ਬਰਨਾਲਾ: ਪਿੰਡ ਚੰਨਣਵਾਲ ਵਿੱਚ ਪ੍ਰਵਾਸੀ ਮਜ਼ਦੂਰ ਦੀ ਦਰਦਨਾਕ ਮੌਤ
Punjab News: ਬਰਨਾਲਾ ਦੇ ਪਿੰਡ ਚੰਨਣਵਾਲ ਵਿੱਚ ਇੱਕ ਦੁਰਘਟਨਾ ਵਿੱਚ ਪ੍ਰਵਾਸੀ ਮਜ਼ਦੂਰ ਚਾਂਦ ਕਿਸ਼ੋਰ ਦੀ ਮੌਤ ਹੋ ਗਈ। ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਾਰ, ਉਹ ਕਣਕ ਦੀ ਬਜਾਈ ਕਰ ਰਿਹਾ ਸੀ, ਜਦ ਉਸਦਾ ਪੈਰ ਫਿਸਲਣ ਕਾਰਨ ਹੈਪੀ ਸੀਡਰ ਅਤੇ ਟਰੈਕਟਰ ਦੇ ਵਿਚਕਾਰ ਫਸ ਗਿਆ। ਇਸ ਘਟਨਾ ਵਿੱਚ ਉਸਦੇ ਹੈਪੀ ਸੀਡਰ ਨਾਲ ਟਕਰਾਉਣ ਕਾਰਨ ਉਸਦੇ ਚੀਥੜੇ ਉੱਡ […]
By :
Khushi
Updated On: 10 Nov 2025 11:29:AM
Punjab News: ਬਰਨਾਲਾ ਦੇ ਪਿੰਡ ਚੰਨਣਵਾਲ ਵਿੱਚ ਇੱਕ ਦੁਰਘਟਨਾ ਵਿੱਚ ਪ੍ਰਵਾਸੀ ਮਜ਼ਦੂਰ ਚਾਂਦ ਕਿਸ਼ੋਰ ਦੀ ਮੌਤ ਹੋ ਗਈ। ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਾਰ, ਉਹ ਕਣਕ ਦੀ ਬਜਾਈ ਕਰ ਰਿਹਾ ਸੀ, ਜਦ ਉਸਦਾ ਪੈਰ ਫਿਸਲਣ ਕਾਰਨ ਹੈਪੀ ਸੀਡਰ ਅਤੇ ਟਰੈਕਟਰ ਦੇ ਵਿਚਕਾਰ ਫਸ ਗਿਆ। ਇਸ ਘਟਨਾ ਵਿੱਚ ਉਸਦੇ ਹੈਪੀ ਸੀਡਰ ਨਾਲ ਟਕਰਾਉਣ ਕਾਰਨ ਉਸਦੇ ਚੀਥੜੇ ਉੱਡ ਗਏ ਅਤੇ ਦਰਦਨਾਕ ਮੌਤ ਹੋ ਗਈ।
- ਮੌਕੇ ‘ਤੇ ਪੁਲਿਸ ਦੇ ਅਧਿਕਾਰੀ ਏਐਸਆਈ ਲਾਭ ਸਿੰਘ ਨੇ ਦੱਸਿਆ ਕਿ ਮੌਤ ਦੀ ਘਟਨਾ ਕਿਸਾਨ ਕੇਵਲ ਸਿੰਘ ਦੇ ਖੇਤ ਵਿੱਚ ਵਾਪਰੀ।
- ਮ੍ਰਿਤਕ ਚਾਂਦ ਕਿਸ਼ੋਰ 6 ਮਹੀਨੇ ਪਹਿਲਾਂ ਹੀ ਪ੍ਰਵਾਸੀ ਮਜ਼ਦੂਰ ਵਜੋਂ ਇੱਥੇ ਆਇਆ ਸੀ।
- ਮ੍ਰਿਤਕ ਦੀ ਪਤਨੀ ਨਿਰਮਲਾ ਦੇਵੀ ਅਤੇ ਤਿੰਨ ਧੀਆਂ (2 ਮਹੀਨੇ, 5 ਸਾਲ ਅਤੇ 8 ਸਾਲ) ਰਹਿ ਗਈਆਂ ਹਨ।
ਪਰਿਵਾਰ ਦੀ ਹਾਲਤ
ਮੌਤ ਤੋਂ ਬਾਅਦ ਪਰਿਵਾਰ ਵਿੱਚ ਗਹਿਰਾ ਸ਼ੋਕ ਹੈ। ਪਰਿਵਾਰ ਦੇ ਮੈਂਬਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਇਕਲੌਤਾ ਕਮਾਊ ਸੀ, ਜਿਸਦੀ ਮੌਤ ਨਾਲ ਪਰਿਵਾਰ ਵਿੱਤ ਦੀ ਸਮੱਸਿਆ ਵਿੱਚ ਫਸ ਗਿਆ ਹੈ।
ਕਾਨੂੰਨੀ ਕਾਰਵਾਈ
ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਤੇ ਧਾਰਾ 194 ਬੀਐਨਐਸ ਤਹਿਤ ਮਾਮਲਾ ਦਰਜ ਕੀਤਾ। ਮੌਤ ਦੀ ਪੁਸ਼ਟੀ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾ ਦੇ ਹਵਾਲੇ ਕੀਤੀ ਗਈ ।