Banner
Banner

ਛੇਹਰਟਾ ਪੁਲਿਸ ਦੀ ਵੱਡੀ ਕਾਮਯਾਬੀ: ਲੁੱਟ-ਖੋਹ ਕਰਨ ਵਾਲੇ 2 ਮੁਲਜ਼ਮ ਕਾਬੂ; ਨਕਲੀ ਨੰਬਰ ਪਲੇਟਾਂ ਤੇ ਜਾਲੀ ਆਰਸੀ ਬਰਾਮਦ

ਅੰਮ੍ਰਿਤਸਰ: ਛੇਹਰਾਟਾ ਥਾਣੇ ਦੀ ਪੁਲਿਸ ਨੇ ਲੁੱਟਪਾਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਰਤਾਰ ਨਗਰ ਦੇ ਰਹਿਣ ਵਾਲੇ ਅਰੁਣਜੀਤ ਸਿੰਘ ਅਤੇ ਜੋਸ਼ਵਾ ਵਜੋਂ ਹੋਈ ਹੈ। ਪੁੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਵਾਰਦਾਤਾਂ ਵਿੱਚ ਵਰਤਿਆ ਜਾਣ ਵਾਲਾ ਮੋਟਰਸਾਇਕਲ, ਮੋਬਾਈਲ ਫੋਨ, ਨਕਲੀ ਨੰਬਰ […]
Khushi
By : Updated On: 15 May 2026 07:30:AM
ਛੇਹਰਟਾ ਪੁਲਿਸ ਦੀ ਵੱਡੀ ਕਾਮਯਾਬੀ: ਲੁੱਟ-ਖੋਹ ਕਰਨ ਵਾਲੇ 2 ਮੁਲਜ਼ਮ ਕਾਬੂ; ਨਕਲੀ ਨੰਬਰ ਪਲੇਟਾਂ ਤੇ ਜਾਲੀ ਆਰਸੀ ਬਰਾਮਦ

ਅੰਮ੍ਰਿਤਸਰ: ਛੇਹਰਾਟਾ ਥਾਣੇ ਦੀ ਪੁਲਿਸ ਨੇ ਲੁੱਟਪਾਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਰਤਾਰ ਨਗਰ ਦੇ ਰਹਿਣ ਵਾਲੇ ਅਰੁਣਜੀਤ ਸਿੰਘ ਅਤੇ ਜੋਸ਼ਵਾ ਵਜੋਂ ਹੋਈ ਹੈ। ਪੁੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਵਾਰਦਾਤਾਂ ਵਿੱਚ ਵਰਤਿਆ ਜਾਣ ਵਾਲਾ ਮੋਟਰਸਾਇਕਲ, ਮੋਬਾਈਲ ਫੋਨ, ਨਕਲੀ ਨੰਬਰ ਪਲੇਟਾਂ ਅਤੇ ਜਾਲੀ ਆਰਸੀ (RC) ਬਰਾਮਦ ਕੀਤੀ ਹੈ।

ਰਾਤ ਸਮੇਂ ਵਾਪਰੀ ਘਟਨਾ

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਨਿਊ ਰਣਜੀਤ ਪੁਰਾ ਦਾ ਰਹਿਣ ਵਾਲਾ ਅਭਿਲਾਸ਼ ਨਾਂ ਦਾ ਨੌਜਵਾਨ ਜਦੋਂ ਰਾਤ ਸਮੇਂ ਆਪਣੀ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ, ਤਾਂ ਮੋਟਰਸਾਈਕਲ ਸਵਾਰ ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਅਭਿਲਾਸ਼ ਵੱਲੋਂ ਬਹਾਦਰੀ ਨਾਲ ਕੀਤੇ ਗਏ ਵਿਰੋਧ ਦੌਰਾਨ ਹੋਈ ਝੜਪ ਵਿੱਚ ਉਹ ਜ਼ਖ਼ਮੀ ਹੋ ਗਿਆ ਸੀ। ਨੌਜਵਾਨ ਦੇ ਰੌਲਾ ਪਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ।

ਨਕਲੀ ਨੰਬਰ ਪਲੇਟਾਂ ਦੀ ਕਰਦੇ ਸੀ ਵਰਤੋਂ

ਥਾਣਾ ਮੁਖੀ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਏਐਸਆਈ ਸੁਖਦੇਵ ਸਿੰਘ ਦੀ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਦਬੋਚ ਲਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮੁਲਜ਼ਮ ਪੁਲਿਸ ਨੂੰ ਗੁੰਮਰਾਹ ਕਰਨ ਲਈ ਮੋਟਰਸਾਈਕਲ ‘ਤੇ ਨਕਲੀ ਨੰਬਰ ਪਲੇਟਾਂ ਲਗਾਉਂਦੇ ਸਨ ਅਤੇ ਆਪਣੇ ਕੋਲ ਜਾਲੀ ਦਸਤਾਵੇਜ਼ ਰੱਖਦੇ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਹੁਣ ਤੱਕ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ।

3 ਦਿਨਾਂ ਦਾ ਰਿਮਾਂਡ ਹਾਸਲ:

ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਕਈ ਅਪਰਾਧਿਕ ਮਾਮਲਿਆਂ ਅਤੇ ਲੁੱਟ-ਖੋਹ ਦੇ ਗਿਰੋਹਾਂ ਬਾਰੇ ਅਹਿਮ ਖੁਲਾਸੇ ਹੋ ਸਕਦੇ ਹਨ।

ਬਰਾਮਦਗੀ

  • ਸਮਾਨ: 2 ਮੋਬਾਈਲ ਫੋਨ, 2 ਨਕਲੀ ਨੰਬਰ ਪਲੇਟਾਂ ਅਤੇ 1 ਜਾਲੀ ਆਰਸੀ
  • ਮੋਟਰਸਾਈਕਲ: PB02 FC 5423

Read Latest News and Breaking News at Daily Post TV, Browse for more News

Ad
Ad