....MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਬੰਦੋਬਸਤ......MP ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਲਈ ਪੁਲਿਸ ਟੀਮ ਡਿੱਬਰੂਗੜ੍ਹ ਰਵਾਨਾ.......ਸੈਫ ਅਲੀ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ, ਮੈਸੇਜ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਅਲਰਟ.....ਦਾਊਦ ਇਬਰਾਹਿਮ ਦੇ ਪੁਸ਼ਤੈਨੀ ਘਰ ’ਤੇ ਚੱਲਿਆ ਬੁਲਡੋਜ਼ਰ......ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ’ਤੇ ਭਾਖੜਾ ਨਹਿਰ ਦਾ ਪੁਲ ਟੁੱਟਿਆ, ਦੋ ਟਰੱਕ ਫਸੇ

ਫੌਜੀ ਜਵਾਨ ਦੀ ਟ੍ਰੇਨ ਦੇ ਬਾਥਰੂਮ ਚੋਂ ਮਿਲੀ ਲਾਸ਼, ਪੂਰੇ ਇਲਾਕੇ ‘ਚ ਸ਼ੋਕ ਦੀ ਲਹਿਰ

Kalanour army soldier death; ਸਰਹੱਦੀ ਕਸਬਾ ਕਲਾਨੌਰ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦੇ ਅਨੁਸਾਰ ਇਤਿਹਾਸਿਕ ਕਸਬਾ ਕਾਲਾ ਨੌਰ ਦਾ ਫੌਜੀ ਜਵਾਨ ਜੋ ਕਿ ਛੁੱਟੀ ਕੱਟ ਕੇ ਵਾਪਸ ਜਾ ਰਿਹਾ ਸੀ ਉਸ ਦੀ ਰੇਲ ਗੱਡੀ ਦੇ ਬਾਥਰੂਮ ਚੋਂ ਲਾਸ਼ ਮਿਲੀ ਹੈ ਮ੍ਰਿਤਕ ਫੌਜੀ ਜਵਾਨ ਦੇ ਪਿਤਾ ਸਾਬਕਾ ਫੌਜੀ ਰਜਿੰਦਰ ਸਿੰਘ ਭੰਗੂ ਜੋਕੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਫੌਜੀ ਜਵਾਨ ਦੀ ਟ੍ਰੇਨ ਦੇ ਬਾਥਰੂਮ ਚੋਂ ਮਿਲੀ ਲਾਸ਼, ਪੂਰੇ ਇਲਾਕੇ ‘ਚ ਸ਼ੋਕ ਦੀ ਲਹਿਰ

Kalanour army soldier death; ਸਰਹੱਦੀ ਕਸਬਾ ਕਲਾਨੌਰ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦੇ ਅਨੁਸਾਰ ਇਤਿਹਾਸਿਕ ਕਸਬਾ ਕਾਲਾ ਨੌਰ ਦਾ ਫੌਜੀ ਜਵਾਨ ਜੋ ਕਿ ਛੁੱਟੀ ਕੱਟ ਕੇ ਵਾਪਸ ਜਾ ਰਿਹਾ ਸੀ ਉਸ ਦੀ ਰੇਲ ਗੱਡੀ ਦੇ ਬਾਥਰੂਮ ਚੋਂ ਲਾਸ਼ ਮਿਲੀ ਹੈ ਮ੍ਰਿਤਕ ਫੌਜੀ ਜਵਾਨ ਦੇ ਪਿਤਾ ਸਾਬਕਾ ਫੌਜੀ ਰਜਿੰਦਰ ਸਿੰਘ ਭੰਗੂ ਜੋਕੇ ਸਾਬਕਾ ਸੈਨਿਕ ਯੂਨੀਅਨ ਦੇ ਬਲਾਕ ਪ੍ਰਧਾਨ ਵੀ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਸਪੁੱਤਰ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਦੀ ਯੂਨਿਟ ਜੰਮੂ ਕਸ਼ਮੀਰ ਤੋਂ ਬਦਲ ਕੇ ਮੇਰਠ ਸ਼ਿਫਟ ਹੋਈ ਸੀ ਇਸ ਤੋਂ ਬਾਅਦ ਪ੍ਰਭਸ਼ਰਨ ਸਿੰਘ ਕਲਾਨੌਰ ਵਿਖੇ ਸੱਤ ਦਿਨਾਂ ਦੀ ਛੁੱਟੀ ਕੱਟ ਕੇ ਬੀਤੇ ਦਿਨ ਆਪਣੇ ਇੱਕ ਸਾਥੀ ਦੇ ਨਾਲ ਰੇਲ ਗੱਡੀ ਰਾਹੀਂ ਮੇਰਠ ਡਿਊਟੀ ਲਈ ਰਵਾਨਾ ਹੋਇਆ ਸੀ। ਭਾਈ ਰਜਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਜਦੋਂ ਉਸਦਾ ਸਾਥੀ ਮੇਰਟ ਪਹੁੰਚਿਆ ਤਾਂ ਰੇਲ ਗੱਡੀ ਤੋਂ ਉਤਰਨ ਲੱਗਾ ਤਾਂ ਪ੍ਰਭਸ਼ਰਨ ਸਿੰਘ ਆਪਣੀ ਸੀਟ ਤੇ ਮੌਜੂਦ ਨਹੀਂ ਸੀ।।

ਇਸ ਦੌਰਾਨ ਉਸਦੇ ਸਾਥੀ ਨੇ ਉਸ ਦਾ ਸਮਾਨਤਾ ਉਤਾਰ ਲਿਆ ਪਰ ਪ੍ਰਭਸ਼ਰਨ ਸਿੰਘ ਦਾ ਕੋਈ ਪਤਾ ਨਾ ਲੱਗਣ ਤੇ ਤੁਰੰਤ ਪਰਿਵਾਰ ਨਾਲ ਸੂਚਿਤ ਕੀਤਾ ਗਿਆ ਉਸ ਦੀ ਭਾਲ ਸ਼ੁਰੂ ਕੀਤੀ ਗਈ ਇਸ ਉਪਰੰਤ ਪੁਲਿਸ ਅਤੇ ਜੀ.ਆਰ.ਪੀ ਦੀ ਮਦਦ ਦੇ ਨਾਲ ਪ੍ਰਭਸ਼ਰਨ ਸਿੰਘ ਦੇ ਮੋਬਾਇਲ ਦੀ ਲੋਕੇਸ਼ਨ ਰਾਜਸਥਾਨ ਵਿੱਚ ਮਿਲੀ ਜਦੋਂ ਅਗਲੀ ਕਾਰਵਾਈ ਕੀਤੀ ਗਈ ਤਾਂ ਜੋਧਪੁਰ ਨੇੜੇ ਰੇਲਗੱਡੀ ਰੋਕੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਗਿਆ ਜਦੋਂ ਪ੍ਰਭਸ਼ਰਨ ਸਿੰਘ ਦੀ ਮ੍ਰਿਤਕ ਦੇ ਬਰਾਮਦ ਹੋਈ ਪ੍ਰਾਪਸ਼ ਚਰਨ ਸਿੰਘ ਆਪਣੇ ਪਿੱਛੇ ਸੱਤ ਸਾਲ ਦੀ ਇੱਕ ਧੀ ਅਤੇ ਪੰਜ ਸਾਲ ਦਾ ਇੱਕ ਪੁੱਤਰ ਛੱਡ ਗਿਆ ਲਾਂਚ ਨਾਇਕ ਪ੍ਰਭਸ਼ਰਨ ਸਿੰਘ ਦੀ ਮ੍ਰਿਤਕ ਦੇ ਕਲਾਨੌਰ ਲਿਆਉਣ ਦੇ ਲਈ ਉਸਦੇ ਪਰਿਵਾਰਿਕ ਮੈਂਬਰਾਂ ਤੇ ਆਰਮੀ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੁਖਦਾਈ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ।

Read Latest News and Breaking News at Daily Post TV, Browse for more News

Ad
Ad

Punjab District News