Journalism Of Hope
BREAKING NEWS
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ, ਡੀਏ ’ਚ 3 ਫੀਸਦੀ ਵਾਧਾ......ਅਸ਼ਵਨੀ ਦੇ ਮੈਡੀਕਲ ਸਟੋਰ ’ਤੇ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ, FIR ਦਰਜ.....ਪੰਚਕੂਲਾ ਦੇ ਸਕੂਲ ‘ਚ 6 ਸਾਲਾ ਬੱਚੀ ਨਾਲ ਕੁੱਟਮਾਰ ਦਾ ਮਾਮਲਾ: ਬੱਚੀ ਨੂੰ PGI ਤੋਂ ਮਿਲੀ ਛੁੱਟੀ.....ਦਲਜੀਤ ਸਿੰਘ ਦਾ ਸਸਕਾਰ ਚੰਡੀਗੜ੍ਹ ’ਚ ਨਹੀਂ, ਜੱਦੀ ਪਿੰਡ ਭੰਮੇ ਕਲਾਂ ਵਿਖੇ ਕਰਾਂਗੇ: ਪਰਿਵਾਰਕ ਮੈਂਬਰ.....ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਈਡੀ ਦੀ ਰੇਡ ਖ਼ਤਮ.....ਮੋਗਾ ਦੀ ‘ਆਪ’ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ’ਤੇ ਈਡੀ ਦੀ ਰੇਡ.....ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਸਮਾਗਮ ’ਚ ਪਹੁੰਚੇ PM ਮੋਦੀ, ਨਵ-ਵਿਆਹੁਤਾ ਜੋੜੇ ਨੂੰ ਦਿੱਤਾ ਆਸ਼ੀਰਵਾਦ.....ਪੰਜਾਬ ਪੁਲਿਸ ਦਾ ਹਾਈਟੈਕ ਪਲਾਨ: CCTV ਕੈਮਰਿਆਂ ਰਾਹੀਂ ਫੜੇ ਜਾਣਗੇ ਗੈਂਗਸਟਰ......ਰਾਜਸਥਾਨ ’ਚ ਰੇਲਵੇ ਟਰੈਕ ’ਤੇ ਜ਼ੋਰਦਾਰ ਧਮਾਕਾ, ਟਰੇਨ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ

ਪਾਣੀ ਦੀ ਟੈਂਕੀ ‘ਚੋਂ ਮਿਲੀ ਕਾਲਜ ਵਿਦਿਆਰਥਣ ਦੀ ਲਾਸ਼, ਇਲਾਕੇ ‘ਚ ਫ਼ੈਲੀ ਸਨਸਨੀ

Bathinda News; ਬਠਿੰਡਾ ਦੇ ਜੋਗਰ ਪਾਰਕ ਵਿੱਚ ਸਰਕਾਰੀ ਪਾਣੀ ਦੀ ਟੈਂਕੀ ਵਿੱਚੋਂ 19 ਸਾਲਾ ਵਿਦਿਆਰਥਣ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਲਾਸ਼ ਮਿਲਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵੱਲੋਂ ਸ਼ੁਰੂਆਤ ਵਿੱਚ ਵਿਦਿਆਰਥਣ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਜਾਣਕਾਰੀ ਨਹੀਂ ਮਿਲ ਸਕੀ। ਕੁਝ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪਾਣੀ ਦੀ ਟੈਂਕੀ ‘ਚੋਂ ਮਿਲੀ ਕਾਲਜ ਵਿਦਿਆਰਥਣ ਦੀ ਲਾਸ਼, ਇਲਾਕੇ ‘ਚ ਫ਼ੈਲੀ ਸਨਸਨੀ

Bathinda News; ਬਠਿੰਡਾ ਦੇ ਜੋਗਰ ਪਾਰਕ ਵਿੱਚ ਸਰਕਾਰੀ ਪਾਣੀ ਦੀ ਟੈਂਕੀ ਵਿੱਚੋਂ 19 ਸਾਲਾ ਵਿਦਿਆਰਥਣ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਲਾਸ਼ ਮਿਲਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵੱਲੋਂ ਸ਼ੁਰੂਆਤ ਵਿੱਚ ਵਿਦਿਆਰਥਣ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਕੁਝ ਸਮੇਂ ਬਾਅਦ ਵਿਦਿਆਰਥਣ ਦੀ ਪਛਾਣ ਪਿੰਡ ਕਿਲ੍ਹੀ ਨਿਹਾਲ ਸਿੰਘ ਵਾਲਾ ਦੀ ਰਹਿਣ ਵਾਲੀ ਪਿੰਦਰ ਕੌਰ ਵਜੋਂ ਹੋਈ। ਉਹ ਬਾਬਾ ਫਰੀਦ ਕਾਲਜ ਦੀ ਵਿਦਿਆਰਥਣ ਸੀ।

ਪਰਿਵਾਰ ਮੁਤਾਬਕ ਮੌਤ ਤੋਂ ਪਹਿਲਾਂ ਵਿਦਿਆਰਥਣ ਨੇ ਫੋਨ ‘ਤੇ ਪਰਿਵਾਰ ਨਾਲ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਉਹ ਆਪਣੀ ਭੂਆ ਦੇ ਘਰੋਂ ਨਿਕਲ ਚੁੱਕੀ ਹੈ ਅਤੇ ਬਠਿੰਡਾ ਆ ਰਹੀ ਹੈ। ਇਸ ਤੋਂ ਕੁਝ ਸਮੇਂ ਬਾਅਦ ਉਸ ਦੀ ਲਾਸ਼ ਪਾਣੀ ਵਿੱਚ ਮੂੰਹ ਦੇ ਭਾਰ ਪਈ ਮਿਲੀ। ਪੁਲਿਸ ਵੱਲੋਂ ਕਤਲ ਸਮੇਤ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਾਣੀ ਵਿੱਚ ਮੂੰਹ ਦੇ ਭਾਰ ਪਈ ਸੀ ਲਾਸ਼

ਬੁੱਧਵਾਰ ਦੁਪਹਿਰ ਨੂੰ ਲਾਸ਼ ਮਿਲਣ ਦੀ ਸੂਚਨਾ ਮਿਲਣ ‘ਤੇ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਕੁਝ ਵਲੰਟੀਅਰ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਪਾਣੀ ਵਿੱਚ ਮੂੰਹ ਦੇ ਭਾਰ ਪਈ ਲਾਸ਼ ਨੂੰ ਬਾਹਰ ਕੱਢਿਆ। ਸ਼ੁਰੂਆਤੀ ਤੌਰ ‘ਤੇ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਸੀ।

ਕੁਝ ਘੰਟਿਆਂ ਬਾਅਦ ਹੋਈ ਵਿਦਿਆਰਥਣ ਦੀ ਪਛਾਣ

ਥਾਣਾ ਥਰਮਲ ਪੁਲਿਸ ਨੇ ਮੁੱਢਲੀ ਕਾਰਵਾਈ ਤੋਂ ਬਾਅਦ ਸੰਸਥਾ ਦੇ ਵਲੰਟੀਅਰਾਂ ਦੀ ਮਦਦ ਨਾਲ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਕੁਝ ਘੰਟਿਆਂ ਬਾਅਦ ਉਸ ਦੀ ਪਛਾਣ ਪਿੰਦਰ ਕੌਰ (19) ਵਾਸੀ ਪਿੰਡ ਕਿਲ੍ਹੀ ਨਿਹਾਲ ਸਿੰਘ ਵਾਲਾ ਵਜੋਂ ਹੋਈ।

ਭੂਆ ਦੇ ਘਰੋਂ ਬੱਸ ਰਾਹੀਂ ਬਠਿੰਡਾ ਲਈ ਨਿਕਲੀ ਸੀ

ਪਰਿਵਾਰ ਮੁਤਾਬਕ ਪਿੰਦਰ ਕੌਰ ਬਾਬਾ ਫਰੀਦ ਕਾਲਜ ਵਿੱਚ ਪੜ੍ਹਦੀ ਸੀ ਅਤੇ ਪਿੰਡ ਭਾਗੂ ਵਿੱਚ ਆਪਣੀ ਭੂਆ ਕੋਲ ਰਹਿ ਰਹੀ ਸੀ। ਸੋਮਵਾਰ ਸਵੇਰੇ ਉਹ ਬੱਸ ਰਾਹੀਂ ਬਠਿੰਡਾ ਲਈ ਰਵਾਨਾ ਹੋਈ ਸੀ। ਉਸ ਨੇ ਫੋਨ ਕਰਕੇ ਪਰਿਵਾਰ ਨੂੰ ਭੂਆ ਦੇ ਘਰੋਂ ਨਿਕਲਣ ਅਤੇ ਬਠਿੰਡਾ ਆਉਣ ਬਾਰੇ ਵੀ ਦੱਸਿਆ ਸੀ।

Read Latest News and Breaking News at Daily Post TV, Browse for more News

Ad
Ad

Punjab District News