Journalism Of Hope
BREAKING NEWS
ਪੰਜਾਬ ਵਿਧਾਨ ਸਭਾ ‘ਚ ਨਸ਼ੇ ਨੂੰ ਲੈ ਕੇ ਚਿੰਤਾਜਨਕ ਤੱਥ ਸਾਹਮਣੇ ਆਏ: 18 ਤੋਂ 35 ਸਾਲ ਦੇ 65% ਨੌਜਵਾਨ ਨਸ਼ੇ ਤੋਂ ਪ੍ਰਭਾਵਿਤ.....ਲੁਧਿਆਣਾ ‘ਚ ਹੰਗਾਮੇ ਤੋਂ ਬਾਅਦ ਭੁਪੇਸ਼ ਬਘੇਲ-ਰਾਜਾ ਵੜਿੰਗ ਦੀਆਂ ਮੀਟਿੰਗਾਂ ਦਾ ਪ੍ਰੋਗਰਾਮ ਬਦਲਿਆ.....ਪੰਜਾਬ ਵਿਧਾਨ ਸਭਾ ਦਾ ਅੱਜ ਪੰਜਵਾਂ ਦਿਨ, ਗੈਰ-ਕਾਨੂੰਨੀ ਮਾਈਨਿੰਗ ਅਤੇ ਗੈਂਗਸਟਰ ਮੁੱਦੇ ‘ਤੇ ਸਿਆਸੀ ਟਕਰਾਅ ਤੇਜ਼

ਲੁਧਿਆਣਾ ‘ਚ ਹੰਗਾਮੇ ਤੋਂ ਬਾਅਦ ਭੁਪੇਸ਼ ਬਘੇਲ-ਰਾਜਾ ਵੜਿੰਗ ਦੀਆਂ ਮੀਟਿੰਗਾਂ ਦਾ ਪ੍ਰੋਗਰਾਮ ਬਦਲਿਆ

Bhupesh Baghel meeting schedule changed: ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਨਵਾਂਸ਼ਹਿਰ ਅਤੇ ਨੰਗਲ ਵਿੱਚ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਹੋਈ ਵਰਕਰ ਮੀਟਿੰਗ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ, ਜਿਸ ਕਾਰਨ ਪਾਰਟੀ ਅੰਦਰ ਧੜੇਬੰਦੀ ਇੱਕ ਵਾਰ ਫਿਰ ਸਾਹਮਣੇ ਆ ਗਈ। […]
Ranjit Singh
By : Updated On: 07 Aug 2026 07:11:AM
ਲੁਧਿਆਣਾ ‘ਚ ਹੰਗਾਮੇ ਤੋਂ ਬਾਅਦ ਭੁਪੇਸ਼ ਬਘੇਲ-ਰਾਜਾ ਵੜਿੰਗ ਦੀਆਂ ਮੀਟਿੰਗਾਂ ਦਾ ਪ੍ਰੋਗਰਾਮ ਬਦਲਿਆ
  • ਅੱਜ ਨਵਾਂਸ਼ਹਿਰ ਤੇ ਨੰਗਲ ਵਿੱਚ ਮੀਟਿੰਗਾਂ

Bhupesh Baghel meeting schedule changed: ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਨਵਾਂਸ਼ਹਿਰ ਅਤੇ ਨੰਗਲ ਵਿੱਚ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਹੋਈ ਵਰਕਰ ਮੀਟਿੰਗ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ, ਜਿਸ ਕਾਰਨ ਪਾਰਟੀ ਅੰਦਰ ਧੜੇਬੰਦੀ ਇੱਕ ਵਾਰ ਫਿਰ ਸਾਹਮਣੇ ਆ ਗਈ।

ਇਸ਼ਤਿਹਾਰ

ਲੁਧਿਆਣਾ ਵਿੱਚ ਕੁਝ ਕਾਂਗਰਸੀ ਸਮਰਥਕ ਭੁਪੇਸ਼ ਬਘੇਲ ਦੀ ਤਸਵੀਰ ਨੂੰ ਜਨਰਲ ਡਾਇਰ ਨਾਲ ਜੋੜਦੀਆਂ ਟੀ-ਸ਼ਰਟਾਂ ਅਤੇ “ਬਘੇਲ ਵਾਪਸ ਜਾਓ” ਦੇ ਨਾਅਰੇ ਵਾਲੀਆਂ ਟੀ-ਸ਼ਰਟਾਂ ਪਾ ਕੇ ਮੀਟਿੰਗ ਵਿੱਚ ਪਹੁੰਚੇ। ਇਸ ਦੌਰਾਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸਟੇਜ ਤੋਂ ਕੀਤੇ ਇੱਕ ਇਸ਼ਾਰੇ ਤੋਂ ਬਾਅਦ ਮਾਹੌਲ ਹੋਰ ਤਣਾਅਪੂਰਨ ਬਣ ਗਿਆ। ਇਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਵਾਰ ਨਾਅਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਹੀਂ, ਸਗੋਂ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿੱਚ ਲਗੇ। ਆਸ਼ੂ ਸਮਰਥਕਾਂ ਨੇ ਦੋਸ਼ ਲਗਾਇਆ ਕਿ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਭੜਕਾਇਆ।

ਦੂਜੇ ਪਾਸੇ, ਰਾਜਾ ਵੜਿੰਗ ਨੇ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ “ਆਰਐਸਐਸ ਦੀਆਂ ਕਠਪੁਤਲੀਆਂ” ਕਰਾਰ ਦਿੰਦਿਆਂ ਮੀਟਿੰਗ ਛੱਡ ਕੇ ਜਾਣ ਲਈ ਕਿਹਾ। ਇਸ ਸਾਰੇ ਘਟਨਾਕ੍ਰਮ ਦੇ ਦਰਮਿਆਨ ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਜ਼ਿਲ੍ਹਾ ਪੱਧਰੀ ਵਰਕਰ ਮੀਟਿੰਗ ਦਾ ਸਥਾਨ ਵੀ ਬਦਲ ਦਿੱਤਾ ਹੈ। ਪਹਿਲਾਂ ਇਹ ਮੀਟਿੰਗ ਰੋਪੜ ਵਿੱਚ ਹੋਣੀ ਸੀ, ਪਰ ਹੁਣ ਇਸ ਨੂੰ ਨੰਗਲ ਵਿੱਚ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਨੇ ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਅਤੇ ਰਾਜਨੀਤਿਕ ਅਟਕਲਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News