Journalism Of Hope
BREAKING NEWS
CM ਭਗਵੰਤ ਮਾਨ ਵੱਲੋਂ ਬਿਜਲੀ ਬਿੱਲਾਂ ਦੀ ਵਸੂਲੀ ਲਈ OTS ਸਕੀਮ ਦਾ ਐਲਾਨ, ਵਿਆਜ ਅਤੇ ਜੁਰਮਾਨੇ ਹੋਣਗੇ ਮੁਆਫ਼......ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਵਲੋਂ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ.....ਚੌਥੇ ਵਨਡੇ ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 334 ਦੌੜਾਂ ਦਾ ਟੀਚਾ, ਵਿਲ ਯੰਗ ਨੇ ਜੜਿਆ ਸੈਂਕੜਾ.....ਬੀਬੀ ਜਗੀਰ ਕੌਰ ਦੀ 15 ਨਵੰਬਰ ਨੂੰ ਅਕਾਲੀ ਦਲ ’ਚ ਹੋਵੇਗੀ ਵਾਪਸੀ......ਲਾਤਿਨ ਗ੍ਰੈਮੀ ਐਵਾਰਡਜ਼ 2026 ਦੇ ਮੰਚ ’ਤੇ ਛਾਏ ਦਿਲਜੀਤ ਦੋਸਾਂਝ, ਕੌਮਾਂਤਰੀ ਕਲਾਕਾਰਾਂ ਨਾਲ ਕੀਤੀ ਪੇਸ਼ਕਾਰੀ.....ਵੇਰਕਾ ਦੁੱਧ ਅੱਜ ਤੋਂ ਹੋਇਆ ਮਹਿੰਗਾ, 8 ਰੁਪਏ ਤੱਕ ਵਧੀਆਂ ਕੀਮਤਾਂ.....ਸਿੱਧੂ ਮੂਸੇਵਾਲਾ ਦੇ ਗੀਤ ‘Phantom’ ਦੀ ਰਿਲੀਜ਼ ਨੂੰ ਲੈ ਕੇ ਵਿਵਾਦ: ਮਾਪਿਆਂ ਨੇ ਮਿਊਜ਼ਿਕ ਕੰਪਨੀ ’ਤੇ ਲਾਏ ਬਿਨਾਂ ਮਨਜ਼ੂਰੀ ਗੀਤ ਜਾਰੀ ਕਰਨ ਦੇ ਦੋਸ਼

ਅਮਰੀਕਾ ‘ਚ ਹਵਾਈ ਐਮਰਜੈਂਸੀ, ਦੇਸ਼ ਭਰ ਦੀਆਂ ਉਡਾਣਾਂ ‘ਤੇ ਲੱਗੀ ਰੋਕ; 7 ਹਜ਼ਾਰ ਫਲਾਈਟਾਂ ਪ੍ਰਭਾਵਿਤ

ਨਵੀਂ ਦਿੱਲੀ: ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਹਵਾਈ ਆਵਾਜਾਈ ਪ੍ਰਣਾਲੀ ਵਿੱਚ ਅਚਾਨਕ ਆਈ ਖ਼ਰਾਬੀ ਕਾਰਨ ਦੇਸ਼ ਭਰ ਦੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਗਈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਸੁਰੱਖਿਆ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ। ਇਸ ਕਾਰਨ ਕਰੀਬ 7,000 ਉਡਾਣਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ਵਿੱਚ ਕਈਆਂ ਨੂੰ ਰੱਦ ਕਰਨਾ ਪਿਆ ਅਤੇ ਕਈਆਂ ਵਿੱਚ ਦੇਰੀ ਹੋਈ। ਨਿਊਯਾਰਕ, ਵਾਸ਼ਿੰਗਟਨ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅਮਰੀਕਾ ‘ਚ ਹਵਾਈ ਐਮਰਜੈਂਸੀ, ਦੇਸ਼ ਭਰ ਦੀਆਂ ਉਡਾਣਾਂ ‘ਤੇ ਲੱਗੀ ਰੋਕ; 7 ਹਜ਼ਾਰ ਫਲਾਈਟਾਂ ਪ੍ਰਭਾਵਿਤ

ਨਵੀਂ ਦਿੱਲੀ: ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਹਵਾਈ ਆਵਾਜਾਈ ਪ੍ਰਣਾਲੀ ਵਿੱਚ ਅਚਾਨਕ ਆਈ ਖ਼ਰਾਬੀ ਕਾਰਨ ਦੇਸ਼ ਭਰ ਦੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਗਈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਸੁਰੱਖਿਆ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ। ਇਸ ਕਾਰਨ ਕਰੀਬ 7,000 ਉਡਾਣਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ਵਿੱਚ ਕਈਆਂ ਨੂੰ ਰੱਦ ਕਰਨਾ ਪਿਆ ਅਤੇ ਕਈਆਂ ਵਿੱਚ ਦੇਰੀ ਹੋਈ। ਨਿਊਯਾਰਕ, ਵਾਸ਼ਿੰਗਟਨ ਅਤੇ ਕੈਲੀਫੋਰਨੀਆ ਸਮੇਤ ਕਈ ਸ਼ਹਿਰਾਂ ਦੇ ਹਵਾਈ ਅੱਡਿਆਂ ‘ਤੇ ਯਾਤਰੀ ਫਸ ਗਏ।

ਟਰਾਂਸਪੋਰਟ ਸਕੱਤਰ ਸੀਨ ਡਫੀ ਮੁਤਾਬਕ, ਦੇਸ਼ ਦੇ 22 ਏਅਰ ਟ੍ਰੈਫਿਕ ਕੰਟਰੋਲ ਸੈਂਟਰਾਂ ਵਿੱਚ ਸੰਚਾਰ ਪ੍ਰਣਾਲੀ ਨਾਲ ਜੁੜੀ ਸਮੱਸਿਆ ਆਈ ਹੈ। ਤਕਨੀਕੀ ਮਾਹਿਰ ਇਸ ਨੂੰ ਠੀਕ ਕਰਨ ਵਿੱਚ ਜੁਟੇ ਹੋਏ ਹਨ। 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਅਮਰੀਕਾ ਵਿੱਚ ਦੇਸ਼ ਭਰ ਦੀਆਂ ਉਡਾਣਾਂ ਰੋਕਣੀਆਂ ਪਈਆਂ ਹਨ। ਇਸ ਤੋਂ ਪਹਿਲਾਂ ਜਨਵਰੀ 2023 ਵਿੱਚ FAA ਦੇ ਮੁੱਖ ਕੰਪਿਊਟਰ ਸਿਸਟਮ ਵਿੱਚ ਖ਼ਰਾਬੀ ਕਾਰਨ ਵੀ ਅਜਿਹੀ ਸਥਿਤੀ ਬਣੀ ਸੀ।

ਸ਼ਿਕਾਗੋ ਤੋਂ ਸ਼ੁਰੂ ਹੋਈਆਂ ਉਡਾਣਾਂ ਰੋਕਣ ਦੀਆਂ ਪਾਬੰਦੀਆਂ
ਰਿਪੋਰਟਾਂ ਮੁਤਾਬਕ, ਉਡਾਣਾਂ ‘ਤੇ ਪਾਬੰਦੀ ਇੱਕੋ ਸਮੇਂ ਪੂਰੇ ਦੇਸ਼ ਵਿੱਚ ਨਹੀਂ ਲਗਾਈ ਗਈ ਸੀ। ਸਭ ਤੋਂ ਪਹਿਲਾਂ ਸ਼ਿਕਾਗੋ ਦੇ ਓ’ਹੇਅਰ ਅਤੇ ਮਿਡਵੇ ਹਵਾਈ ਅੱਡਿਆਂ ‘ਤੇ ਸੰਚਾਰ ਸਬੰਧੀ ਦਿੱਕਤ ਕਾਰਨ ਗਰਾਊਂਡ ਸਟਾਪ ਲਾਗੂ ਕੀਤਾ ਗਿਆ। ਬਾਅਦ ਵਿੱਚ ਜਦੋਂ ਸਮੱਸਿਆ ਦੇਸ਼ ਦੇ ਹੋਰ ਏਅਰ ਟ੍ਰੈਫਿਕ ਕੰਟਰੋਲ ਸੈਂਟਰਾਂ ਤੱਕ ਫੈਲ ਗਈ ਤਾਂ ਸ਼ਾਮ ਕਰੀਬ 3:54 ਵਜੇ ਦੇਸ਼ ਭਰ ਵਿੱਚ ਉਡਾਣਾਂ ਰੋਕਣ ਦਾ ਫ਼ੈਸਲਾ ਲਿਆ ਗਿਆ। FAA ਦੀ ਐਡਵਾਈਜ਼ਰੀ ਵਿੱਚ ਗਰਾਊਂਡ ਸਟਾਪ ਰਾਤ 11:30 ਵਜੇ ਤੱਕ ਲਾਗੂ ਰਹਿਣ ਦੀ ਗੱਲ ਕਹੀ ਗਈ, ਪਰ ਨਾਲ ਹੀ ਅਗਲੇ ਹੁਕਮਾਂ ਤੱਕ ਪਾਬੰਦੀ ਜਾਰੀ ਰਹਿਣ ਦਾ ਵੀ ਜ਼ਿਕਰ ਕੀਤਾ ਗਿਆ। ਇਸ ਲਈ ਤੈਅ ਸਮੇਂ ‘ਤੇ ਉਡਾਣਾਂ ਮੁੜ ਸ਼ੁਰੂ ਹੋਣ ਦੀ ਕੋਈ ਗਾਰੰਟੀ ਨਹੀਂ ਸੀ। ਜਿਹੜੇ ਜਹਾਜ਼ ਪਹਿਲਾਂ ਹੀ ਹਵਾ ਵਿੱਚ ਸਨ, ਉਨ੍ਹਾਂ ਨੂੰ ਲੈਂਡਿੰਗ ਦੀ ਇਜਾਜ਼ਤ ਦਿੱਤੀ ਗਈ, ਜਦਕਿ ਜ਼ਮੀਨ ‘ਤੇ ਖੜ੍ਹੇ ਜਹਾਜ਼ਾਂ ਦੇ ਉਡਾਣ ਭਰਨ ‘ਤੇ ਰੋਕ ਲਗਾਈ ਗਈ। ਅਮਰੀਕਾ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਬਾਰੇ ਫ਼ੈਸਲਾ ਵੱਖ-ਵੱਖ ਮਾਮਲਿਆਂ ਦੇ ਆਧਾਰ ‘ਤੇ ਲਿਆ ਜਾਣਾ ਸੀ।

ਨਵੇਂ AI ਸਿਸਟਮ ਨਾਲ ਵੀ ਜੋੜ ਕੇ ਦੇਖੀ ਜਾ ਰਹੀ ਸਮੱਸਿਆ
ਉਡਾਣਾਂ ਮੁੜ ਕਦੋਂ ਸ਼ੁਰੂ ਹੋਣਗੀਆਂ, ਇਸ ਬਾਰੇ ਅਜੇ ਕੋਈ ਸਮਾਂ-ਸੀਮਾ ਨਹੀਂ ਦਿੱਤੀ ਗਈ। ਅਧਿਕਾਰੀਆਂ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਸ ਸਮੱਸਿਆ ਦਾ ਸਬੰਧ ਦੇਸ਼ ਵਿੱਚ ਲਾਗੂ ਕੀਤੇ ਜਾ ਰਹੇ ਨਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਸਿਸਟਮ ਨਾਲ ਤਾਂ ਨਹੀਂ ਹੈ। ਇਹ ਸਿਸਟਮ ਤਕਨੀਕੀ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਜਹਾਜ਼ਾਂ ਦੇ ਰੂਟ ਬਦਲਣ ਸਬੰਧੀ ਸੁਝਾਅ ਦੇਣ ਲਈ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਇਹ ਵਾਸ਼ਿੰਗਟਨ ਡੀਸੀ ਨੇੜੇ ਇੱਕ ਕੇਂਦਰ ਤੋਂ ਕੰਮ ਕਰਦਾ ਹੈ ਅਤੇ ਏਅਰ ਟ੍ਰੈਫਿਕ ਕੰਟਰੋਲ ਸੈਂਟਰਾਂ ਨੂੰ ਸਿਰਫ਼ ਸਿਫ਼ਾਰਸ਼ਾਂ ਭੇਜਦਾ ਹੈ। ਪਿਛਲੇ ਸਾਲ ਅਮਰੀਕੀ ਕਾਂਗਰਸ ਵੱਲੋਂ ਇਸ ਪ੍ਰਾਜੈਕਟ ਲਈ 12.5 ਅਰਬ ਡਾਲਰ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਸਰਕਾਰ ਪੁਰਾਣੀ ਹਵਾਈ ਆਵਾਜਾਈ ਤਕਨੀਕ ਨੂੰ ਬਦਲਣ ਵਿੱਚ ਲੱਗੀ ਹੋਈ ਹੈ। ਹਵਾਈ ਅੱਡਿਆਂ ‘ਤੇ ਪੁਰਾਣੀਆਂ ਤਾਂਬੇ ਦੀਆਂ ਤਾਰਾਂ ਦੀ ਥਾਂ ਫਾਈਬਰ ਆਪਟਿਕ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਪੁਰਾਣੇ ਰੇਡੀਓ ਸਿਸਟਮ ਵੀ ਬਦਲੇ ਜਾ ਰਹੇ ਹਨ। ਹਾਲਾਂਕਿ, ਇਸ ਕੰਮ ਦਾ ਵੱਡਾ ਹਿੱਸਾ ਅਜੇ ਬਾਕੀ ਹੈ।

ਮਾਹਿਰ ਨੇ ਪੁਰਾਣੀ ਤਕਨੀਕ ਨੂੰ ਦੱਸਿਆ ਸੰਭਾਵਿਤ ਕਾਰਨ
ਹਵਾਬਾਜ਼ੀ ਸੁਰੱਖਿਆ ਮਾਹਿਰ ਅਤੇ ਯੂਨਾਈਟਿਡ ਏਅਰਲਾਈਨਜ਼ ਦੇ ਸਾਬਕਾ ਪਾਇਲਟ ਸਟੀਵ ਅਰੋਯੋ ਨੇ ਕਿਹਾ ਕਿ ਇਹ ਸਮੱਸਿਆ ਸਤੰਬਰ ਵਿੱਚ ਅਮਰੀਕਾ ਦੇ ਉੱਤਰ-ਪੂਰਬੀ ਖੇਤਰ ਵਿੱਚ ਆਈ ਸੰਚਾਰ ਪ੍ਰਣਾਲੀ ਦੀ ਖ਼ਰਾਬੀ ਵਰਗੀ ਲੱਗਦੀ ਹੈ, ਜਿਸ ਕਾਰਨ ਸੈਂਕੜੇ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਫ਼ਰਕ ਸਿਰਫ਼ ਇਹ ਹੈ ਕਿ ਇਸ ਵਾਰ ਸਮੱਸਿਆ ਪੂਰੇ ਦੇਸ਼ ਵਿੱਚ ਸਾਹਮਣੇ ਆਈ ਹੈ। ਉਨ੍ਹਾਂ ਮੁਤਾਬਕ, ਇਸ ਦਾ ਕਾਰਨ ਪੁਰਾਣੀ ਤਕਨੀਕ ਹੋ ਸਕਦੀ ਹੈ। ਜੇਕਰ ਪਾਇਲਟ ਨਾਲ ਸੰਪਰਕ ਹੀ ਨਹੀਂ ਹੋ ਸਕਦਾ ਤਾਂ ਜਹਾਜ਼ ਨੂੰ ਹਵਾ ਵਿੱਚ ਭੇਜਣਾ ਸੁਰੱਖਿਅਤ ਨਹੀਂ ਹੈ। ਇਸੇ ਕਾਰਨ ਸੰਚਾਰ ਪ੍ਰਣਾਲੀ ਵਿੱਚ ਖ਼ਰਾਬੀ ਆਉਣ ‘ਤੇ ਜਹਾਜ਼ਾਂ ਨੂੰ ਜ਼ਮੀਨ ‘ਤੇ ਰੋਕਣਾ ਜ਼ਰੂਰੀ ਹੋ ਜਾਂਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News