ਭਾਰਤ ਬੰਦ ਅੱਜ: ਟਰੇਡ ਯੂਨੀਅਨਾਂ ਦੀ ਦੇਸ਼ਵਿਆਪੀ ਹੜਤਾਲ, ਜਾਣੋ ਕੀ ਰਹੇਗਾ ਬੰਦ ਤੇ ਕੀ ਖੁੱਲ੍ਹਾ

Bharat Bandh: ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਅਤੇ ਚਾਰ ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਵੱਲੋਂ ਅੱਜ ਦੇਸ਼ਵਿਆਪੀ ਆਮ ਹੜਤਾਲ ਜਾਂ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਕਈ ਕਿਸਾਨ ਯੂਨੀਅਨਾਂ ਨੇ ਵੀ ਇਸ ਬੰਦ ਨੂੰ ਸਮਰਥਨ ਦਿੱਤਾ ਹੈ। ਹੜਤਾਲ ਕਾਰਨ ਕਈ ਰਾਜਾਂ […]
Khushi
By : Updated On: 12 Feb 2026 07:52:AM
ਭਾਰਤ ਬੰਦ ਅੱਜ: ਟਰੇਡ ਯੂਨੀਅਨਾਂ ਦੀ ਦੇਸ਼ਵਿਆਪੀ ਹੜਤਾਲ, ਜਾਣੋ ਕੀ ਰਹੇਗਾ ਬੰਦ ਤੇ ਕੀ ਖੁੱਲ੍ਹਾ

Bharat Bandh: ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਅਤੇ ਚਾਰ ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਵੱਲੋਂ ਅੱਜ ਦੇਸ਼ਵਿਆਪੀ ਆਮ ਹੜਤਾਲ ਜਾਂ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਕਈ ਕਿਸਾਨ ਯੂਨੀਅਨਾਂ ਨੇ ਵੀ ਇਸ ਬੰਦ ਨੂੰ ਸਮਰਥਨ ਦਿੱਤਾ ਹੈ। ਹੜਤਾਲ ਕਾਰਨ ਕਈ ਰਾਜਾਂ ਵਿੱਚ ਆਵਾਜਾਈ ਅਤੇ ਸਰਕਾਰੀ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਇਹ ਹੜਤਾਲ ਦਾ ਕੀ ਪੂਰਾ ਉਦੇਸ਼ ਕੀ ਹੈ ਅਤੇ ਆਮ ਲੋਕਾਂ ਨੂੰ ਇਸ ਦੌਰਾਨ ਕਿਹੜੀਆਂ ਪ੍ਰੇਸ਼ਾਨੀਆਂ ਆ ਸਕਦੀਆਂ ਹਨ, ਜਿਨ੍ਹਾਂ ਤੋਂ ਬਚਿਆ ਜਾਣਾ ਚਾਹੀਦਾ ਹੈ, ਇਸ ਸਬੰਧੀ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਦੱਸ ਰਹੇ ਹਾਂ ਕਿ – ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਅਤੇ ਕੀ ਬੰਦ ਰਹੇਗਾ…ਪੜ੍ਹੋ ਪੂਰੀ ਰਿਪੋਰਟ…

ਟਰੇਡ ਯੂਨੀਅਨਾਂ ਨੇ ਕਿਉਂ ਦਿੱਤਾ ‘ਭਾਰਤ ਬੰਦ’ ਦਾ ਸੱਦਾ ?

ਟਰੇਡ ਯੂਨੀਅਨਾਂ ਦਾ ਤਰਕ ਹੈ ਕਿ ਚਾਰ ਕਿਰਤ ਕੋਡ, ਜਿਨ੍ਹਾਂ ਨੇ 29 ਪੁਰਾਣੇ ਕਿਰਤ ਕਾਨੂੰਨਾਂ ਦੀ ਥਾਂ ਲਈ ਹੈ, ਮਜਦੂਰਾਂ ਦੀ ਸੁਰੱਖਿਆ ਨੂੰ ਹੋਰ ਕਮਜ਼ੋਰ ਕੀਤਾ ਹੈ ਅਤੇ ਮਾਲਕਾਂ ਨੂੰ ਭਰਤੀ ਅਤੇ ਬਰਖਾਸਤਗੀ ਵਿੱਚ ਵਧੇਰੇ ਲਚਕਤਾ ਦਿੰਦੇ ਹਨ।

ਉਨ੍ਹਾਂ ਨੇ ਨਿੱਜੀਕਰਨ, ਹੌਲੀ ਤਨਖਾਹ ਵਾਧਾ ਅਤੇ ਸਮਾਜਿਕ ਸੁਰੱਖਿਆ ਲਾਭਾਂ ਨਾਲ ਸਬੰਧਤ ਮੁੱਦਿਆਂ ‘ਤੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਹਿੱਸਾ ਲੈਣ ਵਾਲੀਆਂ ਯੂਨੀਅਨਾਂ ਵਿੱਚ ਸੈਂਟਰ ਆਫ਼ ਇੰਡੀਅਨ ਟ੍ਰੇਡ ਯੂਨੀਅਨਜ਼ (CITU), ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (AITUC), ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ (INTUC), ਹਿੰਦ ਮਜ਼ਦੂਰ ਸਭਾ (HMS), ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ (AICCTU), ਲੇਬਰ ਪ੍ਰੋਗਰੈਸਿਵ ਫੈਡਰੇਸ਼ਨ (LPF) ਅਤੇ ਯੂਨਾਈਟਿਡ ਟ੍ਰੇਡ ਯੂਨੀਅਨ ਕਾਂਗਰਸ (UTUC) ਸ਼ਾਮਲ ਹਨ।

ਕੀ ਮੁੱਖ ਮੰਗਾਂ ?

ਟਰੇਡ ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿੱਚ ਜਨਤਕ ਖੇਤਰ ‘ਚ ਭਰਤੀ ਹੋਵੇ ਸ਼ੁਰੂ, ਨਿੱਜੀਕਰਨ, ਆਊਟ-ਸੋਰਸਿੰਗ ਤੇ ਠੇਕਾ ਪ੍ਰਣਾਲੀ ’ਤੇ ਰੋਕ ਲੱਗੇ, ਚਾਰੇ ਲੇਬਰ ਕੋਡ ਰੱਦ ਹੋਣ, ਮਨਰੇਗਾ ਦੀ ਮਜ਼ਦੂਰੀ ਅਤੇ ਦਿਨਾਂ ‘ਚ ਵਾਧਾ ਕੀਤਾ ਜਾਵੇ ਅਤੇ ਸਿੱਖਿਆ, ਸਿਹਤ ਅਤੇ ਰਾਸ਼ਨ ’ਤੇ ਖਰਚਾ ਵਧਾਉਣਾ ਸ਼ਾਮਲ ਹਨ।

ਕੀ ਰਹੇਗਾ ਬੰਦ?

ਭਾਰਤ ਬੰਦ ਦੌਰਾਨ, ਵੱਡੇ ਸ਼ਹਿਰਾਂ ਦੇ ਬਾਜ਼ਾਰ, ਕਈ ਸ਼ਹਿਰਾਂ ‘ਚ ਸਰਕਾਰੀ ਬੈਂਕ, ਜਾਮ ਕਾਰਨ ਆਵਾਜਾਈ ਹੋਵੇਗੀ ਪ੍ਰਭਾਵਿਤ, ਕਈ ਥਾਵਾਂ ’ਤੇ ਬੰਦ ਰਹਿ ਸਕਦੀਆਂ ਹਨ ਬੱਸਾਂ, ਪੰਜਾਬ ‘ਚ ਰੋਡਵੇਜ਼ ਦੇ ਕੱਚੇ ਮੁਲਾਜਮਾਂ ਦੀ ਵੀ ਹੜ੍ਹਤਾਲ ਅਤੇ ਕਈ ਸੂਬਿਆਂ ਜਿਵੇਂ ਕੇਰਲ ਤੇ ਕਰਨਾਟਕ ‘ਚ ਸਕੂਲ-ਕਾਲਜ

ਕੀ ਰਹੇਗਾ ਖੁੱਲ੍ਹਾ?

ਹਸਪਤਾਲ ਤੇ ਮੈਡੀਕਲ ਸੇਵਾਵਾਂ, ਨਿੱਜੀ ਦਫ਼ਤਰ, ਏਅਰਪੋਰਟ, ਏਟੀਐੱਮ, ਹੋਰ ਜ਼ਰੂਰਤ ਦੀਆਂ ਵਸਤਾਂ ਦੇ ਖੁੱਲ੍ਹੇ ਰਹਿਣ ਦੀ ਸੰਭਾਵਨਾ ਹੈ।

Read Latest News and Breaking News at Daily Post TV, Browse for more News

Ad
Ad