Journalism Of Hope
BREAKING NEWS
ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਦੀ ਬਦਲੀ ਤਰੀਕ, ਪੜ੍ਹੋ ਹੁਣ ਕਦੋਂ ਹੋਏਗਾ ਸ਼ੋਅ.....LPU ਹਿੰਸਾ ਮਾਮਲਾ: ਵਿਦਿਆਰਥੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ......ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ’ਚ ਫ਼ਿਰੋਜ਼ਪੁਰ ਤੋਂ ਫੌਜੀ ਦੀ ਪਤਨੀ ਗ੍ਰਿਫ਼ਤਾਰ.....ਜਗਤਾਰ ਹਵਾਰਾ ਨੇ ਪੈਰੋਲ ਲਈ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ.....ਵੱਡੀ ਖ਼ਬਰ: CJP ਦੇ ਤਿੰਨੇ ਆਗੂ 23 ਘੰਟਿਆਂ ਬਾਅਦ ਰਿਹਾਅ......ਜੈਸਮੀਨ ਸੈਂਡਲਾਸ ਨੇ ਰੇਨਬੋ ਦੁਪੱਟਾ ਪਹਿਨ ਕੇ LGBTQ+ ਭਾਈਚਾਰੇ ਦੇ ਹੱਕ ’ਚ ਦਿੱਤਾ ਸੁਨੇਹਾ....ਦੁਨੀਆ ਦੇ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 15 ਪ੍ਰੋਫੈਸਰ ਸ਼ਾਮਲ.....ਰੇਲਵੇ ਸਟੇਸ਼ਨ ’ਤੇ ਟਰੇਨ ਮੈਨੇਜਰ ਨਾਲ ਕੁੱਟਮਾਰ ਦਾ ਮਾਮਲਾ, ਸਟੇਸ਼ਨ ਸੁਪਰਡੈਂਟ ਸਸਪੈਂਡ

ਬਠਿੰਡਾ ਦੇ ਭੰਗੜਾ ਗਰੁੱਪ ਦਾ ਪੁਲਿਸ ਵਰਦੀ ‘ਚ ਡਾਂਸ ਵਿਵਾਦਾਂ ‘ਚ, ਪਸ਼ੂ ਭਲਾਈ ਬੋਰਡ ਮੈਂਬਰ ਨੇ ਉਠਾਏ ਸਵਾਲ

ਪੰਜਾਬ ਦੇ ਬਠਿੰਡਾ ਵਿੱਚ ਇੱਕ ਭੰਗੜਾ ਗਰੁੱਪ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਕੀਤਾ ਗਿਆ ਡਾਂਸ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕੇਂਦਰੀ ਪਸ਼ੂ ਭਲਾਈ ਬੋਰਡ ਦੇ ਮੈਂਬਰ ਗੁਰਵਿੰਦਰ ਨੇ ਗੰਭੀਰ ਸਵਾਲ ਉਠਾਉਂਦੇ ਹੋਏ ਪੁਲਿਸ ਤੋਂ ਇਸ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਹੈ। ਗੁਰਵਿੰਦਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਭੰਗੜੇ […]
By : Updated On: 15 Mar 2026 20:42:PM
ਬਠਿੰਡਾ ਦੇ ਭੰਗੜਾ ਗਰੁੱਪ ਦਾ ਪੁਲਿਸ ਵਰਦੀ ‘ਚ ਡਾਂਸ ਵਿਵਾਦਾਂ ‘ਚ, ਪਸ਼ੂ ਭਲਾਈ ਬੋਰਡ ਮੈਂਬਰ ਨੇ ਉਠਾਏ ਸਵਾਲ

ਪੰਜਾਬ ਦੇ ਬਠਿੰਡਾ ਵਿੱਚ ਇੱਕ ਭੰਗੜਾ ਗਰੁੱਪ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਕੀਤਾ ਗਿਆ ਡਾਂਸ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕੇਂਦਰੀ ਪਸ਼ੂ ਭਲਾਈ ਬੋਰਡ ਦੇ ਮੈਂਬਰ ਗੁਰਵਿੰਦਰ ਨੇ ਗੰਭੀਰ ਸਵਾਲ ਉਠਾਉਂਦੇ ਹੋਏ ਪੁਲਿਸ ਤੋਂ ਇਸ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਹੈ।

ਇਸ਼ਤਿਹਾਰ

ਗੁਰਵਿੰਦਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਭੰਗੜੇ ਦੀ ਇੱਕ ਵੀਡੀਓ ਸਾਂਝੀ ਕਰਦੇ ਹੋਏ ਦਾਅਵਾ ਕੀਤਾ ਕਿ ਸੈਂਕੜੇ ਲੋਕਾਂ ਦੇ ਸਾਹਮਣੇ ਭੰਗੜੇ ਅਤੇ ਐਕਟਿੰਗ ਦੀ ਆੜ ਵਿੱਚ ਪੁਲਿਸ ਦੀ ਵਰਦੀ ਦੇ ਸਨਮਾਨ ਨੂੰ ਘਟਾਇਆ ਜਾ ਰਿਹਾ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਪੁਲਿਸ ਵਰਦੀ ਦੇ ਇਸ ਤਰ੍ਹਾਂ ਦੇ ਮਿਸਯੂਜ਼ ‘ਤੇ ਰੋਕ ਲਗਾਈ ਜਾਵੇ।

ਉਨ੍ਹਾਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਸਵਾਲ ਕੀਤਾ ਕਿ ਕੀ ਇਸ ਤਰ੍ਹਾਂ ਸਟੇਜ ‘ਤੇ ਪੁਲਿਸ ਦੀ ਵਰਦੀ, ਲੋਗੋ ਅਤੇ ਬੈਚ ਲਗਾ ਕੇ ਨੱਚਣਾ ਪੁਲਿਸ ਦੀ ਇੱਜ਼ਤ ਨਾਲ ਖਿਲਵਾਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਤੌਰ ‘ਤੇ ਜੇ ਕੋਈ ਨੌਜਵਾਨ ਨਕਲੀ ਹਥਿਆਰਾਂ ਨਾਲ ਵੀਡੀਓ ਜਾਂ ਰੀਲ ਬਣਾਉਂਦਾ ਹੈ ਤਾਂ ਪੁਲਿਸ ਵੱਲੋਂ ਉਸ ‘ਤੇ ਕੇਸ ਦਰਜ ਕੀਤਾ ਜਾਂਦਾ ਹੈ, ਪਰ ਇੱਥੇ ਸੈਂਕੜੇ ਲੋਕਾਂ ਦੇ ਸਾਹਮਣੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ, ਭੰਗੜਾ ਗਰੁੱਪ ਚਲਾਉਣ ਵਾਲੇ ਵਿਪਨ ਨੇ ਇਸ ਮਾਮਲੇ ‘ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਾਬੀ ਫਿਲਮਾਂ ਵਿੱਚ ਵੀ ਐਕਟਿੰਗ ਕਰਦੇ ਹਨ ਅਤੇ ਪ੍ਰਦਰਸ਼ਨ ਦੌਰਾਨ ਵਰਤੀ ਜਾਣ ਵਾਲੀ ਵਰਦੀ ਅਤੇ ਹਥਿਆਰ ਸਾਰੇ ਨਕਲੀ ਹੁੰਦੇ ਹਨ।

ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਚਰਚਾ ਛਿੜੀ ਹੋਈ ਹੈ ਅਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News