ਲਾਪਤਾ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਹੋਈ ਬਰਾਮਦ, ਪਰਿਵਾਰ ਨੇ ਖੜੇ ਕੀਤੇ ਗੰਭੀਰ ਸਵਾਲ

Body of missing youth recovered from canal; ਸਮਾਣਾ ਦੇ ਪਿੰਡ ਕਕਰਾਲਾ ਭਾਈ ਕਾ ਤੋਂ ਲਾਪਤਾ ਹੋਏ ਨੌਜਵਾਨ ਗੁਲਸਨ ਖਾਨ ਦੀ ਲਾਸ਼ ਸਿਰਸਾ ਦੇ ਨਜ਼ਦੀਕ ਇੱਕ ਨਹਿਰ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਇਸ ਮਾਮਲੇ ਨੂੰ ਸਾਜ਼ਿਸ਼ੀ ਕਤਲ ਦੱਸਦੇ ਹੋਏ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਮਾਰ ਕੇ ਭਾਖੜਾ ਨਹਿਰ ਵਿੱਚ ਸੁੱਟਿਆ […]
Jaspreet Singh
By : Updated On: 26 Dec 2025 20:17:PM
ਲਾਪਤਾ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਹੋਈ ਬਰਾਮਦ, ਪਰਿਵਾਰ ਨੇ ਖੜੇ ਕੀਤੇ ਗੰਭੀਰ ਸਵਾਲ

Body of missing youth recovered from canal; ਸਮਾਣਾ ਦੇ ਪਿੰਡ ਕਕਰਾਲਾ ਭਾਈ ਕਾ ਤੋਂ ਲਾਪਤਾ ਹੋਏ ਨੌਜਵਾਨ ਗੁਲਸਨ ਖਾਨ ਦੀ ਲਾਸ਼ ਸਿਰਸਾ ਦੇ ਨਜ਼ਦੀਕ ਇੱਕ ਨਹਿਰ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਇਸ ਮਾਮਲੇ ਨੂੰ ਸਾਜ਼ਿਸ਼ੀ ਕਤਲ ਦੱਸਦੇ ਹੋਏ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਮਾਰ ਕੇ ਭਾਖੜਾ ਨਹਿਰ ਵਿੱਚ ਸੁੱਟਿਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਸਮਾਣਾ ਦੇ ਪਿੰਡ ਕਕਰਾਲਾ ਭਾਈ ਕਾ ਦਾ ਰਹਿਣ ਵਾਲਾ ਨੌਜਵਾਨ ਗੁਲਸਨ ਖਾਨ 4 ਦਸੰਬਰ ਨੂੰ ਆਪਣੇ ਪਰਿਵਾਰ ਨੂੰ ਕਹਿ ਕੇ ਘਰੋਂ ਨਿਕਲਿਆ ਸੀ, ਕਿ ਉਹ ਸਮਾਣਾ ਵਿਆਹ ਵਿੱਚ ਜਾ ਰਿਹਾ ਹੈ। ਸਮਾਣਾ ਆ ਕੇ ਉਸ ਨੇ ਇੱਕ ਹੋਟਲ ਵਿੱਚ ਕਮਰਾ ਬੁੱਕ ਕੀਤਾ, ਕੁਝ ਸਮਾਂ ਉੱਥੇ ਰੁਕਣ ਤੋਂ ਬਾਅਦ ਸ਼ਾਮ ਨੂੰ ਹੋਟਲ ਤੋਂ ਨਿਕਲ ਗਿਆ। ਇਸ ਤੋਂ ਬਾਅਦ ਨੌਜਵਾਨ ਨਾਲ ਸੰਪਰਕ ਟੁੱਟ ਗਿਆ। ਕੁਝ ਸਮੇਂ ਬਾਅਦ ਉਸ ਦੇ ਜੁੱਤੇ ਭਾਖੜਾ ਨਹਿਰ ਦੇ ਕੰਢੇ ਤੋਂ ਮਿਲੇ, ਜਿਸ ਨਾਲ ਪਰਿਵਾਰ ਨੂੰ ਸ਼ੱਕ ਹੋਇਆ। ਪਰਿਵਾਰ ਨੇ ਪੁਲਿਸ ਨੂੰ ਦੋ ਮੋਬਾਇਲ ਨੰਬਰ ਵੀ ਦਿੱਤੇ ਹਨ, ਜਿਨ੍ਹਾਂ ਤੋਂ ਮੈਸੇਜ ਅਤੇ ਫੋਨ ਆਏ ਕਿ “ਮੈਨੂੰ ਬਚਾ ਲਓ, ਕੁਝ ਲੋਕ ਮੈਨੂੰ ਮਾਰ ਕੇ ਭਾਖੜਾ ਵਿੱਚ ਸੁੱਟ ਰਹੇ ਹਨ।”ਇਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋ ਸਕਿਆ।

Read Latest News and Breaking News at Daily Post TV, Browse for more News

Ad
Ad