ਬਰਨਾਲਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਭਾਨਾ ਸਿੱਧੂ, ਸਮਰਥਕਾਂ ਨੇ ਪੁਲਿਸ ਕਾਰਵਾਈ ਦਾ ਕੀਤਾ ਵਿਰੋਧ
Barnala police took Bhana Sidhu into custody; ਬਰਨਾਲਾ ਦੇ ਪੁਲਿਸ ਥਾਣਾ ਧਨੋਲਾ ਦੇ ਐਸਐਚਓ ਲਖਬੀਰ ਸਿੰਘ ਦੀ ਅਗਵਾਈ ਹੇਠ ਅੱਜ ਪਿੰਡ ਕੋਟ ਦੂਨਾ ਵਿਖੇ ਭਾਨਾ ਸਿੱਧੂ ਦੇ ਘਰ ਵਿੱਚ ਪਹੁੰਚੇ ਜਿਥੇ ਕਿ ਧਨੋਲਾ ਪੁਲਿਸ ਨੇ ਭਾਨਾ ਸਿੱਧੂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।
ਭਾਨਾ ਸਿੱਧੂ ਨੂੰ ਧਨੋਲਾ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਸਮਰਥਕ ਅੱਗੇ ਆਏ ਹਨ। ਜਿਨਾਂ ਵਿੱਚੋਂ ਭਾਨਾ ਸਿੱਧੂ ਟੀਮ ਦੇ ਸਮਰਥਕ ਜਥੇਦਾਰ ਗੁਰਪ੍ਰੀਤ ਸਿੰਘ ਮੋੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕੱਲ ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਟਿੱਬੀ ਵਿੱਚ ਲੱਗ ਰਹੀ ਸ਼ਰਾਬ ਫੈਕਟਰੀ ਅਤੇ ਕੈਮੀਕਲ ਫੈਕਟਰੀ ਦੇ ਰੋਸ ਵਜੋਂ ਮਹਿੰਗਾ ਸਿੱਧੂ ਅਤੇ ਉਹਦੇ ਸਮਰਥਕ ਇਸਦਾ ਵਿਰੋਧ ਕਰ ਰਹੇ ਸਨ। ਜਿਸ ਨੂੰ ਲੈ ਕੇ ਰਾਜਸਥਾਨ ਪੁਲਿਸ ਨੇ ਮਹਿੰਗਾ ਸਿੱਧੂ ਸੁਮੇਤ ਸਾਥੀਆਂ ਉੱਪਰ ਝੂਠੇ ਮੁਕਦਮੇ ਦਰਜ ਕਰ ਦਿੱਤੇ। ਝੂਠੇ ਮੁਕਦਮੇ ਦਰਜ ਹੋਣ ਤੋਂ ਬਾਅਦ ਭਾਨਾ ਸਿੱਧੂ ਵੱਲੋਂ ਮਹਿੰਗਾ ਸਿੱਧੂ ਦੇ ਹੱਕ ਵਿੱਚ ਕੱਲ ਹੋ ਰਹੇ ਵੱਡੇ ਇਕੱਠ ਵਿੱਚ ਜਾਣ ਲਈ ਆਪਣੇ ਸਮਰਥਕਾਂ ਨਾਲ ਉਸ ਧਰਨੇ ਵਿੱਚ ਜਾਣਾ ਸੀ।
ਮਹਿੰਗਾ ਸਿੱਧੂ ਅਤੇ ਉਸਦੇ ਸਾਥੀਆਂ ਖਿਲਾਫ ਹੋਏ ਮੁਕਦਮੇ ਦਰਜ ਨੂੰ ਰੱਦ ਕਰਾਉਣ ਲਈ ਵੱਡੇ ਪੱਧਰ ਤੇ ਭਾਨਾ ਸਿੱਧੂ ਦੇ ਜਾਣ ਤੋਂ ਪਹਿਲਾਂ ਹੀ ਅੱਜ ਧਨੋਲਾ ਪੁਲਿਸ ਨੇ ਉਹਦੇ ਪਿੰਡ ਕੋਟ ਦੂਨਾ ਤੋਂ ਭਾਨਾ ਸਿੱਧੂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ । ਜਿੱਥੇ ਧਨੋਲਾ ਪੁਲਿਸ ਥਾਣਾ ਦੇ ਐਸਐਚਓ ਦੀ ਅਗਵਾਈ ਹੇਠ ਪੁਲਿਸ ਪਾਰਟੀ ਆਪਣੀ ਗੱਡੀ ਵਿੱਚ ਬਿਠਾ ਕੇ ਭਾਨਾ ਸਿੱਧੂ ਨੂੰ ਨਾ ਲੈ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ।
ਇਸ ਮੌਕੇ ਭਾਨਾ ਸਿੱਧੂ ਟੀਮ ਦੇ ਸਮਰਥਕ ਜਥੇਦਾਰ ਗੁਰਪ੍ਰੀਤ ਸਿੰਘ ਮੋੜ ਨੇ ਕਿਹਾ ਕਿ ਇਸ ਕਾਰਵਾਈ ਲਈ ਉਹ ਪੁਲਿਸ ਦੀ ਨਿੰਦਾ ਕਰਦੇ ਹਨ। ਪਰ ਉਹ ਵੱਡੀ ਤਦਾਰ ਵਿੱਚ ਭਾਨਾ ਸਿੱਧੂ ਦੇ ਸਮਰਥਕ ਉੱਥੇ ਪਹੁੰਚਣਗੇ।