Banner
Banner

ਬੱਸ ‘ਚ ਰਿਵਾਲਵਰ ਕੱਢ ਕੇ ਹੰਗਾਮਾ ਕਰਨ ਵਾਲਾ ASI ਬਲਬੀਰ ਸਿੰਘ ਸਸਪੈਂਡ

ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਨੇੜੇ ਚਲਦੀ ਬੱਸ ਵਿੱਚ ਕੰਡਕਟਰ ਨਾਲ ਬਦਸਲੂਕੀ ਅਤੇ ਰਿਵਾਲਵਰ ਕੱਢ ਕੇ ਦਹਿਸ਼ਤ ਫੈਲਾਉਣ ਦੇ ਮਾਮਲੇ ਵਿੱਚ ਪੁਲਿਸ ਵਿਭਾਗ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਮਾਮਲੇ ਵਿੱਚ ਸ਼ਾਮਲ ASI ਬਲਬੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਏਐਸਪੀ ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ ਵੱਲੋਂ ਕੀਤੀ […]
Khushi
By : Updated On: 11 May 2026 19:03:PM
ਬੱਸ ‘ਚ ਰਿਵਾਲਵਰ ਕੱਢ ਕੇ ਹੰਗਾਮਾ ਕਰਨ ਵਾਲਾ ASI ਬਲਬੀਰ ਸਿੰਘ ਸਸਪੈਂਡ

ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਨੇੜੇ ਚਲਦੀ ਬੱਸ ਵਿੱਚ ਕੰਡਕਟਰ ਨਾਲ ਬਦਸਲੂਕੀ ਅਤੇ ਰਿਵਾਲਵਰ ਕੱਢ ਕੇ ਦਹਿਸ਼ਤ ਫੈਲਾਉਣ ਦੇ ਮਾਮਲੇ ਵਿੱਚ ਪੁਲਿਸ ਵਿਭਾਗ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਮਾਮਲੇ ਵਿੱਚ ਸ਼ਾਮਲ ASI ਬਲਬੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।

ਇਸ ਗੱਲ ਦੀ ਪੁਸ਼ਟੀ ਏਐਸਪੀ ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ ਵੱਲੋਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਵੇਰੇ ਪੁਲਿਸ ਨੂੰ 112 ਨੰਬਰ ‘ਤੇ ਕਾਲ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਟੀਮ ਨੂੰ ਮੌਕੇ ‘ਤੇ ਭੇਜ ਕੇ ਜਾਂਚ ਸ਼ੁਰੂ ਕੀਤੀ ਗਈ।

ਵਿਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡ

ਪ੍ਰਾਰੰਭਿਕ ਜਾਂਚ ਅਤੇ ਸਾਹਮਣੇ ਆਈ ਵੀਡੀਓ ਦੇ ਆਧਾਰ ‘ਤੇ ਇਹ ਗੱਲ ਸਾਹਮਣੇ ਆਈ ਕਿ ਪੀਏਪੀ ਵਿਖੇ ਤੈਨਾਤ ASI ਬਲਬੀਰ ਸਿੰਘ ਵੱਲੋਂ ਬੱਸ ਕੰਡਕਟਰ ਨਾਲ ਬਦਸਲੂਕੀ ਕੀਤੀ ਗਈ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਵਿਭਾਗ ਵੱਲੋਂ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੀਟ ਨੂੰ ਲੈ ਕੇ ਸ਼ੁਰੂ ਹੋਇਆ ਇਹ ਵਿਵਾਦ ਚਲਦੀ ਬੱਸ ਵਿੱਚ ਤਣਾਅਪੂਰਨ ਮਾਹੌਲ ਵਿੱਚ ਬਦਲ ਗਿਆ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਲੋਕਾਂ ਵੱਲੋਂ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad