Journalism Of Hope
BREAKING NEWS
ਭਾਈ ਪਰਵਿੰਦਰ ਸਿੰਘ (ਝੋਟਾ) ਕੌਮ ਦਾ ਸ਼ਹੀਦ, ਜਥੇਦਾਰ ਗੜਗੱਜ ਨੇ ਕੀਤਾ ਐਲਾਨ.....OSD ਰਾਜਬੀਰ ਸਿੰਘ ਘੁੰਮਣ ਨੂੰ ਹਾਈਕੋਰਟ ਤੋਂ ਫਿਲਹਾਲ ਰਾਹਤ ਨਹੀਂ, ਸੁਣਵਾਈ ਮੁਲਤਵੀ....ਹਾਈਕੋਰਟ ਤੋਂ ਸੰਜੀਵ ਅਰੋੜਾ ਨੂੰ ਵੱਡਾ ਝਟਕਾ: ਜ਼ਮਾਨਤ ਪਟੀਸ਼ਨ ਖਾਰਜ....ਮਾਨਸਾ ਤੋਂ ਬਾਅਦ ਫੇਰ ਵੱਡੀ ਵਾਰਦਾਤ ! ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ......ਮੋਗਾ ਬੱਸ ਅੱਗਜ਼ਨੀ ਮਾਮਲੇ ’ਚ ਡੇਰਾ ਸੱਚਾ ਸੌਦਾ ਦੇ 9 ਪ੍ਰੇਮੀ ਬਰੀ.....15 ਸਾਲ ਪੁਰਾਣੇ ਸਿਟਰਸ ਕੌਂਸਲ ਘੁਟਾਲੇ ’ਚ 9 ਦੋਸ਼ੀਆਂ ਨੂੰ ਹੋਈ ਸਜ਼ਾ.....ਦਿਲ ਦਹਿਲਾਉਣ ਵਾਲੀ ਘਟਨਾ: 10 ਸਾਲ ਦੀ ਬੱਚੀ ਨੇ 18 ਮਹੀਨਿਆਂ ਦੀ ਬੱਚੀ ਨੂੰ ਛੇਵੀਂ ਮੰਜ਼ਿਲ ਤੋਂ ਸੁੱਟਿਆ......ਦਸੰਬਰ ’ਚ ਕੈਨੇਡਾ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ.....

ਮੋਹਾਲੀ ਦੇ ਸਿਸਵਾਂ ’ਚ ਕਰੀਬ 67 ਲੱਖ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ, CBN ਦੀ ਟੀਮ ਨੇ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ

Mullanpur Siswan Road 66 Lakh Tablets Seized; ਮੋਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ-ਸਿਸਵਾਂ ਰੋਡ ਤੋਂ ਨਸ਼ੀਲੀਆਂ ਅਤੇ ਪਾਬੰਦੀਸ਼ੁਦਾ ਦਵਾਈਆਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਸੈਂਟਰਲ ਬਿਊਰੋ ਆਫ ਨਾਰਕੋਟਿਕਸ, ਮੱਧ ਪ੍ਰਦੇਸ਼ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਟਰੱਕ ਨੂੰ ਰੋਕ ਕੇ ਕਰੀਬ 67 ਲੱਖ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ। ਬਰਾਮਦ ਕੀਤੀ ਗਈ ਖੇਪ […]
By : Updated On: 29 Aug 2026 15:03:PM
ਮੋਹਾਲੀ ਦੇ ਸਿਸਵਾਂ ’ਚ ਕਰੀਬ 67 ਲੱਖ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ, CBN ਦੀ ਟੀਮ ਨੇ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ

Mullanpur Siswan Road 66 Lakh Tablets Seized; ਮੋਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ-ਸਿਸਵਾਂ ਰੋਡ ਤੋਂ ਨਸ਼ੀਲੀਆਂ ਅਤੇ ਪਾਬੰਦੀਸ਼ੁਦਾ ਦਵਾਈਆਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਸੈਂਟਰਲ ਬਿਊਰੋ ਆਫ ਨਾਰਕੋਟਿਕਸ, ਮੱਧ ਪ੍ਰਦੇਸ਼ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਟਰੱਕ ਨੂੰ ਰੋਕ ਕੇ ਕਰੀਬ 67 ਲੱਖ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ।

ਇਸ਼ਤਿਹਾਰ

ਬਰਾਮਦ ਕੀਤੀ ਗਈ ਖੇਪ ਵਿੱਚ 59 ਲੱਖ 8 ਹਜ਼ਾਰ 100 ਐਲਪ੍ਰਾਜ਼ੋਲਮ ਗੋਲੀਆਂ, 7 ਲੱਖ 47 ਹਜ਼ਾਰ 780 ਟ੍ਰਾਮਾਡੋਲ ਕੈਪਸੂਲ, 23 ਹਜ਼ਾਰ 700 ਨਾਈਟਰਾਜ਼ੈਪਮ ਗੋਲੀਆਂ ਅਤੇ 400 ਕਲੋਨਾਜ਼ੈਪਮ ਗੋਲੀਆਂ ਸ਼ਾਮਲ ਹਨ। ਕੁੱਲ 66 ਲੱਖ 79 ਹਜ਼ਾਰ 980 ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ ਇਹ ਟਰੱਕ ਮੇਰਠ ਤੋਂ ਆਇਆ ਸੀ ਅਤੇ ਸਿਸਵਾਂ ਰਾਹੀਂ ਹਿਮਾਚਲ ਪ੍ਰਦੇਸ਼ ਦੇ ਬੱਦੀ ਵੱਲ ਜਾ ਰਿਹਾ ਸੀ। ਗੁਪਤ ਸੂਚਨਾ ਮਿਲਣ ਤੋਂ ਬਾਅਦ ਸੀਬੀਐਨ ਦੀ ਟੀਮ ਨੇ ਟਰੱਕ ਨੂੰ ਟ੍ਰੈਪ ਲਗਾ ਕੇ ਕਾਬੂ ਕੀਤਾ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ।

ਸੀਬੀਐਨ ਇੰਸਪੈਕਟਰ ਦਾ ਬਿਆਨ

ਸੀਬੀਐਨ ਦੇ ਇੰਸਪੈਕਟਰ ਸਿੱਧਾਰਥ ਨੇ ਦੱਸਿਆ ਕਿ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਹੁਣ ਗ੍ਰਿਫ਼ਤਾਰ ਕੀਤੇ ਗਏ ਡਰਾਈਵਰ ਤੋਂ ਪੁੱਛਗਿੱਛ ਦੇ ਆਧਾਰ ’ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੇਪ ਕਿੱਥੇ ਜਾਣੀ ਸੀ, ਇਸਦਾ ਮਕਸਦ ਕੀ ਸੀ ਅਤੇ ਇਹ ਦਵਾਈਆਂ ਕਿਸ ਨੇ ਮੰਗਵਾਈਆਂ ਸਨ।

ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਜ਼ਬਤ ਕੀਤੇ ਟਰੱਕ ਨੂੰ ਵੀ ਮੌਕੇ ’ਤੇ ਲਿਆਂਦਾ ਗਿਆ, ਜਿੱਥੇ ਮਜ਼ਦੂਰਾਂ ਦੀ ਮਦਦ ਨਾਲ ਟਰੱਕ ਵਿੱਚੋਂ ਪਾਬੰਦੀਸ਼ੁਦਾ ਦਵਾਈਆਂ ਕੱਢੀਆਂ ਗਈਆਂ। ਹੁਣ ਜਾਂਚ ਏਜੰਸੀ ਵੱਲੋਂ ਇਸ ਪੂਰੀ ਖੇਪ ਦੇ ਸਰੋਤ ਅਤੇ ਇਸਦੇ ਪਿੱਛੇ ਮੌਜੂਦ ਨੈੱਟਵਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News