Journalism Of Hope
BREAKING NEWS
PU ਵਿਦਿਆਰਥੀ ਸੰਘ ਚੋਣਾਂ ’ਚ ABVP ਨੇ ਮਾਰੀ ਬਾਜ਼ੀ,ਅੰਕਿਤ ਬਿਧਾਨ ਨੇ ਦੂਜੀ ਵਾਰ ਹਾਸਲ ਕੀਤੀ ਪ੍ਰਧਾਨਗੀ......ਸਟਾਰ ਖਿਡਾਰੀ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ, “ਵਾਮੋਸ ਅਰਜਨਟੀਨਾ”- ਸੰਨਿਆਸ ਮਗਰੋਂ ਮੇਸੀ ਦਾ ਭਾਵੁਕ ਸੰਦੇਸ਼......ਵੱਡੀ ਵਾਰਦਾਤ! ਜੀਜੇ ਦਾ ਬੇਰਹਿਮੀ ਨਾਲ ਕਤਲ, ਸਾਲਿਆਂ ਨੇ ਚਾਕੂਆਂ ਨਾਲ ਕੀਤੇ 83 ਵਾਰ, ਜਾਣੋ ਪੂਰਾ ਮਾਮਲਾ.....ਮੋਰਿੰਡਾ ’ਚ ਖੂਨੀ ਖੇਡ, ਗੱਡੀਆਂ ਨਾਲ ਘੇਰ ਕੇ ਨੌਜਵਾਨਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, 2 ਗੰਭੀਰ ਜ਼ਖ਼ਮੀ.......

ਸੰਗਰੂਰ ‘ਚ ਵੱਡੀ ਵਾਰਦਾਤ, ਘਰ ‘ਚ ਸੁੱਤਾ ਰਿਹਾ ਪਰਿਵਾਰ, ਚੋਰ 24 ਤੋਲੇ ਸੋਨਾ ਤੇ ਨਕਦੀ ਲੈ ਕੇ ਫ਼ਰਾਰ

ਲੌਂਗੋਵਾਲ ਦੇ ਪਿੰਡ ਪਿੰਡੀ ਕੇਰ ਸਿੰਘ ਵਾਲਾ ‘ਚ ਰਾਤ ਦੇ ਅੰਧੇਰੇ ‘ਚ ਚੋਰਾਂ ਨੇ ਮਾਰਿਆ ਡਾਕਾ, ਪਿੰਡ ਵਾਸੀਆਂ ‘ਚ ਦਹਿਸ਼ਤ CCTV ਕੈਮਰੇ ‘ਚ ਕੈਦ ਹੋਇਆ ਸ਼ੱਕੀ ਸਾਈਕਲ ਸਵਾਰ, ਵਾਰ-ਵਾਰ ਫ਼ੋਨ ਕਰਨ ‘ਤੇ ਵੀ ਥਾਣੇ ਨਹੀਂ ਮਿਲੇ SHO ਬਲਵੰਤ ਸਿੰਘ ਲੌਂਗੋਵਾਲ/ਸੰਗਰੂਰ (02 ਜੁਲਾਈ, 2026): ਸੰਗਰੂਰ ਜ਼ਿਲ੍ਹੇ ਦੇ ਥਾਣਾ ਲੌਂਗੋਵਾਲ ਦੇ ਅਧੀਨ ਆਉਂਦੇ ਪਿੰਡ ਪਿੰਡੀ ਕੇਰ ਸਿੰਘ […]
Nishant Malyan
By : Updated On: 02 Jul 2026 10:26:AM
ਸੰਗਰੂਰ ‘ਚ ਵੱਡੀ ਵਾਰਦਾਤ, ਘਰ ‘ਚ ਸੁੱਤਾ ਰਿਹਾ ਪਰਿਵਾਰ, ਚੋਰ 24 ਤੋਲੇ ਸੋਨਾ ਤੇ ਨਕਦੀ ਲੈ ਕੇ ਫ਼ਰਾਰ

ਲੌਂਗੋਵਾਲ ਦੇ ਪਿੰਡ ਪਿੰਡੀ ਕੇਰ ਸਿੰਘ ਵਾਲਾ ‘ਚ ਰਾਤ ਦੇ ਅੰਧੇਰੇ ‘ਚ ਚੋਰਾਂ ਨੇ ਮਾਰਿਆ ਡਾਕਾ, ਪਿੰਡ ਵਾਸੀਆਂ ‘ਚ ਦਹਿਸ਼ਤ

CCTV ਕੈਮਰੇ ‘ਚ ਕੈਦ ਹੋਇਆ ਸ਼ੱਕੀ ਸਾਈਕਲ ਸਵਾਰ, ਵਾਰ-ਵਾਰ ਫ਼ੋਨ ਕਰਨ ‘ਤੇ ਵੀ ਥਾਣੇ ਨਹੀਂ ਮਿਲੇ SHO ਬਲਵੰਤ ਸਿੰਘ

ਲੌਂਗੋਵਾਲ/ਸੰਗਰੂਰ (02 ਜੁਲਾਈ, 2026):

ਇਸ਼ਤਿਹਾਰ

ਸੰਗਰੂਰ ਜ਼ਿਲ੍ਹੇ ਦੇ ਥਾਣਾ ਲੌਂਗੋਵਾਲ ਦੇ ਅਧੀਨ ਆਉਂਦੇ ਪਿੰਡ ਪਿੰਡੀ ਕੇਰ ਸਿੰਘ ਵਾਲਾ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸ਼ਾਤਰ ਚੋਰ ਘਰ ਦਾ ਮੇਨ ਗੇਟ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਜਦੋਂ ਪਰਿਵਾਰ ਸੁੱਤਾ ਰਿਹਾ, ਉਦੋਂ ਚੋਰ ਕਰੀਬ 24 ਤੋਲੇ ਸੋਨਾ ਅਤੇ ਮੋਟੀ ਨਕਦੀ ਲੈ ਕੇ ਰਫ਼ੂ-ਚੱਕਰ ਹੋ ਗਏ। ਇਸ ਘਟਨਾ ਤੋਂ ਬਾਅਦ ਜਿੱਥੇ ਪੂਰੇ ਪਿੰਡ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ, ਉੱਥੇ ਹੀ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ਅਤੇ ਐਸ.ਐਚ.ਓ. (SHO) ਦੇ ਰਵੱਈਏ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਰਾਤ ਕਰੀਬ ਢਾਈ ਵਜੇ ਵਾਪਰੀ ਘਟਨਾ

ਪੀੜਤ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਬੀਤੀ ਰਾਤ ਪਰਿਵਾਰ ਦੇ ਸਾਰੇ ਮੈਂਬਰ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਵੱਖ-ਵੱਖ ਕਮਰਿਆਂ ਵਿੱਚ ਸੁੱਤੇ ਹੋਏ ਸਨ। ਰਾਤ ਦੇ ਕਰੀਬ 2:30 ਵਜੇ ਅਣਪਛਾਤੇ ਚੋਰ ਮੇਨ ਗੇਟ ਦੀ ਜਾਲੀ ਤੋੜ ਕੇ ਬੜੀ ਚਲਾਕੀ ਨਾਲ ਘਰ ਦੇ ਅੰਦਰ ਵੜ ਗਏ। ਇਸ ਤੋਂ ਬਾਅਦ ਚੋਰਾਂ ਨੇ ਦੋ ਕਮਰਿਆਂ ਵਿੱਚ ਪਈਆਂ ਅਲਮਾਰੀਆਂ ਦੇ ਤਾਲੇ ਬੜੀ ਆਸਾਨੀ ਨਾਲ ਤੋੜੇ ਅਤੇ ਉਨ੍ਹਾਂ ਵਿੱਚ ਰੱਖਿਆ ਕਰੀਬ 24 ਤੋਲੇ ਸੋਨਾ (ਜੋ ਕਿ ਘਰ ਦੀ ਪਤਨੀ ਅਤੇ ਚਾਚੀ ਦਾ ਸੀ) ਅਤੇ ਨਕਦੀ ਚੋਰੀ ਕਰ ਲਈ।

ਸਵੇਰੇ ਜਦੋਂ ਪਰਿਵਾਰ ਦੀ ਅੱਖ ਖੁੱਲ੍ਹੀ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ, ਜਿਸ ਨੂੰ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਲੌਂਗੋਵਾਲ ਪੁਲਿਸ ਨੂੰ ਦਿੱਤੀ।

CCTV ਵਿੱਚ ਕੈਦ ਹੋਇਆ ਸ਼ੱਕੀ ਸਾਈਕਲ ਸਵਾਰ

ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਇੱਕ ਦੁਕਾਨ ਦੇ ਸੀਸੀਟੀਵੀ (CCTV) ਕੈਮਰੇ ਦੀ ਫੁਟੇਜ ਚੈੱਕ ਕਰਨ ‘ਤੇ ਪਤਾ ਲੱਗਿਆ ਹੈ ਕਿ ਰਾਤ ਕਰੀਬ ਢਾਈ ਵਜੇ (ਹਾਦਸੇ ਦੇ ਸਮੇਂ) ਇੱਕ ਸ਼ੱਕੀ ਵਿਅਕਤੀ ਸਾਈਕਲ ਲੈ ਕੇ ਉੱਥੋਂ ਲੰਘ ਰਿਹਾ ਹੈ। ਪੀੜਤ ਪਰਿਵਾਰ ਮੁਤਾਬਕ ਇਹ ਫੁਟੇਜ ਚੋਰਾਂ ਤੱਕ ਪਹੁੰਚਣ ਲਈ ਪੁਲਿਸ ਵਾਸਤੇ ਇੱਕ ਬਹੁਤ ਹੀ ਅਹਿਮ ਸੁਰਾਗ ਸਾਬਤ ਹੋ ਸਕਦੀ ਹੈ।

ਮੀਡੀਆ ਨੂੰ ਬਿਆਨ ਦੇਣ ਤੋਂ ਭੱਜੇ SHO ਬਲਵੰਤ ਸਿੰਘ; ਟਾਲ-ਮਟੋਲ ਜਾਰੀ

ਇੱਕ ਪਾਸੇ ਜਿੱਥੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਫ਼ੋਨ ‘ਤੇ ਦੱਸਿਆ ਕਿ ਆਸ-ਪਾਸ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਉੱਥੇ ਹੀ ਦੂਜੇ ਪਾਸੇ ਥਾਣਾ ਲੌਂਗੋਵਾਲ ਦੇ ਮੁਖੀ (SHO) ਬਲਵੰਤ ਸਿੰਘ ਦਾ ਰਵੱਈਆ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਦੇਖਣ ਨੂੰ ਮਿਲਿਆ।

ਜਦੋਂ ਇਸ ਵੱਡੀ ਚੋਰੀ ਸਬੰਧੀ ਪੁਲਿਸ ਦਾ ਪੱਖ ਜਾਣਨ ਲਈ ਐਸ.ਐਚ.ਓ. ਬਲਵੰਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਵਾਰ-ਵਾਰ ਫ਼ੋਨ ਕਾਲਾਂ ਕਰਨ ਦੇ ਬਾਵਜੂਦ ਵੀ ਮਾਮਲੇ ‘ਤੇ ਬਿਆਨ ਦੇਣ ਤੋਂ ਟਾਲ-ਮਟੋਲ ਕਰਦੇ ਰਹੇ। ਹੱਦ ਤਾਂ ਉਦੋਂ ਹੋ ਗਈ ਜਦੋਂ ਉਨ੍ਹਾਂ ਦੇ ਦਿੱਤੇ ਸਮੇਂ ਮੁਤਾਬਕ ਮੀਡੀਆ ਟੀਮ ਪੁਲਿਸ ਥਾਣੇ ਪਹੁੰਚੀ, ਪਰ ਉਹ ਉੱਥੇ ਮੌਜੂਦ ਨਹੀਂ ਸਨ ਅਤੇ ਫ਼ੋਨ ‘ਤੇ ਕਹਿ ਦਿੱਤਾ ਕਿ “ਮੈਂ ਬਾਹਰ ਹਾਂ”। ਪੁਲਿਸ ਇਸ ਗੰਭੀਰ ਵਾਰਦਾਤ ‘ਤੇ ਅਧਿਕਾਰਤ ਬਿਆਨ ਦੇਣ ਤੋਂ ਲਗਾਤਾਰ ਮਨਾ ਕਰਦੀ ਰਹੀ, ਜਿਸ ਕਾਰਨ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News