ਰੋਪੜ ‘ਚ ਸਰਹਿੰਦ ਨਹਿਰ ‘ਤੇ ਬਣੇ ਪੁਲ ਤੋਂ ਲੰਘਣਾ ਹੈ ਤਾਂ ਸਾਵਧਾਨ! ਚੋਰਾਂ ਨੇ ਕੀਤਾ ਵੱਡਾ ਕਾਰਾ
Punjab News; ਰੋਪੜ, ਸਰਹਿੰਦ ਨਹਿਰ ਦੇ ਉੱਪਰ ਰੋਪੜ-ਚੰਡੀਗੜ੍ਹ ਨੈਸ਼ਨਲ ਹਾਈਵੇ ਲੋਹੇ ਦੇ ਬਣੇ ਪੁੱਲ ਨੂੰ ਹੁਣ ਚੋਰਾਂ ਤੋਂ ਵੱਡਾ ਖਤਰਾ ਪੈਦਾ ਹੋ ਗਿਆ ਹੈ। ਚੋਰਾਂ ਵੱਲੋਂ ਇਸ ਪੁੱਲ ਦੇ ਹੇਠਲੇ ਪਾਸੇ ਲਗਾਈਆਂ ਗਈਆਂ ਸਪੋਰਟਾਂ ਅਤੇ ਐਂਗਲਾਂ ਦੇ ਨੱਟ ਖੋਲੇ ਗਏ ਹਨ ਇੱਕ ਪਾਸਿਓਂ ਚਾਰ ਸਪੋਰਟਾਂ ਦੂਜੇ ਪਾਸਿਓਂ ਤਿੰਨ ਸਪੋਰਟਾਂ ਖੋਲ ਕੇ ਚੋਰ ਆਪਣੇ ਨਾਲ ਲੈ ਗਏ। ਇਸ ਨਾਲ ਪੁੱਲ ਦੇ ਸੁਰੱਖਿਆ ਤੇ ਮਜਬੂਤੀ ਨੂੰ ਇੱਕ ਵੱਡਾ ਖਤਰਾ ਪੈਦਾ ਹੋਇਆ ਹੈ।
ਇਸ ਸਾਰੇ ਮਾਮਲੇ ਦਾ ਉਦੋਂ ਪਤਾ ਲੱਗਿਆ ਜਦੋਂ ਪੁੱਲ ਦੇ ਉੱਤੇ ਇੱਕ ਲਾਈਟ ਲਗਾਣ ਦਾ ਕੰਮ ਕਰਨ ਲਈ ਆਇਆ ਕਰਮਚਾਰੀ ਪੁੱਲ ਦੇ ਹੇਠਾਂ ਉਤਰਿਆ ਤਾਂ ਉਸਨੇ ਦੇਖਿਆ ਕਿ ਕੁਝ ਨੌਜਵਾਨ ਉਸਨੂੰ ਦੇਖ ਕੇ ਭੱਜੇ ਅਤੇ ਜਦੋਂ ਉਸਨੇ ਅੱਗੇ ਜਾ ਕੇ ਦੇਖਿਆ ਤਾਂ ਚੋਰ ਪੁਲ ਦੇ ਨਟ ਖੋਲ ਕੇ ਹੋਰ ਸਪੋਰਟਾਂ ਵੀ ਉਥੋਂ ਚੋਰੀ ਕਰਨ ਦੀ ਤਾਕ ਵਿੱਚ ਸਨ।
ਫਿਲਹਾਲ ਇਹ ਸਾਰੇ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਤੇ ਪੁਲ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਕੋਲ ਜਾ ਚੁੱਕੀ ਹੈ। ਪੁਲ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਇਸ ‘ਤੇ ਅਗਲਾ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ। ਉਹਨਾਂ ਕਿਹਾ ਕਿ ਪੁਲਿਸ ਕੋਲ ਵੀ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਹੈ। ਜੋ ਪ੍ਰਬੰਧ ਪੁਲ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਜਾਣੇ ਹਨ, ਉਹ ਵੀ ਜਲਦ ਕੀਤੇ ਜਾਣਗੇ।।