Banner
Banner

“ਪੰਜਾਬ ‘ਚ BJP ਦਾ ਕੋਈ ਆਧਾਰ ਨਹੀਂ”- ਮੰਤਰੀ ਗੁਰਮੀਤ ਸਿੰਘ ਖੁੱਡੀਆਂ

Gurmeet Singh Khuddian; ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਪਬਲਿਕ ਸਕੂਲ (PPS) ਨਾਭਾ ਵਿਖੇ ਹਾਕੀ ਟੂਰਨਾਮੈਂਟ ਮੌਕੇ ਸ਼ਿਰਕਤ ਕਰਨ ਲਈ ਪਹੁੰਚੇ। ਇਸ ਮੌਕੇ ਖੇਤੀਬਾੜੀ ਮੰਤਰੀ ਖੁਡੀਆਂ ਦੇ ਵੱਲੋਂ ਕੇਂਦਰ ਸਰਕਾਰ ਤੇ ਸ਼ਬਦੀ ਹਮਲੇ ਕੀਤੇ। ਮੰਤਰੀ ਨੇ ਕਿਹਾ ਕਿ ਬੀਜੇਪੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ। ਇਸ ਟੂਰਨਾਮੈਂਟ ਵਿੱਚ ਵਿਧਾਇਕ […]
Jaspreet Singh
By : Published: 15 May 2026 21:47:PM
“ਪੰਜਾਬ ‘ਚ BJP ਦਾ ਕੋਈ ਆਧਾਰ ਨਹੀਂ”- ਮੰਤਰੀ ਗੁਰਮੀਤ ਸਿੰਘ ਖੁੱਡੀਆਂ
gurmeet singh khudian

Gurmeet Singh Khuddian; ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਪਬਲਿਕ ਸਕੂਲ (PPS) ਨਾਭਾ ਵਿਖੇ ਹਾਕੀ ਟੂਰਨਾਮੈਂਟ ਮੌਕੇ ਸ਼ਿਰਕਤ ਕਰਨ ਲਈ ਪਹੁੰਚੇ। ਇਸ ਮੌਕੇ ਖੇਤੀਬਾੜੀ ਮੰਤਰੀ ਖੁਡੀਆਂ ਦੇ ਵੱਲੋਂ ਕੇਂਦਰ ਸਰਕਾਰ ਤੇ ਸ਼ਬਦੀ ਹਮਲੇ ਕੀਤੇ। ਮੰਤਰੀ ਨੇ ਕਿਹਾ ਕਿ ਬੀਜੇਪੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ। ਇਸ ਟੂਰਨਾਮੈਂਟ ਵਿੱਚ ਵਿਧਾਇਕ ਗਨੀਵ ਕੌਰ ਮਜੀਠੀਆ ਵੀ ਪਹੁੰਚੇ ਹੋਏ ਸਨ।

ਦੇਸ਼ ਅੰਦਰ ਵਧੀਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਾਰ ਕਰਦਿਆ ਕਿਹਾ ਕਿ ਮੈਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦਾ ਹਾਂ।

ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਬਾਰੇ ਬੋਲਦਿਆਂ ਮੰਤਰੀ ਖੁੱਡੀਆਂ ਨੇ ਕਿਹਾ ਕੀ ਪੰਜਾਬ ਦੇ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ। ਪੰਜਾਬ ਅੰਦਰ ਸ਼ਾਂਤਮਈ ਚੋਣਾਂ ਹੋਣਗੀਆਂ।

ਇਸ ਮੌਕੇ ਤੇ ਮੰਤਰੀ ਨੇ ਕਿਹਾ ਕਿ ਸੁਰਜੀਤ ਸਿੰਘ ਰੱਖੜਾ ਦਾ ਆਮ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਨਾਲ ਵੱਡਾ ਵੱਲ ਮਿਲੇਗਾ।

ਇਸ ਮੌਕੇ ਖੁੱਡੀਆਂ ਨੇ ਕਿਹਾ ਕਿ ਖਾਲਸਾ ਭਰਿਆ ਭਾਵੇਂ ਕਿ ਬੀਜੇਪੀ ਦਾਅਵਾ ਕਰ ਰਹੀ ਹੈ ਕਿ 2027 ਵਿੱਚ ਅਸੀਂ ਵੱਡੇ ਮਾਰਜਨ ਨਾਲ ਜਿੱਤਾਂਗੇ ਪਰ ਉਹਨਾ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ।

ਇਸ ਮੌਕੇ ਤੇ ਪੰਜਾਬ ਪਬਲਿਕ ਸਕੂਲ ਦੇ ਹੈਡ ਮਾਸਟਰ ਦਿਨੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਪਬਲਿਕ ਸਕੂਲ ਦਾ ਨਾਮ ਪੂਰੇ ਦੇਸ਼ ਭਰ ਵਿੱਚ ਮਸ਼ਹੂਰ ਹੈ। ਇੱਥੇ ਦੇ ਵਿਦਿਆਰਥੀ ਪੜ੍ਹ ਲਿਖ ਕੇ ਵੱਡੇ ਅਹੁਦਿਆਂ ਤੇ ਹਨ ਅਤੇ ਸਾਨੂੰ ਮਾਣ ਹੈ ਕੀ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਨਾਭਾ ਸਕੂਲ ਵਿੱਚ ਪਹੁੰਚੇ ਹਨ।

Read Latest News and Breaking News at Daily Post TV, Browse for more News

Ad
Ad