ਇੰਸਟਾਗ੍ਰਾਮ ’ਤੇ ਵਾਇਰਲ ਕਮਲ ਕੌਰ ਦੀ ਗੱਡੀ ’ਚੋਂ ਮਿਲੀ ਲਾਸ਼
Ludhiana influencer death: ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਰ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੀ ਮੌਤ ਹੋ ਗਈ। ਉਸਦੀ ਲਾਸ਼ ਬਠਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਵਿੱਚੋਂ ਮਿਲੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਮਾਮਲੇ ਦੀ ਜਾਂਚ ਅਜੇ ਵੀ ਕੀਤੀ ਜਾ ਰਹੀ ਹੈ।
ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ। ਉਹ ਅਕਸਰ ਇੰਸਟਾਗ੍ਰਾਮ ‘ਤੇ ਵਿਵਾਦਪੂਰਨ ਅਤੇ ਅਸ਼ਲੀਲ ਰੀਲਾਂ ਬਣਾਉਂਦੀ ਸੀ। ਇੰਸਟਾਗ੍ਰਾਮ ‘ਤੇ ਉਸਦੇ 3.86 ਲੱਖ ਫਾਲੋਅਰ ਹਨ। 7 ਮਹੀਨੇ ਪਹਿਲਾਂ ਅੱਤਵਾਦੀ ਅਰਸ਼ ਡੱਲਾ ਨੇ ਵੀ ਅਸ਼ਲੀਲ ਸਮੱਗਰੀ ਨੂੰ ਲੈ ਕੇ ਕਮਲ ਕੌਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਸਹਾਰਾ ਜਨ ਸੇਵਾ ਸੰਸਥਾ ਦੇ ਵਲੰਟੀਅਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਇੱਕ ਫੋਨ ਆਇਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬਠਿੰਡਾ-ਬਰਨਾਲਾ ਰੋਡ ‘ਤੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਖੜ੍ਹੀ ਹੈ, ਜਿਸ ਵਿੱਚੋਂ ਤੇਜ਼ ਬਦਬੂ ਆ ਰਹੀ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉੱਥੇ ਇੱਕ ਈਓਨ ਕਾਰ ਖੜ੍ਹੀ ਸੀ। ਕਾਰ ਦੇ ਅੰਦਰ ਇੱਕ ਔਰਤ ਦੀ ਲਾਸ਼ ਸੀ, ਜੋ ਕਿ ਕਾਫ਼ੀ ਪੁਰਾਣੀ ਲੱਗ ਰਹੀ ਸੀ। ਕਾਰ ਬੰਦ ਸੀ। ਅਸੀਂ ਕਾਰ ਦਾ ਤਾਲਾ ਖੋਲ੍ਹਿਆ। ਪੁਲਿਸ ਵੀ ਮੌਕੇ ‘ਤੇ ਪਹੁੰਚੀ। ਮ੍ਰਿਤਕ ਦੇ ਕੋਲ ਇੱਕ ਪਰਸ ਅਤੇ ਇੱਕ ਬੈਗ ਮਿਲਿਆ, ਪਰ ਉਸ ਵਿੱਚੋਂ ਕੋਈ ਦਸਤਾਵੇਜ਼ ਨਹੀਂ ਮਿਲੇ।
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਹ ਕਾਰ ਮੰਗਲਵਾਰ ਤੋਂ ਇੱਥੇ ਖੜ੍ਹੀ ਸੀ। ਇਸ ਵਿੱਚ ਇੱਕ ਔਰਤ ਦੀ ਲਾਸ਼ ਮਿਲੀ। ਉਨ੍ਹਾਂ ਦੀ ਟੀਮ ਹਰ ਪੱਖੋਂ ਜਾਂਚ ਕਰ ਰਹੀ ਹੈ। ਔਰਤ ਅੱਧਖੜ ਉਮਰ ਦੀ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਲੱਗਦਾ ਹੈ ਕਿ ਕਤਲ ਕਿਤੇ ਹੋਰ ਕੀਤਾ ਗਿਆ ਸੀ ਅਤੇ ਲਾਸ਼ ਨੂੰ ਇੱਥੇ ਲਿਆ ਕੇ ਛੱਡ ਦਿੱਤਾ ਗਿਆ ਸੀ। ਬਾਕੀ ਸਥਿਤੀ ਪੋਸਟਮਾਰਟਮ ਤੋਂ ਬਾਅਦ ਸਪੱਸ਼ਟ ਹੋ ਜਾਵੇਗੀ। ਕਾਰ ਦੇ ਨੰਬਰ ਤੋਂ ਪਤਾ ਲੱਗਾ ਕਿ ਇਹ ਲਾਸ਼ ਕਮਲ ਕੌਰ ਦੀ ਹੈ।
ਕਮਲ ਕੌਰ ਆਪਣੀ ਮਾਂ ਨਾਲ ਰਹਿੰਦੀ ਸੀ
ਕਮਲ ਕੌਰ ਦੇ ਪਿਤਾ ਦੀ ਮੌਤ ਲਗਭਗ ਡੇਢ ਸਾਲ ਪਹਿਲਾਂ ਹੋਈ ਸੀ। ਉਹ ਆਪਣੀ ਮਾਂ ਨਾਲ ਲੁਧਿਆਣਾ ਦੇ ਸ਼ਿਮਲਾਪੁਰੀ ਵਿੱਚ ਰਹਿੰਦੀ ਸੀ। ਉਸਦੇ ਆਪਣੇ ਭਰਾ ਨਾਲ ਵੀ ਸਬੰਧ ਚੰਗੇ ਨਹੀਂ ਸਨ। ਕਮਲ ਕੌਰ ਅਕਸਰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਲਾਈਵ ਆਉਂਦੀ ਸੀ ਅਤੇ ਆਪਣੇ ਪਰਿਵਾਰਕ ਮੈਂਬਰਾਂ ‘ਤੇ ਦੋਸ਼ ਲਗਾਉਂਦੀ ਸੀ।