Journalism Of Hope
BREAKING NEWS
ਝੋਟਾ ਕਤਲ ਕਾਂਡ: SHO ਬੇਅੰਤ ਕੌਰ ਮੁਅੱਤਲ, DSP ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼....ਪਰਮਿੰਦਰ ਝੋਟਾ ਕਤਲ ਕਾਂਡ: ਕੈਮਿਸਟ ਅਸ਼ਵਨੀ ਦੀ ਪਤਨੀ ਵੀ ਕੇਸ ‘ਚ ਨਾਮਜ਼ਦ !.....ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਪੰਜਾਬ ਬੰਦ.......ਤਿਉਹਾਰੀ ਸੀਜ਼ਨ ’ਚ ਬਾਜ਼ਾਰ ਬੰਦ ਦੀ ਕਾਲ ਤੋਂ ਵਪਾਰੀ ਚਿੰਤਤ, ਦੁਕਾਨਦਾਰਾਂ ਨੇ ਕੀਤੀ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ........ਦੋ ਕਾਰ ਸਵਾਰਾਂ ਵਿਚਾਲੇ ਫਾਇਰਿੰਗ, ਲਪੇਟ ‘ਚ ਆਏ ਬਜ਼ੁਰਗ ਦੀ ਗੋਲੀ ਲੱਗਣ ਨਾਲ ਮੌਤ........ਅੰਮ੍ਰਿਤਸਰ ‘ਚ ਫਿਰੌਤੀ ਨਾ ਦੇਣ ’ਤੇ ਕੱਪੜਾ ਵਪਾਰੀ ’ਤੇ ਫਾਇਰਿੰਗ, ਹਾਲਤ ਗੰਭੀਰ......ਕੈਨੇਡਾ: ਫਿਰੌਤੀ ਤੇ ਗੋਲੀਬਾਰੀ ਦੇ ਮਾਮਲਿਆਂ ’ਚ ਵਾਂਟੇਡ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ, ਸਾਰੇ ਪੰਜਾਬੀ.....ਡਾ. ਹਰਵਿੰਦਰ ਸਿੰਘ ਧਾਲੀਵਾਲ ਬਣੇ PAU ਦੇ ਨਵੇਂ ਵਾਈਸ ਚਾਂਸਲਰ......ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ

UGC-NET ’ਚ ਵੱਡੀ ਗੜਬੜ, ਮੁੜ ਹੋਵੇਗਾ ਇਮਤਿਹਾਨ, NTA ਨੇ ਜਾਰੀ ਕੀਤੀਆਂ ਨਵੀਆਂ ਤਾਰੀਖਾਂ

UGC NET 2026; ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC-NET ਜੂਨ 2026 ਨਾਲ ਜੁੜਿਆ ਵੱਡਾ ਫੈਸਲਾ ਲਿਆ ਹੈ। ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੇ ਪ੍ਰਸ਼ਨ ਪੱਤਰਾਂ ਵਿੱਚ ਗੰਭੀਰ ਗਲਤੀਆਂ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਤਿੰਨਾਂ ਵਿਸ਼ਿਆਂ ਦੀ ਪ੍ਰੀਖਿਆ ਮੁੜ ਕਰਵਾਈ ਜਾਵੇਗੀ। ਇਹ ਫੈਸਲਾ NTA ਵੱਲੋਂ ਬਣਾਈ ਗਈ ਵਿਸ਼ੇਸ਼ ਮਾਹਿਰ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਿਆ ਗਿਆ […]
By : Updated On: 17 Aug 2026 09:24:AM
UGC-NET ’ਚ ਵੱਡੀ ਗੜਬੜ, ਮੁੜ ਹੋਵੇਗਾ ਇਮਤਿਹਾਨ, NTA ਨੇ ਜਾਰੀ ਕੀਤੀਆਂ ਨਵੀਆਂ ਤਾਰੀਖਾਂ

UGC NET 2026; ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC-NET ਜੂਨ 2026 ਨਾਲ ਜੁੜਿਆ ਵੱਡਾ ਫੈਸਲਾ ਲਿਆ ਹੈ। ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੇ ਪ੍ਰਸ਼ਨ ਪੱਤਰਾਂ ਵਿੱਚ ਗੰਭੀਰ ਗਲਤੀਆਂ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਤਿੰਨਾਂ ਵਿਸ਼ਿਆਂ ਦੀ ਪ੍ਰੀਖਿਆ ਮੁੜ ਕਰਵਾਈ ਜਾਵੇਗੀ। ਇਹ ਫੈਸਲਾ NTA ਵੱਲੋਂ ਬਣਾਈ ਗਈ ਵਿਸ਼ੇਸ਼ ਮਾਹਿਰ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ।

ਇਸ਼ਤਿਹਾਰ

NTA ਮੁਤਾਬਕ ਰੀ-ਐਗਜ਼ਾਮ ਲਈ ਉਮੀਦਵਾਰਾਂ ਤੋਂ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ। UGC-NET ਜੂਨ 2026 ਦੀ ਪ੍ਰੀਖਿਆ 22 ਤੋਂ 30 ਜੂਨ ਦਰਮਿਆਨ 87 ਵਿਸ਼ਿਆਂ ਲਈ ਕਰਵਾਈ ਗਈ ਸੀ। ਪ੍ਰੀਖਿਆ ਤੋਂ ਬਾਅਦ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੇ ਪੇਪਰਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਮਿਲੀਆਂ ਸਨ।

ਮਾਮਲੇ ਦੀ ਜਾਂਚ ਲਈ ਬਣਾਈ ਮਾਹਿਰ ਕਮੇਟੀ ਨੇ ਪਾਇਆ ਕਿ ਇਨ੍ਹਾਂ ਤਿੰਨਾਂ ਪੇਪਰਾਂ ਵਿੱਚ ਤੱਥਾਂ, ਟਾਈਪਿੰਗ, ਅਨੁਵਾਦ ਅਤੇ ਵਿਆਕਰਨ ਨਾਲ ਸਬੰਧਤ ਕਈ ਗਲਤੀਆਂ ਸਨ। ਕੁਝ ਪ੍ਰਸਿੱਧ ਵਿਦਵਾਨਾਂ ਦੇ ਨਾਮ ਗਲਤ ਲਿਖੇ ਗਏ ਸਨ, ਕਿਤਾਬਾਂ ਨਾਲ ਜੁੜੇ ਵਿਸ਼ਿਆਂ ਨੂੰ ਸਪੱਸ਼ਟ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ ਸੀ ਅਤੇ ਕੁਝ ਪੁਰਾਣੇ ਸਵਾਲ ਵੀ ਦੁਬਾਰਾ ਪੁੱਛੇ ਗਏ ਸਨ।

ਸਤੰਬਰ ਵਿੱਚ ਹੋਵੇਗੀ ਮੁੜ ਪ੍ਰੀਖਿਆ

NTA ਨੇ ਤਿੰਨਾਂ ਵਿਸ਼ਿਆਂ ਲਈ ਰੀ-ਐਗਜ਼ਾਮ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ। ਅੰਗਰੇਜ਼ੀ ਦੀ ਪ੍ਰੀਖਿਆ 9 ਸਤੰਬਰ 2026 ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ। ਇਸੇ ਦਿਨ ਕਾਮਰਸ ਦੀ ਪ੍ਰੀਖਿਆ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਈ ਜਾਵੇਗੀ। ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ।

ਪ੍ਰੀਖਿਆ ਸਿਟੀ, ਪ੍ਰੀਖਿਆ ਕੇਂਦਰ ਅਤੇ ਐਡਮਿਟ ਕਾਰਡ ਨਾਲ ਸਬੰਧਤ ਜਾਣਕਾਰੀ NTA ਦੀ ਅਧਿਕਾਰਤ ਵੈੱਬਸਾਈਟ ’ਤੇ ਜਲਦ ਉਪਲਬਧ ਕਰਵਾਈ ਜਾਵੇਗੀ।

ਮਾਹਿਰ ਕਮੇਟੀ ਦਾ ਮੰਨਣਾ ਹੈ ਕਿ ਪੇਪਰਾਂ ਵਿੱਚ ਮਿਲੀਆਂ ਗਲਤੀਆਂ ਨੂੰ ਸਿਰਫ਼ ਚੈਲੰਜ ਪ੍ਰਕਿਰਿਆ ਰਾਹੀਂ ਠੀਕ ਕਰਨਾ ਸੰਭਵ ਨਹੀਂ ਹੈ। ਇਸ ਲਈ ਉਮੀਦਵਾਰਾਂ ਦੇ ਹਿੱਤ ਅਤੇ ਪ੍ਰੀਖਿਆ ਦੀ ਨਿਰਪੱਖਤਾ ਨੂੰ ਧਿਆਨ ਵਿੱਚ ਰੱਖਦਿਆਂ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਬਾਕੀ 84 ਵਿਸ਼ਿਆਂ ਦੇ ਨਤੀਜੇ ਪ੍ਰਭਾਵਿਤ ਨਹੀਂ ਹੋਣਗੇ

NTA ਨੇ ਸਪੱਸ਼ਟ ਕੀਤਾ ਹੈ ਕਿ ਬਾਕੀ 84 ਵਿਸ਼ਿਆਂ ਦੇ ਨਤੀਜਿਆਂ ’ਤੇ ਰੀ-ਐਗਜ਼ਾਮ ਦਾ ਕੋਈ ਅਸਰ ਨਹੀਂ ਪਵੇਗਾ। ਇਨ੍ਹਾਂ ਵਿਸ਼ਿਆਂ ਦੇ ਨਤੀਜੇ ਤੈਅ ਸ਼ਡਿਊਲ ਅਨੁਸਾਰ ਹੀ ਜਾਰੀ ਕੀਤੇ ਜਾਣਗੇ।

ਏਜੰਸੀ ਨੇ ਇਹ ਵੀ ਕਿਹਾ ਹੈ ਕਿ ਰੀ-ਐਗਜ਼ਾਮ ਕਾਰਨ JRF ਅਲਾਟਮੈਂਟ, ਅਸਿਸਟੈਂਟ ਪ੍ਰੋਫੈਸਰ ਦੀ ਯੋਗਤਾ ਅਤੇ PhD ਦਾਖਲਾ ਪ੍ਰਕਿਰਿਆ ਵਿੱਚ ਦੇਰੀ ਨਹੀਂ ਹੋਵੇਗੀ। ਅਸਿਸਟੈਂਟ ਪ੍ਰੋਫੈਸਰ ਦੀ ਯੋਗਤਾ ਲਈ ਉਮੀਦਵਾਰਾਂ ਦੀ ਗਿਣਤੀ ਮੂਲ ਪ੍ਰੀਖਿਆ ਜਾਂ ਰੀ-ਟੈਸਟ ਵਿੱਚ ਸ਼ਾਮਲ ਉਮੀਦਵਾਰਾਂ ਦੇ 6 ਫੀਸਦੀ, ਜੋ ਵੀ ਵੱਧ ਹੋਵੇ, ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ। ਪਹਿਲਾਂ ਤੋਂ ਨਿਰਧਾਰਤ ਸੀਟਾਂ ਦੀ ਗਿਣਤੀ ਵੀ ਘੱਟ ਨਹੀਂ ਕੀਤੀ ਜਾਵੇਗੀ।

ਇਸ ਦੌਰਾਨ ਕਾਂਗਰਸ ਆਗੂ ਪਵਨ ਖੇੜਾ ਨੇ ਵੀ UGC-NET ਦੇ ਰੀ-ਐਗਜ਼ਾਮ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ NTA ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਏਜੰਸੀ ਦੀ ਕਾਰਗੁਜ਼ਾਰੀ ’ਤੇ ਨਿਸ਼ਾਨਾ ਸਾਧਦਿਆਂ ਜਵਾਬਦੇਹੀ ਦੀ ਮੰਗ ਕੀਤੀ।

Read Latest News and Breaking News at Daily Post TV, Browse for more News

Ad
Ad

Punjab District News