Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

ਪਰਵਿੰਦਰ ਝੋਟਾ ਦੇ ਹੱਕ ’ਚ ਡਟੇ ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦਾ ਸ਼ੋਅ ਕੀਤਾ ਰੱਦ

Balkaur Singh Sidhu Moosewala Show Cancelled; ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅੱਜ 19 ਅਕਤੂਬਰ ਨੂੰ ਹੋਣ ਵਾਲਾ ਸਿੱਧੂ ਮੂਸੇਵਾਲਾ ਦਾ ‘Signed to God’ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੈਸੇਜ ਰਾਹੀਂ ਸਾਂਝੀ ਕੀਤੀ। ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ, […]
By : Updated On: 19 Oct 2026 08:24:AM
ਪਰਵਿੰਦਰ ਝੋਟਾ ਦੇ ਹੱਕ ’ਚ ਡਟੇ ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦਾ ਸ਼ੋਅ ਕੀਤਾ ਰੱਦ

Balkaur Singh Sidhu Moosewala Show Cancelled; ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅੱਜ 19 ਅਕਤੂਬਰ ਨੂੰ ਹੋਣ ਵਾਲਾ ਸਿੱਧੂ ਮੂਸੇਵਾਲਾ ਦਾ ‘Signed to God’ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੈਸੇਜ ਰਾਹੀਂ ਸਾਂਝੀ ਕੀਤੀ। ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ, ਪਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਆਖ਼ਰੀ ਸਮੇਂ ’ਤੇ ਇਸ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ।

ਬਲਕੌਰ ਸਿੰਘ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਵੀ ਉਨ੍ਹਾਂ ਦੇ ਪੁੱਤਰ ਵਰਗਾ ਸੀ ਅਤੇ ਉਨ੍ਹਾਂ ਨੂੰ ਉਸ ਦੀ ਮੌਤ ਦਾ ਬੇਹੱਦ ਦੁੱਖ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਝੋਟਾ ਦੀ ਮੌਤ ਤੋਂ ਬਾਅਦ ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸਿੱਧੂ ਮੂਸੇਵਾਲਾ ਦਾ ‘Signed to God’ ਟੂਰ ਫ਼ਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਆਪਣਾ ਹਲਕਾ ਮਾਨਸਾ ਅਤੇ ਪੰਜਾਬ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕੈਲਗਰੀ ਅਤੇ ਅਮਰੀਕਾ ਵਿੱਚ ਬੈਠੇ ਆਪਣੇ ਸਾਰੇ ਭਰਾਵਾਂ ਤੇ ਚਾਹੁਣ ਵਾਲਿਆਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਇਸ ਵਾਰ ਉਨ੍ਹਾਂ ਵਿਚਕਾਰ ਨਹੀਂ ਪਹੁੰਚ ਸਕੇ।

ਉਨ੍ਹਾਂ ਨੇ ਵਾਅਦਾ ਕੀਤਾ ਕਿ ਬਹੁਤ ਜਲਦੀ ਇਹ ਸ਼ੋਅ ਮੁੜ ਕਰਵਾਇਆ ਜਾਵੇਗਾ ਅਤੇ ਇਸ ਵਾਰ ਪਹਿਲਾਂ ਨਾਲੋਂ ਵੀ ਬਿਹਤਰ ਸ਼ੋਅ ਲੈ ਕੇ ਆਉਣਗੇ।

ਨੀਰੂ ਬਾਜਵਾ ਵੀ ਫ਼ਿਲਮ ‘ਥਾਪੀ’ ਨੂੰ ਕਰ ਚੁੱਕੇ ਹਨ ਮੁਲਤਵੀ

ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਬਣੇ ਮਾਹੌਲ ਦੇ ਮੱਦੇਨਜ਼ਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਆਪਣੀ ਫ਼ਿਲਮ ‘ਥਾਪੀ’ ਨੂੰ ਫ਼ਿਲਹਾਲ ਰੋਕਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਜੋ ਵੀ ਹਨ, ਪੰਜਾਬ ਦੀ ਬਦੌਲਤ ਹਨ ਅਤੇ ਹਾਲਾਤ ਠੀਕ ਹੋਣ ਤੋਂ ਬਾਅਦ ਹੀ ਫ਼ਿਲਮ ਦਿਖਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਫ਼ਿਲਮ ‘ਥਾਪੀ’ 16 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਪਰ ਨੀਰੂ ਬਾਜਵਾ ਨੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਇਸ ਨੂੰ ਫ਼ਿਲਹਾਲ ਹੋਲਡ ਕਰਨ ਦਾ ਫ਼ੈਸਲਾ ਕੀਤਾ।

Read Latest News and Breaking News at Daily Post TV, Browse for more News

Ad
Ad

Punjab District News