Journalism Of Hope
BREAKING NEWS
ਝੋਟਾ ਕਤਲ ਕਾਂਡ: SHO ਬੇਅੰਤ ਕੌਰ ਮੁਅੱਤਲ, DSP ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼....ਪਰਮਿੰਦਰ ਝੋਟਾ ਕਤਲ ਕਾਂਡ: ਕੈਮਿਸਟ ਅਸ਼ਵਨੀ ਦੀ ਪਤਨੀ ਵੀ ਕੇਸ ‘ਚ ਨਾਮਜ਼ਦ !.....ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਪੰਜਾਬ ਬੰਦ.......ਤਿਉਹਾਰੀ ਸੀਜ਼ਨ ’ਚ ਬਾਜ਼ਾਰ ਬੰਦ ਦੀ ਕਾਲ ਤੋਂ ਵਪਾਰੀ ਚਿੰਤਤ, ਦੁਕਾਨਦਾਰਾਂ ਨੇ ਕੀਤੀ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ........ਦੋ ਕਾਰ ਸਵਾਰਾਂ ਵਿਚਾਲੇ ਫਾਇਰਿੰਗ, ਲਪੇਟ ‘ਚ ਆਏ ਬਜ਼ੁਰਗ ਦੀ ਗੋਲੀ ਲੱਗਣ ਨਾਲ ਮੌਤ........ਅੰਮ੍ਰਿਤਸਰ ‘ਚ ਫਿਰੌਤੀ ਨਾ ਦੇਣ ’ਤੇ ਕੱਪੜਾ ਵਪਾਰੀ ’ਤੇ ਫਾਇਰਿੰਗ, ਹਾਲਤ ਗੰਭੀਰ......ਕੈਨੇਡਾ: ਫਿਰੌਤੀ ਤੇ ਗੋਲੀਬਾਰੀ ਦੇ ਮਾਮਲਿਆਂ ’ਚ ਵਾਂਟੇਡ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ, ਸਾਰੇ ਪੰਜਾਬੀ.....ਡਾ. ਹਰਵਿੰਦਰ ਸਿੰਘ ਧਾਲੀਵਾਲ ਬਣੇ PAU ਦੇ ਨਵੇਂ ਵਾਈਸ ਚਾਂਸਲਰ......ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ

ਬਾਲੀਵੁੱਡ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਡਾਇਰੈਕਟਰ ਕੂਕੂ ਕੋਹਲੀ ਦਾ ਦੇਹਾਂਤ

director Kuku Kohli passes away; ਦਿੱਗਜ ਫਿਲਮ ਨਿਰਦੇਸ਼ਕ ਕੂਕੂ ਕੋਹਲੀ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਕੂਕੂ ਕੋਹਲੀ ਨੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੂੰ ਫਿਲਮਾਂ ਵਿੱਚ ਲਾਂਚ ਕੀਤਾ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਕੂਕੂ ਕੋਹਲੀ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾਂ […]
By : Updated On: 25 Aug 2026 21:58:PM
ਬਾਲੀਵੁੱਡ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਡਾਇਰੈਕਟਰ ਕੂਕੂ ਕੋਹਲੀ ਦਾ ਦੇਹਾਂਤ

director Kuku Kohli passes away; ਦਿੱਗਜ ਫਿਲਮ ਨਿਰਦੇਸ਼ਕ ਕੂਕੂ ਕੋਹਲੀ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਕੂਕੂ ਕੋਹਲੀ ਨੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੂੰ ਫਿਲਮਾਂ ਵਿੱਚ ਲਾਂਚ ਕੀਤਾ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ।

ਇਸ਼ਤਿਹਾਰ

ਕੂਕੂ ਕੋਹਲੀ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਫਿਲਮਮੇਕਰ ਅਸ਼ੋਕ ਪੰਡਿਤ ਵੱਲੋਂ ਸਾਂਝੀ ਕੀਤੀ ਗਈ।

ਅਸ਼ੋਕ ਪੰਡਿਤ ਨੇ ਦੱਸਿਆ ਮੌਤ ਦਾ ਕਾਰਨ

ਅਸ਼ੋਕ ਪੰਡਿਤ ਨੇ ਦੱਸਿਆ ਕਿ ਕੂਕੂ ਕੋਹਲੀ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ। ਉਨ੍ਹਾਂ ਨੂੰ ਅਚਾਨਕ ਹਾਰਟ ਅਟੈਕ ਆਇਆ। ਇਸ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਤੰਦਰੁਸਤ ਸਨ।

ਕੂਕੂ ਕੋਹਲੀ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ (IFTDA) ਦੇ ਜਨਰਲ ਸਕੱਤਰ ਵੀ ਰਹੇ। ਉਹ ਮਸ਼ਹੂਰ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਸਨ।

ਉਨ੍ਹਾਂ ਦੀ ਪਹਿਲੀ ਪਤਨੀ ਰੀਟਾ ਕੋਹਲੀ ਤੋਂ ਵੀ ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦੀ ਧੀ ਪੂਜਾ ਕੋਹਲੀ ਪ੍ਰੋਡਿਊਸਰ ਹੈ, ਜਦਕਿ ਕਰਿਸ਼ਮਾ ਨੇ ‘ਏਕ ਥਾ ਟਾਈਗਰ’ ਅਤੇ ‘ਬਜਰੰਗੀ ਭਾਈਜਾਨ’ ਵਰਗੀਆਂ ਫਿਲਮਾਂ ਵਿੱਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ।

ਅਜੇ ਦੇਵਗਨ ਨੂੰ ਕੀਤਾ ਸੀ ਬਾਲੀਵੁੱਡ ‘ਚ ਲਾਂਚ

ਕੂਕੂ ਕੋਹਲੀ ਦੇ ਨਿਰਦੇਸ਼ਕ ਵਜੋਂ ਕਰੀਅਰ ਦੀ ਪਹਿਲੀ ਫਿਲਮ ‘ਫੂਲ ਔਰ ਕਾਂਟੇ’ ਸੀ। ਇਸੇ ਫਿਲਮ ਨਾਲ ਅਜੇ ਦੇਵਗਨ ਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਹ ਫਿਲਮ ਬਾਕਸ ਆਫਿਸ ’ਤੇ ਵੱਡੀ ਹਿੱਟ ਸਾਬਤ ਹੋਈ ਸੀ।

ਇਸ ਫਿਲਮ ਵਿੱਚ ਮਧੂ, ਅਮਰੀਸ਼ ਪੁਰੀ, ਅਰੁਣਾ ਇਰਾਨੀ ਅਤੇ ਜਗਦੀਪ ਵਰਗੇ ਕਲਾਕਾਰ ਨਜ਼ਰ ਆਏ ਸਨ।

ਇਸ ਤੋਂ ਬਾਅਦ ਕੂਕੂ ਕੋਹਲੀ ਨੇ ‘ਕੋਹਰਾਮ’, ‘ਸੁਹਾਗ’, ‘ਹਕੀਕਤ’, ‘ਜੁਲਮੀ’, ‘ਅਨਾਡੀ ਨੰਬਰ 1’ ਅਤੇ ‘ਯੇ ਦਿਲ ਆਸ਼ਿਕਾਨਾ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ।

1994 ਵਿੱਚ ਆਈ ਫਿਲਮ ‘ਸੁਹਾਗ’ ਵਿੱਚ ਵੀ ਅਜੇ ਦੇਵਗਨ ਮੁੱਖ ਭੂਮਿਕਾ ਵਿੱਚ ਸਨ। ਇਸ ਫਿਲਮ ਵਿੱਚ ਪਹਿਲੀ ਵਾਰ ਅਜੇ ਦੇਵਗਨ ਅਤੇ ਅਕਸ਼ੈ ਕੁਮਾਰ ਇਕੱਠੇ ਨਜ਼ਰ ਆਏ ਸਨ।

ਕੂਕੂ ਕੋਹਲੀ ਦੀ ਆਖਰੀ ਨਿਰਦੇਸ਼ਿਤ ਫਿਲਮ ‘ਵੋ ਤੇਰਾ ਨਾਮ ਥਾ’ ਸੀ, ਜੋ ਸਾਲ 2004 ਵਿੱਚ ਰਿਲੀਜ਼ ਹੋਈ ਸੀ।

Read Latest News and Breaking News at Daily Post TV, Browse for more News

Ad
Ad

Punjab District News