ਆਸਟ੍ਰੇਲੀਆ ਦੇ ਮੰਤਰੀ Julian Hill ਨੇ ਨਸਲੀ ਟਿੱਪਣੀ ਲਈ ਦਿਲਜੀਤ ਦੁਸਾਂਝ ਤੋਂ ਮੰਗੀ ਮੁਆਫ਼ੀ

ਆਸਟ੍ਰੇਲੀਆ ਦੇ ਮੰਤਰੀ Julian Hill ਨੇ ਨਸਲੀ ਟਿੱਪਣੀ ਲਈ ਦਿਲਜੀਤ ਦੁਸਾਂਝ ਤੋਂ ਮੁਆਫ ਮੰਗੀ। ਉਨ੍ਹਾਂ ਨੇ ਦਿਲਜੀਤ ਖਿਲਾਫ ਨਸਲੀ ਟਿੱਪਣੀ ਨੂੰ ਬਕਵਾਸ ਦੱਸਿਆ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ‘ਚ ਨਸਲੀ ਵਿਤਕਰੇ ਲਈ ਕੋਈ ਜਗ੍ਹਾ ਨਹੀਂ । ਇਹ ਮੂਰਖਾਂ ਦੇ ਛੋਟੇ ਜਿਹੇ ਗਰੁੱਪ ਦੀ ਬਕਵਾਸ ਹੈ। ਵਿਰੋਧੀਆਂ ਨੂੰ ਦਿਲਜੀਤ ਦਾ ਜਵਾਬ ਪ੍ਰਸ਼ੰਸਾਯੋਗ ਤੇ ਸਤਿਕਾਰਯੋਗ ਹੈ। ਮੈਨੂੰ ਦਿਲਜੀਤ […]
Amritpal Singh
By : Updated On: 03 Nov 2025 13:37:PM
ਆਸਟ੍ਰੇਲੀਆ ਦੇ ਮੰਤਰੀ Julian Hill ਨੇ ਨਸਲੀ ਟਿੱਪਣੀ ਲਈ ਦਿਲਜੀਤ ਦੁਸਾਂਝ ਤੋਂ ਮੰਗੀ ਮੁਆਫ਼ੀ

ਆਸਟ੍ਰੇਲੀਆ ਦੇ ਮੰਤਰੀ Julian Hill ਨੇ ਨਸਲੀ ਟਿੱਪਣੀ ਲਈ ਦਿਲਜੀਤ ਦੁਸਾਂਝ ਤੋਂ ਮੁਆਫ ਮੰਗੀ। ਉਨ੍ਹਾਂ ਨੇ ਦਿਲਜੀਤ ਖਿਲਾਫ ਨਸਲੀ ਟਿੱਪਣੀ ਨੂੰ ਬਕਵਾਸ ਦੱਸਿਆ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ‘ਚ ਨਸਲੀ ਵਿਤਕਰੇ ਲਈ ਕੋਈ ਜਗ੍ਹਾ ਨਹੀਂ । ਇਹ ਮੂਰਖਾਂ ਦੇ ਛੋਟੇ ਜਿਹੇ ਗਰੁੱਪ ਦੀ ਬਕਵਾਸ ਹੈ। ਵਿਰੋਧੀਆਂ ਨੂੰ ਦਿਲਜੀਤ ਦਾ ਜਵਾਬ ਪ੍ਰਸ਼ੰਸਾਯੋਗ ਤੇ ਸਤਿਕਾਰਯੋਗ ਹੈ। ਮੈਨੂੰ ਦਿਲਜੀਤ ਦੇ Australia ਆਉਣ ‘ਤੇ ਬਹੁਤ ਖੁਸ਼ੀ ਹੈ। ਦਿਲਜੀਤ ਨੇ ਜਵਾਬ ਦਿੰਦਿਆਂ ਕਿਹਾ- “No Problem”

ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੇ ਆਸਟ੍ਰੇਲੀਆ ਦੌਰੇ ‘ਤੇ ਉਨ੍ਹਾਂ ਨੂੰ ਕਈ ਵਿਵਾਦਿਤ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਸੀ। ਪਰ ਦਿਲਜੀਤ ਦੁਸਾਂਝ ਵੱਲੋਂ ਬਹੁਤ ਹੀ ਸਹਿਜ ਤਰੀਕੇ ਨਾਲ ਇਨ੍ਹਾਂ ਵਿਵਾਦਿਤ ਟਿੱਪਣੀਆਂ ਦਾ ਜਵਾਬ ਦਿੱਤਾ ਗਿਆ। ਦਿਲਜੀਤ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਆਸਟ੍ਰੇਲੀਆ ਵਿਚ ਲੈਂਡ ਕੀਤਾ ਲੋਕਾਂ ਨੇ ਕਮੈਂਟ ਕਰਨਾ ਸ਼ੁਰੂ ਕੀਤਾ ਇਕ ਹੋਰ ਉਬਰ ਤੇ ਟਰੱਕ ਡਰਾਈਵਰ ਆ ਗਿਆ ਹੈ। 7-11 ਦੀ ਜੌਬ ਕਰਨ ਵਾਲਾ ਆਸਟ੍ਰੇਲੀਆ ਪਹੁੰਚ ਗਿਆ ਹੈ।

ਇਨ੍ਹਾਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਦਿਲਜੀਤ ਦੁਸਾਂਝ ਨੇ ਕਿਹਾ ਕਿ ਜੇਕਰ ਉਬਰ ਡਰਾਈਵਰ 5 ਮਿੰਟ ਵੀ ਲੇਟ ਹੋਵੇ ਤਾਂ ਤੁਹਾਡਾ ਕੰਮ ਰੁਕ ਜਾਂਦਾ ਹੈ ਤੇ ਜੇਕਰ ਟਰੱਕ ਡਰਾਈਵਰ ਕੰਮ ਨਹੀਂ ਕਰਨਗੇ ਤਾਂ ਤੁਹਾਡੇ ਘਰ ਬ੍ਰੈੱਡ ਨਹੀਂ ਪਹੁੰਚੇਗੀ। ਦਿਲਜੀਤ ਨੇ ਕਿਹਾ ਕਿ ਮੈਨੂੰ ਨਫ਼ਰਤ ਫੈਲਾਉਣ ਵਾਲਿਆਂ ‘ਤੇ ਕੋਈ ਗੁੱਸਾ ਨਹੀਂ ਸਗੋਂ ਮੈਂ ਹੈਰਾਨ ਹਾਂ ਕਿ ਲੋਕ ਅਜੇ ਵੀ ਕਿੱਥੇ ਖੜ੍ਹੇ ਆ।

Read Latest News and Breaking News at Daily Post TV, Browse for more News

Ad
Ad