Journalism Of Hope
BREAKING NEWS
Punjab Police Transfers: 31 IPS/PPS ਅਫਸਰਾਂ ਦੀਆਂ ਬਦਲੀਆਂ.......ਪੰਜਾਬ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ.....ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ.......ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ.....ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ......ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ, CBI ਤੇ ED ਜਾਂਚ ਦੇ ਹਾਈਕੋਰਟ ਦੇ ਹੁਕਮ ਰੱਦ......ਪੰਜਾਬ ’ਚ ਅੱਜ ਹੋਣ ਵਾਲੀ ਸਰਕਾਰੀ ਬੱਸਾਂ ਦੀ ਹੜਤਾਲ ਟਲੀ, ਠੇਕਾ ਮੁਲਾਜ਼ਮਾਂ ਨੇ ਵਾਪਸ ਲਿਆ ਫ਼ੈਸਲਾ......ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ.......ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਕੈਨੇਡਾ ਪੁਲਿਸ ਵਿੱਚ ਹੋਇਆ ਭਰਤੀ......ਮਾਰੂਤੀ ਤੋਂ ਬਾਅਦ ਹੁਣ ਮਹਿੰਗੀਆਂ ਹੋਣਗੀਆਂ ਟਾਟਾ ਅਤੇ ਹੁੰਡਈ ਦੀਆਂ ਕਾਰਾਂ

ਈਰਾਨ-ਇਜ਼ਰਾਈਲ ਸੰਕਟ ਵਿਚਾਲੇ 3 ਲੱਖ ਟਨ ਪੰਜਾਬੀ ਬਾਸਮਤੀ ਦਾ ਐਕਸਪੋਰਟ ਅਟਕਿਆ

Iran Israel crisis basmati export impact; ਦੇਸ਼ ਤੋਂ ਹਰ ਸਾਲ 20 ਲੱਖ ਟਨ ਦਾ ਐਸਪੋਰਟ ਹੁੰਦਾ ਹੈ, ਜਿਸ ‘ਚ ਲਗਭਗ 25 ਫ਼ੀਸਦੀ ਐਕਸਪੋਰਟ ਈਰਾਨ ਨੂੰ ਹੁੰਦਾ ਹੈ, ਜਦੋਂ ਕਿ 20 ਫ਼ੀਸਦੀ ਐਕਸਪੋਰਟ ਈਰਾਕ ਨੂੰ ਹੁੰਦਾ ਹੈ। ਸਿਰਫ਼ ਪੰਜਾਬ ਦੀ ਐਕਸਪੋਰਟ ‘ਚ ਹਿੱਸੇਦਾਰੀ ਲਗਭਗ 25 ਤੋਂ 30 ਫ਼ੀਸਦੀ ਹੈ। ਇਸ ‘ਚ ਸਭ ਤੋਂ ਜ਼ਿਆਦਾ ਐਕਸਪੋਰਟ ਈਰਾਨ […]
ਲੇਖਕ : ਪ੍ਰਕਾਸ਼ਿਤ: 
ਈਰਾਨ-ਇਜ਼ਰਾਈਲ ਸੰਕਟ ਵਿਚਾਲੇ 3 ਲੱਖ ਟਨ ਪੰਜਾਬੀ ਬਾਸਮਤੀ ਦਾ ਐਕਸਪੋਰਟ ਅਟਕਿਆ

Iran Israel crisis basmati export impact; ਦੇਸ਼ ਤੋਂ ਹਰ ਸਾਲ 20 ਲੱਖ ਟਨ ਦਾ ਐਸਪੋਰਟ ਹੁੰਦਾ ਹੈ, ਜਿਸ ‘ਚ ਲਗਭਗ 25 ਫ਼ੀਸਦੀ ਐਕਸਪੋਰਟ ਈਰਾਨ ਨੂੰ ਹੁੰਦਾ ਹੈ, ਜਦੋਂ ਕਿ 20 ਫ਼ੀਸਦੀ ਐਕਸਪੋਰਟ ਈਰਾਕ ਨੂੰ ਹੁੰਦਾ ਹੈ। ਸਿਰਫ਼ ਪੰਜਾਬ ਦੀ ਐਕਸਪੋਰਟ ‘ਚ ਹਿੱਸੇਦਾਰੀ ਲਗਭਗ 25 ਤੋਂ 30 ਫ਼ੀਸਦੀ ਹੈ। ਇਸ ‘ਚ ਸਭ ਤੋਂ ਜ਼ਿਆਦਾ ਐਕਸਪੋਰਟ ਈਰਾਨ ਨੂੰ ਹੁੰਦਾ ਹੈ। ਬਾਕੀ ਮੱਧ-ਪੂਰਬੀ ਦੇਸ਼ਾਂ ‘ਚ ਵੀ ਐਕਸਪੋਰਟ ਹੁੰਦਾ ਹੈ।

ਈਰਾਨ-ਇਜ਼ਰਾਈਲ ਸੰਕਟ ਵਿਚਕਾਰ ਪੰਜਾਬ ਦੇ ਬਾਸਮਤੀ ਐਕਸਪੋਰਟ ਦੀ ਚਿੰਤਾ ਵੱਧ ਗਈ ਹੈ, ਕਿਉਂਕਿ ਯੁੱਧ ਦੇ ਹਾਲਾਤਾਂ ਵਿਚਕਾਰ ਬਾਸਮਤੀ ਦੇ ਐਕਸਪੋਰਟ ‘ਤੇ ਸੰਕਟ ਛਾ ਗਿਆ ਹੈ। ਈਰਾਨ ਤੇ ਬਾਕੀ ਦੇਸ਼ਾਂ ਤੋਂ 10 ਲੱਖ ਟਨ ਬਾਸਮਤੀ ਦਾ ਆਰਡਰ ਹੈ, ਜਿਸ ‘ਚ ਸਿਰਫ਼ ਪੰਜਾਬ ਤੋਂ ਹੀ ਤਿੰਨ ਲੱਖ ਟਨ ਬਾਸਮਤੀ ਦਾ ਐਕਸਪੋਰਟ ਵਿਚਕਾਰ ਹੀ ਅਟਕ ਗਿਆ ਹੈ।

ਬਾਸਮਤੀ ਐਕਸਪੋਰਟਰਾਂ ਦਾ ਕਹਿਣਾ ਹੈ ਕਿ ਜੇਕਰ ਸਥਿਤੀ ਜਲਦੀ ਆਮ ਵਾਂਗ ਨਾ ਹੋਈ ਦਾ ਘਰੇਲੂ ਬਾਸਮਤੀ ਦੇ ਭਾਅ ਡਿੱਗ ਜਾਣਗੇ, ਜਿਸ ‘ਚ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਵੇਗਾ।

ਇਜ਼ਰਾਈਲ-ਅਮਰੀਕਾ ਦੇ ਸਾਂਝੇ ਹਮਲਿਆਂ ਤੋਂ ਬਾਅਦ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿੱਥੋਂ ਬਾਸਮਤੀ ਦਾ ਐਕਸਪੋਰਟ ਹੁੰਦਾ ਹੈ। ਇਹ ਸਿਰਫ਼ ਈਰਾਨ ਹੀ ਨਹੀਂ ਸਗੋਂ ਸਉਦੀ ਅਰਬ, ਈਰਾਕ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਖਾੜੀ ਦੇਸ਼ਾਂ ਨੂੰ ਵੀ ਐਕਸਪੋਰਟ ਨਾਲ ਜੋੜਦਾ ਹੈ, ਪਰ ਹੁਣ ਇਸ ਦੇ ਬੰਦ ਹੋਣ ਦੇ ਨਾਲ ਗੁਜਰਾਤ ਤੇ ਈਰਾਨ ਬੰਦਰਗਾਹ ‘ਤੇ ਹੀ ਮਾਲ ਫਸਿਆ ਹੋਇਆ ਹੈ। ਇਸ ਨਾਲ ਬਾਸਮਤੀ ਦੇ ਖ਼ਰਾਬ ਹੋਣ ਦਾ ਡਰ ਹੈ।

ਦੇਸ਼ ਤੋਂ ਹਰ ਸਾਲ 20 ਲੱਖ ਟਨ ਦਾ ਐਸਪੋਰਟ ਹੁੰਦਾ ਹੈ, ਜਿਸ ‘ਚ ਲਗਭਗ 25 ਫ਼ੀਸਦੀ ਐਕਸਪੋਰਟ ਈਰਾਨ ਨੂੰ ਹੁੰਦਾ ਹੈ, ਜਦੋਂ ਕਿ 20 ਫ਼ੀਸਦੀ ਐਕਸਪੋਰਟ ਈਰਾਕ ਨੂੰ ਹੁੰਦਾ ਹੈ। ਸਿਰਫ਼ ਪੰਜਾਬ ਦੀ ਐਕਸਪੋਰਟ ‘ਚ ਹਿੱਸੇਦਾਰੀ ਲਗਭਗ 25 ਤੋਂ 30 ਫ਼ੀਸਦੀ ਹੈ। ਇਸ ‘ਚ ਸਭ ਤੋਂ ਜ਼ਿਆਦਾ ਐਕਸਪੋਰਟ ਈਰਾਨ ਨੂੰ ਹੁੰਦਾ ਹੈ। ਬਾਕੀ ਮੱਧ-ਪੂਰਬੀ ਦੇਸ਼ਾਂ ‘ਚ ਵੀ ਐਕਸਪੋਰਟ ਹੁੰਦਾ ਹੈ।

ਹਵਾਈ ਆਵਾਜਾਈ ‘ਤੇ ਵੀ ਅਸਰ

ਇਸ ਜੰਗ ਦਾ ਸਿੱਧਾ ਅਸਰ ਹੁਣ ਭਾਰਤ, ਖ਼ਾਸ ਕਰਕੇ ਪੰਜਾਬ ਤੇ ਚੰਡੀਗੜ੍ਹ ਦੀ ਹਵਾਈ ਆਵਾਜਾਈ ‘ਤੇ ਸਾਫ਼ ਨਜ਼ਰ ਆਉਣ ਲੱਗ ਪਿਆ ਹੈ। ਸੁਰੱਖਿਆ ਕਾਰਨਾਂ ਤੇ ਕਈ ਦੇਸ਼ਾਂ ਵੱਲੋਂ ਆਪਣੇ ਏਅਰਸਪੇਸ ਬੰਦ ਕੀਤੇ ਜਾਣ ਕਾਰਨ ਸੰਯੁਕਤ ਅਰਬ ਅਮੀਰਾਤ, ਦੁਬਈ, ਸ਼ਾਰਜਾਹ, ਕਤਰ ਤੇ ਹੋਰ ਖਾੜੀ ਦੇਸ਼ਾਂ ਵੱਲ ਜਾਣ ਵਾਲੀਆਂ ਉਡਾਣਾਂ ਵੱਡੇ ਪੱਧਰ ਤੇ ਰੱਦ ਕਰ ਦਿੱਤੀਆਂ ਗਈਆਂ ਹਨ।

ਇਸ ਖ਼ਰਾਬ ਸਥਿਤੀ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਪਹੁੰਚਣ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੁਬਈ, ਸ਼ਾਰਜਾਹ ਤੇ ਹੋਰ ਮਿਡਲ ਈਸਟ ਦੇਸ਼ਾਂ ਨੂੰ ਜਾਣ ਵਾਲੇ ਸੈਂਕੜੇ ਯਾਤਰੀ ਏਅਰਪੋਰਟ ਤੇ ਫਸੇ ਹੋਏ ਹਨ। ਉਡਾਣਾਂ ਅਚਾਨਕ ਰੱਦ ਹੋਣ ਤੇ ਅਗਲੇ ਸ਼ਡਿਊਲ ਬਾਰੇ ਕੋਈ ਸਪਸ਼ਟ ਜਾਣਕਾਰੀ ਨਾ ਮਿਲਣ ਕਾਰਨ ਯਾਤਰੀਆਂ ‘ਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਵੱਖ-ਵੱਖ ਖਾੜੀ ਦੇਸ਼ਾਂ ਲਈ ਚੱਲਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ।

Read Latest News and Breaking News at Daily Post TV, Browse for more News

Ad
Ad

Punjab District News