ਬੈਂਕ ‘ਤੇ ਤੇਲ ਪਾਕੇ ਅੱਗ ਲਗਾਉਣ ਦੀ ਕੀਤੀ ਗਈ ਕੋਸ਼ਿਸ਼,ਘਟਨਾ ਹੋਈ ਸੀਸੀਟੀਵੀ ‘ਚ ਕੈਦ
Punjab News; ਦੀਨਾ ਨਗਰ ਦੇ ਅਧੀਨ ਪੈਂਦੇ ਪਿੰਡ ਗਾਂਦੀਆਂ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਨੂੰ ਦੇਰ ਰਾਤ ਇੱਕ ਸ਼ਖਸ ਦੇ ਵੱਲੋਂ ਅੱਗ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਪਰ ਗਨੀਮਤ ਇਹ ਰਹੀ ਕਿ ਬੈਂਕ ਦਾ ਅੰਦਰ ਤੋਂ ਤਾਂ ਨੁਕਸਾਨ ਨਹੀਂ ਹੋਇਆ ਪਰ ਬਾਹਰ ਕਾਫੀ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ […]
By :
Jaspreet Singh
Updated On: 09 Jun 2025 18:20:PM
Punjab News; ਦੀਨਾ ਨਗਰ ਦੇ ਅਧੀਨ ਪੈਂਦੇ ਪਿੰਡ ਗਾਂਦੀਆਂ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਨੂੰ ਦੇਰ ਰਾਤ ਇੱਕ ਸ਼ਖਸ ਦੇ ਵੱਲੋਂ ਅੱਗ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਪਰ ਗਨੀਮਤ ਇਹ ਰਹੀ ਕਿ ਬੈਂਕ ਦਾ ਅੰਦਰ ਤੋਂ ਤਾਂ ਨੁਕਸਾਨ ਨਹੀਂ ਹੋਇਆ ਪਰ ਬਾਹਰ ਕਾਫੀ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਬਾਹਰ ਹਿੱਸਾ ਪੂਰੇ ਤਰੀਕੇ ਦੇ ਨਾਲ ਸੜ ਚੁੱਕਾ ਹੈ।
ਬੈਂਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ ਇੱਕ ਸ਼ਖਸ ਦੇ ਵੱਲੋਂ ਬਰਾਂਚ ਦੇ ਬਾਹਰ ਤੇਲ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਬਾਹਰ ਵਾਲਾ ਹਿੱਸਾ ਸੜ ਚੁੱਕਾ ਹੈ ਅਤੇ ਗਨੀਮਤ ਇਹ ਰਹੀ ਕਿ ਅੰਦਰ ਕੋਈ ਨੁਕਸਾਨ ਨਹੀਂ ਹੋਇਆ ਹੈ। ਦਸ ਦਈਏ ਕਿ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ।