Journalism Of Hope
BREAKING NEWS
ਪੰਜਾਬ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ.....ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ.....ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ......ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ, CBI ਤੇ ED ਜਾਂਚ ਦੇ ਹਾਈਕੋਰਟ ਦੇ ਹੁਕਮ ਰੱਦ......ਪੰਜਾਬ ’ਚ ਅੱਜ ਹੋਣ ਵਾਲੀ ਸਰਕਾਰੀ ਬੱਸਾਂ ਦੀ ਹੜਤਾਲ ਟਲੀ, ਠੇਕਾ ਮੁਲਾਜ਼ਮਾਂ ਨੇ ਵਾਪਸ ਲਿਆ ਫ਼ੈਸਲਾ......ਮਿਸ ਯੂਨੀਵਰਸ-2026: ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਤਾਜ.......ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਕੈਨੇਡਾ ਪੁਲਿਸ ਵਿੱਚ ਹੋਇਆ ਭਰਤੀ......ਮਾਰੂਤੀ ਤੋਂ ਬਾਅਦ ਹੁਣ ਮਹਿੰਗੀਆਂ ਹੋਣਗੀਆਂ ਟਾਟਾ ਅਤੇ ਹੁੰਡਈ ਦੀਆਂ ਕਾਰਾਂ

ਇੰਦਰਪ੍ਰੀਤ ਪੈਰੀ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਪੀਯੂਸ਼ ਪਿਪਲਾਨੀ ਨੇ ਕੀਤਾ ਸੀ ਕਤਲ

ਲਾਰੈਂਸ ਬਿਸ਼ਨੋਈ ਨੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਪੀਯੂਸ਼ ਪਿਪਲਾਨੀ ਨੇ ਕੀਤਾ ਹੈ। ਘਟਨਾ ਵਾਲੇ ਦਿਨ ਪੀਯੂਸ਼ ਹੀ ਪੈਰੀ ਨਾਲ ਕਾਰ ’ਚ ਬੈਠਾ ਸੀ ਅਤੇ ਉਸ ਨੂੰ ਟਿੰਬਰ ਮਾਰਕਿਟ ਲੈ ਕੇ ਗਿਆ ਸੀ। ਪੰਜਾਬ ਪੁਲਸ ਨੇ ਪੈਰੀ ਕਤਲ ਮਾਮਲੇ ’ਚ ਪੀਯੂਸ਼ ਦੀ ਇਕ ਵੀਡੀਓ ਪੇਸ਼ ਕੀਤੀ ਹੈ, ਜਿਸ ’ਚ ਦੋਵੇਂ ਇੱਕੋ ਕਾਰ ’ਚ ਬੈਠੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਇੰਦਰਪ੍ਰੀਤ ਪੈਰੀ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਪੀਯੂਸ਼ ਪਿਪਲਾਨੀ ਨੇ ਕੀਤਾ ਸੀ ਕਤਲ

ਲਾਰੈਂਸ ਬਿਸ਼ਨੋਈ ਨੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਪੀਯੂਸ਼ ਪਿਪਲਾਨੀ ਨੇ ਕੀਤਾ ਹੈ। ਘਟਨਾ ਵਾਲੇ ਦਿਨ ਪੀਯੂਸ਼ ਹੀ ਪੈਰੀ ਨਾਲ ਕਾਰ ’ਚ ਬੈਠਾ ਸੀ ਅਤੇ ਉਸ ਨੂੰ ਟਿੰਬਰ ਮਾਰਕਿਟ ਲੈ ਕੇ ਗਿਆ ਸੀ। ਪੰਜਾਬ ਪੁਲਸ ਨੇ ਪੈਰੀ ਕਤਲ ਮਾਮਲੇ ’ਚ ਪੀਯੂਸ਼ ਦੀ ਇਕ ਵੀਡੀਓ ਪੇਸ਼ ਕੀਤੀ ਹੈ, ਜਿਸ ’ਚ ਦੋਵੇਂ ਇੱਕੋ ਕਾਰ ’ਚ ਬੈਠੇ ਹਨ। ਕਤਲ ’ਚ ਵਰਤੀ ਗਈ ਕਰੇਟਾ ਕਾਰ 2024 ’ਚ ਰਾਜਸਥਾਨ ਦੇ ਕੋਟਾ ਤੋਂ ਚੋਰੀ ਹੋਆ ਸੀ। ਕਾਤਲ ਇਸ ਕਾਰ ’ਚ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਸਨ। ਪੀਯੂਸ਼ ਪਿਪਲਾਨੀ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਤੇ ਸਰਗਰਮ ਮੈਂਬਰ ਮੰਨਿਆ ਜਾਂਦਾ ਹੈ।

ਪੈਰੀ ਦਾ ਕਤਲ ਵੀ 5 ਜੂਨ ਨੂੰ ਪੰਚਕੂਲਾ ’ਚ ਕਬੱਡੀ ਖਿਡਾਰੀ ਸੋਨੂੰ ਨੋਲਟਾ ਦੇ ਕਤਲ ਵਾਂਗ ਕੀਤਾ ਗਿਆ ਹੈ। ਪੀਯੂਸ਼ ਤੇ ਅੰਕੁਸ਼ ਕਬੱਡੀ ਖਿਡਾਰੀ ਸੋਨੂੰ ਨੂੰ ਕਾਰ ’ਚ ਬੈਠਾ ਕੇ ਗੋਲੀ ਮਾਰ ਕੇ ਫ਼ਰਾਰ ਹੋ ਗਏ ਸਨ। ਪੁਲਿਸ ਨੂੰ ਸ਼ੁਰੂ ’ਚ ਪੀਯੂਸ਼ ’ਤੇ ਸ਼ੱਕ ਹੋਇਆ ਪਰ ਪੰਜਾਬ ਪੁਲਸ ਨੂੰ ਫੁਟੇਜ ਮਿਲਣ ਤੋਂ ਬਾਅਦ ਸ਼ੱਕ ਪੱਕਾ ਹੋ ਗਿਆ। ਉਸ ਨੇ ਕਬੱਡੀ ਖਿਡਾਰੀ ਦਾ ਕਤਲ ਅਨਮੋਲ ਬਿਸ਼ਨੋਈ ਦੇ ਕਹਿਣ ’ਤੇ ਕੀਤਾ ਸੀ। ਪੰਚਕੂਲਾ ਪੁਲਿਸ ਲਈ ਪੀਯੂਸ਼ ਵਾਂਟੇਡ ਚੱਲ ਰਿਹਾ ਹੈ।
ਲਾਰੈਂਸ ਦੇ ਗਿਰੋਹ ਦੇ ਇਕ ਮੈਂਬਰ ਨੇ ਪੈਰੀ ਦੇ ਕਤਲ ਲਈ ਪੀਯੂਸ਼ ਨੂੰ ਪਿਸਤੌਲ ਮੁਹੱਈਆ ਕਰਵਾਈ ਸੀ। ਘਟਨਾ ਤੋਂ ਬਾਅਦ ਪਿਸਤੌਲ ਗਿਰੋਹ ਦੇ ਮੈਂਬਰ ਨੂੰ ਵਾਪਸ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇਕ ਹਫ਼ਤਾ ਪਹਿਲਾਂ ਗਿਰੋਹ ਦੇ ਮੈਂਬਰ ਨੇ ਪੈਰੀ ਦੀ ਰੇਕੀ ਕਰਨ ਲਈ ਕਾਰ ਵੀ ਦਿੱਤੀ ਸੀ। ਪੀਯੂਸ਼ ਟ੍ਰਾਈਸਿਟੀ ਦੇ ਰੂਟਾਂ ਤੋਂ ਚੰਗੀ ਤਰ੍ਹਾਂ ਜਾਣੂੰ ਹੈ। ਇਸ ਲਈ ਸੈਕਟਰ-26 ’ਚ ਪੈਰੀ ਨੂੰ ਮਾਰਨ ਤੋਂ ਬਾਅਦ ਉਹ ਪੰਚਕੂਲਾ ਗਏ ਸਨ। ਉੱਥੋਂ ਪੀਯੂਸ਼ ਆਪਣੇ ਸਾਥੀ ਨਾਲ ਫ਼ਰਾਰ ਹੋ ਗਿਆ।

Read Latest News and Breaking News at Daily Post TV, Browse for more News

Ad
Ad

Punjab District News