ਸੰਗਰੂਰ ਦੇ ਖਨੌਰੀ ‘ਚ ਵੱਡਾ ਖਤਰਾ, ਭਾਖੜਾ ਨਹਿਰ ਵਿੱਚੋਂ ਹੋ ਰਿਹਾ ਪਾਣੀ ਲੀਕ
Punjab News; ਸੰਗਰੂਰ ਦੇ ਖਨੌਰੀ ਇਲਾਕੇ ਵਿੱਚ ਘੱਗਰ ਨਦੀ ਦੇ ਉੱਪਰ ਲੰਘ ਰਹੀ ਭਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ,,ਜੋ ਨਜ਼ਦੀਕ ਰਹਿ ਰਹੇ ਲੋਕਾਂ ਲਈ ਵੱਡਾ ਸੰਕਟ ਬਣਦਾ ਨਜ਼ਰ ਆ ਰਿਹਾ ਹੈ। ਕਿਉਂਕਿ ਘੱਗਰ ਨਦੀ ਵਿੱਚ ਵੀ ਮੌਸਮ ਕਾਰਨ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਭਾਖੜਾ ਨਹਿਰ, ਜੋ ਹਿਮਾਚਲ ਤੋਂ ਚਲ […]
By :
Jaspreet Singh
Updated On: 02 Jul 2025 18:07:PM
Punjab News; ਸੰਗਰੂਰ ਦੇ ਖਨੌਰੀ ਇਲਾਕੇ ਵਿੱਚ ਘੱਗਰ ਨਦੀ ਦੇ ਉੱਪਰ ਲੰਘ ਰਹੀ ਭਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ,,ਜੋ ਨਜ਼ਦੀਕ ਰਹਿ ਰਹੇ ਲੋਕਾਂ ਲਈ ਵੱਡਾ ਸੰਕਟ ਬਣਦਾ ਨਜ਼ਰ ਆ ਰਿਹਾ ਹੈ। ਕਿਉਂਕਿ ਘੱਗਰ ਨਦੀ ਵਿੱਚ ਵੀ ਮੌਸਮ ਕਾਰਨ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਭਾਖੜਾ ਨਹਿਰ, ਜੋ ਹਿਮਾਚਲ ਤੋਂ ਚਲ ਕੇ ਪੰਜਾਬ, ਹਰਿਆਣਾ ਰਾਹੀਂ ਰਾਜਸਥਾਨ ਤੱਕ ਜਾਂਦੀ ਹੈ, ਉਸਦਾ ਬਹਾਵ ਰੁਕਣਾ ਮੁਮਕਿਨ ਨਹੀਂ। ਇਹ ਨਾ ਸਿਰਫ਼ ਪੰਜਾਬ ਦੀ ਸਿੰਚਾਈ ਲਈ ਜੀਵਨ ਰੇਖਾ ਹੈ, ਸਗੋਂ ਦੱਖਣੀ ਰਾਜਾਂ ਲਈ ਵੀ ਇਹ ਵੱਡਾ ਸਰੋਤ ਹੈ।ਇਸ ਨਹਿਰ ਵਿੱਚ ਪਾਣੀ ਦਾ ਬਹਾਅ ਕਾਫੀ ਤੇਜ਼ ਹੋਣ ਕਰਕੇ ਲੰਘਣ ਵਾਲੇ ਪੁਲ ਹੇਠੋਂ ਹੋ ਰਹੀ ਲੀਕਜ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਰੂਪ ਧਾਰ ਸਕਦੀ ਹੈ।