Journalism Of Hope
BREAKING NEWS
ਬਿਹਾਰ ਅਸ਼ੋਕ ਧਾਮ ਮੰਦਰ ’ਚ ਭਗਦੜ, 7 ਔਰਤਾਂ ਸਮੇਤ 8 ਦੀ ਮੌਤ....ਨਵੇਂ ਅਪਰਾਧਿਕ ਕਾਨੂੰਨਾਂ ਦੇ ਅੰਕੜੇ ਜਾਰੀ, FIR ’ਚ ਹਰਿਆਣਾ ਅੱਗੇ, ਚਾਰਜਸ਼ੀਟ ’ਚ ਚੰਡੀਗੜ੍ਹ ਨੰਬਰ-1,ਪੰਜਾਬ ਦੀ ਕਾਰਗੁਜ਼ਾਰੀ ਸਭ ਤੋਂ ਪਿੱਛੇ....UGC-NET ’ਚ ਵੱਡੀ ਗੜਬੜ, ਮੁੜ ਹੋਵੇਗਾ ਇਮਤਿਹਾਨ, NTA ਨੇ ਜਾਰੀ ਕੀਤੀਆਂ ਨਵੀਆਂ ਤਾਰੀਖਾਂ.....ਪੰਜਾਬ ’ਚ ਮਾਨਸੂਨ ਨੇ ਫੜਿਆ ਜ਼ੋਰ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਚਿਤਾਵਨੀ.....

ਬਿਹਾਰ ਅਸ਼ੋਕ ਧਾਮ ਮੰਦਰ ’ਚ ਭਗਦੜ, 7 ਔਰਤਾਂ ਸਮੇਤ 8 ਦੀ ਮੌਤ

Ashok Dham Temple Accident; ਬਿਹਾਰ ਦੇ ਲਖੀਸਰਾਏ ਸਥਿਤ ਪ੍ਰਸਿੱਧ ਅਸ਼ੋਕ ਧਾਮ ਮੰਦਰ ਵਿੱਚ ਸਾਵਣ ਦੇ ਤੀਜੇ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਮੰਦਰ ਵਿੱਚ ਭਾਰੀ ਭੀੜ ਦੌਰਾਨ ਭਗਦੜ ਮਚਣ ਕਾਰਨ ਘੱਟੋ-ਘੱਟ 8 ਸ਼ਰਧਾਲੂਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 7 ਔਰਤਾਂ ਦੱਸੀਆਂ ਜਾ ਰਹੀਆਂ ਹਨ। ਇਸ ਹਾਦਸੇ ਵਿੱਚ 12 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ […]
Jaspreet Singh
By : Updated On: 17 Aug 2026 10:45:AM
ਬਿਹਾਰ ਅਸ਼ੋਕ ਧਾਮ ਮੰਦਰ ’ਚ ਭਗਦੜ, 7 ਔਰਤਾਂ ਸਮੇਤ 8 ਦੀ ਮੌਤ

Ashok Dham Temple Accident; ਬਿਹਾਰ ਦੇ ਲਖੀਸਰਾਏ ਸਥਿਤ ਪ੍ਰਸਿੱਧ ਅਸ਼ੋਕ ਧਾਮ ਮੰਦਰ ਵਿੱਚ ਸਾਵਣ ਦੇ ਤੀਜੇ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਮੰਦਰ ਵਿੱਚ ਭਾਰੀ ਭੀੜ ਦੌਰਾਨ ਭਗਦੜ ਮਚਣ ਕਾਰਨ ਘੱਟੋ-ਘੱਟ 8 ਸ਼ਰਧਾਲੂਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 7 ਔਰਤਾਂ ਦੱਸੀਆਂ ਜਾ ਰਹੀਆਂ ਹਨ। ਇਸ ਹਾਦਸੇ ਵਿੱਚ 12 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ।

ਇਸ਼ਤਿਹਾਰ

ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਮੁੱਖ ਮੰਤਰੀ ਨੇ ਜਤਾਇਆ ਦੁੱਖ

ਹਾਦਸੇ ’ਤੇ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਮੁਫ਼ਤ ਅਤੇ ਤੁਰੰਤ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਸਾਵਣ ਦੇ ਤੀਜੇ ਸੋਮਵਾਰ ਮੰਦਰ ’ਚ ਭਾਰੀ ਭੀੜ

ਸਾਵਣ ਦੇ ਤੀਜੇ ਸੋਮਵਾਰ ਅਤੇ ਨਾਗ ਪੰਚਮੀ ਦੇ ਮੌਕੇ ’ਤੇ ਬਾਬਾ ਭੋਲੇਨਾਥ ਦੇ ਜਲ ਅਭਿਸ਼ੇਕ ਲਈ ਸਵੇਰ ਤੋਂ ਹੀ ਹਜ਼ਾਰਾਂ ਸ਼ਰਧਾਲੂ ਮੰਦਰ ਵਿੱਚ ਇਕੱਠੇ ਹੋਏ ਸਨ।

ਅਸ਼ੋਕ ਧਾਮ ਮੰਦਰ ਪਰਿਸਰ ਵਿੱਚ ਜਲ ਅਭਿਸ਼ੇਕ ਲਈ ਭਾਰੀ ਭੀੜ ਲੱਗੀ ਹੋਈ ਸੀ। ਇਸੇ ਦੌਰਾਨ ਅਚਾਨਕ ਭਗਦੜ ਮਚ ਗਈ ਅਤੇ ਕਈ ਲੋਕ ਇਸ ਦੀ ਚਪੇਟ ਵਿੱਚ ਆ ਗਏ।

ਕਰੰਟ ਦੀ ਅਫਵਾਹ ਨੇ ਵਿਗਾੜੇ ਹਾਲਾਤ

ਮੁੱਢਲੀ ਜਾਣਕਾਰੀ ਮੁਤਾਬਕ ਭਾਰੀ ਭੀੜ ਵਿਚਕਾਰ ਅਚਾਨਕ ਇੱਕ ਅਫਵਾਹ ਫੈਲ ਗਈ ਕਿ ਬਿਜਲੀ ਦੇ ਡਿੱਗੇ ਹੋਏ ਖੰਭੇ ਵਿੱਚ ਕਰੰਟ ਆ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ ਮੰਦਰ ਵੱਲ ਜਾਣ ਵਾਲੇ ਰਸਤੇ ’ਤੇ ਬਿਜਲੀ ਦਾ ਇੱਕ ਖੰਭਾ ਤਾਰ ਸਮੇਤ ਡਿੱਗ ਗਿਆ ਸੀ। ਸੋਮਵਾਰ ਸਵੇਰੇ ਜਦੋਂ ਹਜ਼ਾਰਾਂ ਸ਼ਰਧਾਲੂ ਲਾਈਨਾਂ ਵਿੱਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਤਾਂ ਕਿਸੇ ਨੇ ਭੀੜ ਵਿੱਚ ਕਰੰਟ ਫੈਲਣ ਦੀ ਗੱਲ ਕਹਿ ਦਿੱਤੀ।

ਇਸ ਅਫਵਾਹ ਨਾਲ ਸ਼ਰਧਾਲੂਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਇਸੇ ਦੌਰਾਨ ਭਗਦੜ ਮਚ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।

Read Latest News and Breaking News at Daily Post TV, Browse for more News

Ad
Ad

Punjab District News